Punjab ''ਚ ਵਧੀ ਸਖ਼ਤੀ, ਡਿਫਾਲਟਰਾਂ ਖ਼ਿਲਾਫ਼ ਵੱਡੇ ਪੱਧਰ ''''ਤੇ ਸ਼ੁਰੂ ਹੋਈ ਕਾਰਵਾਈ

Saturday, Jun 21, 2025 - 01:47 PM (IST)

Punjab ''ਚ ਵਧੀ ਸਖ਼ਤੀ, ਡਿਫਾਲਟਰਾਂ ਖ਼ਿਲਾਫ਼ ਵੱਡੇ ਪੱਧਰ ''''ਤੇ ਸ਼ੁਰੂ ਹੋਈ ਕਾਰਵਾਈ

ਬਠਿੰਡਾ (ਵਰਮਾ) : ਬਠਿੰਡਾ ਨਗਰ ਨਿਗਮ ਨੇ ਸਾਲਾਂ ਤੋਂ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾ ਨਾ ਕਰਵਾਉਣ ਵਾਲੇ ਡਿਫਾਲਟਰਾਂ ਵਿਰੁੱਧ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀ ਗਈ ਵਨ ਟਾਈਮ ਸੈਟਲਮੈਂਟ (ਓ. ਟੀ. ਐੱਸ.) ਸਕੀਮ ਤਹਿਤ, ਕਾਰਪੋਰੇਸ਼ਨ ਨੇ ਹੁਣ ਵਾਰਡ ਵਾਰ ਕੈਂਪ ਲਗਾ ਕੇ ਲੋਕਾਂ ਤੋਂ ਬਕਾਇਆ ਟੈਕਸ ਵਸੂਲਣਾ ਸ਼ੁਰੂ ਕਰ ਦਿੱਤਾ ਹੈ। 31 ਜੁਲਾਈ, 2025 ਤਕ ਟੈਕਸ ਅਦਾ ਕਰਨ ਵਾਲਿਆਂ ਨੂੰ ਜੁਰਮਾਨੇ ਅਤੇ ਵਿਆਜ ਵਿਚ ਪੂਰੀ ਰਾਹਤ ਦਿੱਤੀ ਜਾਵੇਗੀ। ਸਰਕਾਰ ਨੇ ਓ. ਟੀ. ਐੱਸ. ਸਕੀਮ ਦੀ ਸਮਾਂ ਸੀਮਾ ਵਧਾ ਦਿੱਤੀ ਹੈ ਅਤੇ ਹੁਣ ਇਸਨੂੰ ਦੋ ਪੜਾਵਾਂ ਵਿਚ ਲਾਗੂ ਕਰ ਰਹੀ ਹੈ-ਪਹਿਲਾ ਪੜਾਅ 31 ਜੁਲਾਈ ਤਕ ਅਤੇ ਦੂਜਾ 31 ਅਕਤੂਬਰ ਤਕ। 31 ਜੁਲਾਈ ਤਕ ਟੈਕਸ ਅਦਾ ਕਰਨ ਵਾਲਿਆਂ ਨੂੰ ਜੁਰਮਾਨੇ ਅਤੇ ਵਿਆਜ ਤੋਂ ਪੂਰੀ ਤਰ੍ਹਾਂ ਛੋਟ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਡਰਾਈਵਿੰਗ ਲਾਇਸੈਂਸ ਤੇ ਆਰ. ਸੀ. ਨੂੰ ਲੈ ਕੇ ਵੱਡੀ ਖ਼ਬਰ, ਸਰਕਾਰ ਵੱਲੋਂ ਨਵੇਂ ਹੁਕਮ ਜਾਰੀ

31 ਅਕਤੂਬਰ ਤਕ ਟੈਕਸ ਅਦਾ ਕਰਨ ਵਾਲਿਆਂ ਨੂੰ 50 ਫੀਸਦੀ ਦੀ ਛੋਟ ਮਿਲੇਗੀ। ਇਸ ਤੋਂ ਬਾਅਦ, ਕੋਈ ਰਾਹਤ ਨਹੀਂ ਦਿੱਤੀ ਜਾਵੇਗੀ ਅਤੇ ਪੂਰਾ ਜੁਰਮਾਨਾ ਅਤੇ ਵਿਆਜ ਵਸੂਲਿਆ ਜਾਵੇਗਾ। ਨਿਗਮ ਦੀ ਪ੍ਰਾਪਰਟੀ ਟੈਕਸ ਸ਼ਾਖਾ ਵੱਲੋਂ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ ਜੋ ਹਰ ਰੋਜ਼ 1-2 ਵਾਰਡਾਂ ਵਿਚ ਕੈਂਪ ਲਗਾ ਕੇ ਟੈਕਸ ਇਕੱਠਾ ਕਰ ਰਹੀਆਂ ਹਨ। ਇਸ ਤੋਂ ਇਲਾਵਾ ਡਿਫਾਲਟਰਾਂ ਨੂੰ ਨੋਟਿਸ ਵੀ ਭੇਜੇ ਜਾ ਰਹੇ ਹਨ। ਨਿਗਮ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ 31 ਜੁਲਾਈ ਤਕ ਬਕਾਇਆ ਟੈਕਸ ਜਮ੍ਹਾ ਨਹੀਂ ਕਰਵਾਇਆ ਗਿਆ ਤਾਂ ਸਬੰਧਤ ਜਾਇਦਾਦਾਂ ਨੂੰ ਸੀਲ ਕਰ ਦਿੱਤਾ ਜਾਵੇਗਾ ਅਤੇ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ ਦੇ 28 ਲੱਖ ਰਾਸ਼ਨ ਕਾਰਡ ਧਾਰਕਾਂ ਲਈ ਬੁਰੀ ਖ਼ਬਰ, ਇਸ ਰਿਪੋਰਟ ਨੂੰ ਪੜ੍ਹਨ ਤੋਂ ਬਾਅਦ ਲੱਗੇਗਾ ਝਟਕਾ

ਬਠਿੰਡਾ ’ਚ 25,861 ਯੂਨਿਟ ਟੈਕਸ ਡਿਫਾਲਟਰ, ਬਕਾਇਆ ਕਰੋੜਾਂ ’ਚ

ਨਗਰ ਨਿਗਮ ਦੇ ਰਿਕਾਰਡ ਅਨੁਸਾਰ, ਬਠਿੰਡਾ ਸ਼ਹਿਰ ’ਚ ਕੁੱਲ 1.47 ਲੱਖ ਪ੍ਰਾਪਰਟੀ ਯੂਨਿਟ ਹਨ, ਜਿਨ੍ਹਾਂ ’ਚੋਂ 25,861 ਡਿਫਾਲਟਰ ਯੂਨਿਟਾਂ ਨੇ ਪਿਛਲੇ 9 ਸਾਲਾਂ ਵਿਚ ਇਕ ਵਾਰ ਵੀ ਟੈਕਸ ਨਹੀਂ ਦਿੱਤਾ ਹੈ। ਨਿਗਮ ਨੂੰ ਉਨ੍ਹਾਂ ਤੋਂ 15-20 ਕਰੋੜ ਰੁਪਏ ਦੀ ਵਸੂਲੀ ਕਰਨੀ ਹੈ। ਜੇਕਰ ਇਹ ਡਿਫਾਲਟਰ 31 ਜੁਲਾਈ ਤਕ ਮੂਲ ਰਕਮ ਜਮ੍ਹਾ ਕਰਵਾ ਦਿੰਦੇ ਹਨ ਤਾਂ ਨਿਗਮ ਨੂੰ ਲਗਭਗ 10-12 ਕਰੋੜ ਰੁਪਏ ਦੀ ਕਮਾਈ ਹੋਵੇਗੀ ਅਤੇ 8 ਕਰੋੜ ਰੁਪਏ ਦਾ ਵਿਆਜ ਅਤੇ ਜੁਰਮਾਨਾ ਮੁਆਫ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਮੁੱਖ ਮੰਤਰੀ ਵੱਲੋਂ ਐਕਸ਼ਨ ਪਲਾਨ ਨੂੰ ਮਨਜ਼ੂਰੀ

2024-25 ’ਚ ਹੁਣ ਤਕ 15.65 ਕਰੋੜ ਰੁਪਏ ਦੀ ਵਸੂਲੀ

ਨਿਗਮ ਦੇ ਬਜਟ ਸਾਲ 2024-25 ਲਈ 18.15 ਕਰੋੜ ਰੁਪਏ ਦਾ ਟੀਚਾ ਰੱਖਿਆ ਗਿਆ ਹੈ, ਜਿਸ ’ਚੋਂ ਹੁਣ ਤਕ 15.65 ਕਰੋੜ ਰੁਪਏ ਦੀ ਵਸੂਲੀ ਕੀਤੀ ਜਾ ਚੁੱਕੀ ਹੈ। ਇਸ ਸਾਲ ਕੁੱਲ 95429 ਜਾਇਦਾਦਾਂ ’ਚੋਂ 27587 ਇਕਾਈਆਂ ਦੇ ਟੈਕਸ ਰਿਟਰਨ ਜਮ੍ਹਾ ਕਰਵਾਏ ਗਏ ਹਨ। 2014-15 ਤੋਂ 2024-25 ਤਕ ਹਰ ਸਾਲ ਟੈਕਸ ਨਾ ਦੇਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ। 2014-15 ’ਚ 400 ਡਿਫਾਲਟਿੰਗ ਯੂਨਿਟ ਸਨ ਜੋ ਹੁਣ 2024-25 ’ਚ ਵਧ ਕੇ 8336 ਹੋ ਗਏ ਹਨ। ਕੁੱਲ ਮਿਲਾ ਕੇ 25861 ਡਿਫਾਲਟਰ ਯੂਨਿਟ ਹਨ ਜਿਨ੍ਹਾਂ ’ਤੇ ਕਰੋੜਾਂ ਰੁਪਏ ਦੀ ਰਿਕਵਰੀ ਪੈਂਡਿੰਗ ਹੈ। ਪ੍ਰਾਪਰਟੀ ਟੈਕਸ ਬ੍ਰਾਂਚ ਦੇ ਇੰਚਾਰਜ ਪ੍ਰਦੀਪ ਸਿੰਘ ਨੇ ਲੋਕਾਂ ਨੂੰ ਓ. ਟੀ. ਐੱਸ. ਸਕੀਮ ਦਾ ਪੂਰਾ ਲਾਭ ਲੈਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ 31 ਜੁਲਾਈ ਤਕ ਟੈਕਸ ਜਮ੍ਹਾ ਕਰਨ ’ਤੇ ਵਿਆਜ ਅਤੇ ਜੁਰਮਾਨੇ ਤੋਂ ਪੂਰੀ ਰਾਹਤ ਦਿੱਤੀ ਜਾ ਰਹੀ ਹੈ। ਨਿਗਮ ਨੇ ਲੋਕਾਂ ਦੀ ਸਹੂਲਤ ਲਈ ਵਾਰਡਾਂ ’ਚ ਕੈਂਪ ਲਗਾਏ ਹਨ, ਇਸ ਮੌਕੇ ਦਾ ਫਾਇਦਾ ਉਠਾਓ ਅਤੇ ਜਲਦੀ ਤੋਂ ਜਲਦੀ ਟੈਕਸ ਦਾ ਭੁਗਤਾਨ ਕਰੋ।

ਇਹ ਵੀ ਪੜ੍ਹੋ : ਸੂਬੇ 'ਚ ਵੱਡਾ ਕਦਮ ਚੁੱਕਣ ਜਾ ਰਿਹਾ ਟਰਾਂਸਪੋਰਟ ਵਿਭਾਗ, ਪੰਜਾਬ ਸਰਕਾਰ ਨੇ ਦਿੱਤੇ ਹੁਕਮ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News