ਬਿਜਲੀ ਮੀਟਰ ਦੇ ਬਕਸੇ ’ਚ ਲੱਗੀ ਅੱਗ

Thursday, Jun 19, 2025 - 03:25 PM (IST)

ਬਿਜਲੀ ਮੀਟਰ ਦੇ ਬਕਸੇ ’ਚ ਲੱਗੀ ਅੱਗ

ਅਬੋਹਰ (ਸੁਨੀਲ) : ਪਿੰਡ ਕਿੱਕਰਖੇੜਾ ’ਚ ਬਿਜਲੀ ਮੀਟਰ ਦੇ ਬਕਸੇ ’ਚ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਮੀਟਰ ਸੜ ਕੇ ਸੁਆਹ ਹੋ ਗਏ। ਇਸ ਦੌਰਾਨ ਲੋਕਾਂ ਨੇ ਆਪਣੇ ਆਪ ਅੱਗ ’ਤੇ ਕਾਬੂ ਪਾਇਆ ਅਤੇ ਬਿਜਲੀ ਵਿਭਾਗ ਨੂੰ ਸੂਚਿਤ ਕੀਤਾ। ਬਿਜਲੀ ਦੇ ਬਕਸੇ ’ਚ ਅੱਗ ਲੱਗਣ ਕਾਰਨ ਬਿਜਲੀ ਚਲੀ ਗਈ ਅਤੇ ਲੋਕਾਂ ਨੂੰ ਕਈ ਘੰਟੇ ਬਿਨ੍ਹਾਂ ਬਿਜਲੀ ਦੇ ਗਰਮੀ ’ਚ ਬਿਤਾਉਣੇ ਪਏ।

ਜਾਣਕਾਰੀ ਅਨੁਸਾਰ ਕਿੱਕਰਖੇੜਾ ਪਿੰਡ ਦੀ ਫਿਰਨੀ ’ਤੇ ਲਗਾਏ ਗਏ ਬਿਜਲੀ ਮੀਟਰ ਦੇ ਬਕਸੇ ’ਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਅਤੇ ਅੱਗ ਨੇ ਕੁੱਝ ਹੀ ਸਮੇਂ ’ਚ ਭਿਆਨਕ ਰੂਪ ਧਾਰਨ ਕਰ ਲਿਆ। ਮੀਟਰ ਦੇ ਬਕਸਿਆਂ ਨੂੰ ਸੜਦਾ ਦੇਖ ਕੇ ਲੋਕ ਆਪਣੇ ਘਰਾਂ ਤੋਂ ਬਾਹਰ ਆਏ ਅਤੇ ਆਪਣੇ ਪੱਧਰ ’ਤੇ ਮਿੱਟੀ ਸੁੱਟ ਕੇ ਅੱਗ ’ਤੇ ਕਾਬੂ ਪਾਇਆ। ਜਦੋਂ ਤੱਕ ਅੱਗ ਬੁਝਾਈ ਗਈ, ਉਦੋਂ ਤੱਕ ਕਰੀਬ 10 ਤੋਂ 12 ਮੀਟਰ ਸੜ ਚੁੱਕੇ ਸਨ। ਲੋਕਾਂ ਨੇ ਇਸ ਬਾਰੇ ਵਿਭਾਗ ਦੇ ਐਕਸੀਅਨ ਸੁਦੀਪ ਸੋਖਲ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਕਰੀਬ ਤਿੰਨ ਘੰਟੇ ਬਾਅਦ ਬਿਜਲੀ ਕਰਮਚਾਰੀ ਮੌਕੇ ’ਤੇ ਪਹੁੰਚੇ ਅਤੇ ਬਿਜਲੀ ਸਪਲਾਈ ਬਹਾਲ ਕੀਤੀ।
 


author

Babita

Content Editor

Related News