ਪੰਜਾਬੀਓ ਕਰ ਲਓ ਤਿਆਰੀ, ਅੱਜ ਫਿਰ ਬਿਜਲੀ ਸਪਲਾਈ ਰਹੇਗੀ ਬੰਦ, ਜਾਣੋ ਕਿਹੜੇ ਇਲਾਕੇ ਹੋਣਗੇ ਪ੍ਰਭਾਵਿਤ
Sunday, Jun 22, 2025 - 11:10 AM (IST)

ਜਲੰਧਰ- ਪੰਜਾਬ ਵਿਚ ਅਤਿ ਦੀ ਪੈ ਰਹੀ ਗਰਮੀ ਵਿਚਾਲੇ ਲੋਕਾਂ ਨੂੰ ਬਿਜਲੀ ਸਪਲਾਈ ਵਿਚ ਆ ਰਹੀਆਂ ਮੁਸ਼ਕਿਲਾਂ ਕਾਰਨ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪਾਵਰ ਕੱਟ ਕਾਰਨ ਲੋਕਾਂ ਨੂੰ ਕਈ ਦਿੱਕਤਾਂ ਆ ਰਹੀਆਂ ਹਨ। ਇਸ ਵਿਚਾਲੇ ਜਲੰਧਰ ਸ਼ਹਿਰ ਅੱਜ ਫੋਕਲ ਪੁਆਇੰਟ 1-2 ਸਬ-ਸਟੇਸ਼ਨ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਰਹੇਗੀ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਹੋਣਗੇ ਵੱਡੇ ਬਦਲਾਅ! ਕੁਝ ਲੀਡਰ ਹੋ ਸਕਦੇ ਹਨ ਪਾਵਰਲੈੱਸ
ਇਸ ਕਾਰਨ 11 ਕੇਵੀ ਸ਼ੰਕਰ, ਗੁਰੂ ਨਾਨਕ, ਟਾਵਰ, ਬੁਲੰਦਪੁਰ ਰੋਡ, ਡਰੇਨ, ਰਾਜਾ ਗਾਰਡਨ, ਵਿਵੇਕਾਨੰਦ, ਰਾਮ ਵਿਹਾਰ, ਸਤਯਮ, ਬਾਬਾ ਮੰਦਰ, ਸਨਫਲੈਗ, ਗਦਾਈਪੁਰ 1-2, ਸਲੇਮਪੁਰ, ਫਾਜ਼ਿਲਪੁਰ, ਡੀ. ਆਈ. ਸੀ. 1-2, ਬੀ. ਐੱਸ. ਐੱਨ. ਐੱਲ, ਬਾਬਾ ਮੋਹਨ ਦਾਸ ਨਗਰ, ਬਾਬਾ ਵਿਸ਼ਵਕਰਮਾ, ਵਾਟਰ ਸਪਲਾਈ, ਨਿਊ ਲਕਸ਼ਮੀ, ਉਦਯੋਗ ਨਗਰ, ਨਹਿਰ ਨੰਬਰ 1, ਕਾਲੀਆ ਕਲੋਨੀ, ਰੰਧਾਵਾ ਮਸੰਦ, ਰਾਏਪੁਰ ਰੋਡ, ਬੇਦੀ, ਕੇਸੀ, ਕੋਲਡ ਸਟੋਰ, ਨਿਊਕੋਨ ਅਤੇ ਮੋਹਕੇ ਆਦਿ ਫੀਡਰ ਬੰਦ ਰਹਿਣਗੇ। ਇਸ ਕਾਰਨ ਫੋਕਲ ਪੁਆਇੰਟ ਇੰਡਸਟਰੀਜ਼, ਸਵਰਨ ਪਾਰਕ, ਰਾਜਾ ਗਾਰਡਨ, ਉਦਯੋਗ ਨਗਰ, ਬੁਲੰਦਪੁਰ ਰੋਡ, ਇੰਡਸਟਰੀਅਲ ਏਰੀਆ, ਕਾਲੀਆ ਕਲੋਨੀ, ਰੰਧਾਵਾ ਮਸੰਦ ਅਤੇ ਆਲੇ-ਦੁਆਲੇ ਦੇ ਖੇਤਰ ਪ੍ਰਭਾਵਿਤ ਹੋਣਗੇ।
ਇਹ ਵੀ ਪੜ੍ਹੋ: Punjab: ਬੱਚਿਆਂ ਨਾਲ ਛੁੱਟੀਆਂ ਮਨ੍ਹਾ ਕੇ ਡਿਊਟੀ 'ਤੇ ਜਾ ਰਹੇ CRPF ਦੇ ਜਵਾਨ ਨਾਲ ਵਾਪਰਿਆ ਵੱਡਾ ਹਾਦਸਾ
ਇਥੇ ਇਹ ਵੀ ਦੱਸਣਯੋਗ ਹੈ ਕਿ ਇਕ ਦਿਨ ਪਹਿਲਾਂ ਸ਼ਨੀਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਬਿਜਲੀ ਸਪਲਾਈ ਠੱਪ ਰਹੀ ਸੀ। ਇਹ ਜਾਣਕਾਰੀ ਸਬ-ਡਿਵੀਜ਼ਨ ਸਬ-ਅਰਬਨ ਬਰਨਾਲਾ ਦੇ ਐਸਡੀਓ ਇੰਜੀਨੀਅਰ ਅੰਤਪਾਲ ਸਿੰਘ ਅਤੇ ਜੇਈ ਇੰਜੀਨੀਅਰ ਲਵਪ੍ਰੀਤ ਸਿੰਘ ਨੇ ਦਿੱਤੀ ਸੀ। ਉਨ੍ਹਾਂ ਕਿਹਾ ਕਿ ਹੰਡਿਆਇਆ ਗਰਿੱਡ ਤੋਂ ਚੱਲਣ ਵਾਲੇ 11 ਕੇਵੀ ਪੱਟੀ ਰੋਡ (ਡੀ. ਐੱਚ. ਕਿਊ) ਫੀਡਰ 'ਤੇ ਜ਼ਰੂਰੀ ਰੱਖ-ਰਖਾਅ ਦਾ ਕੰਮ ਕੀਤਾ ਜਾਵੇਗਾ। ਇਸ ਰੱਖ-ਰਖਾਅ ਕਾਰਨ ਬਾਜਾਖਾਨਾ ਰੋਡ, ਐੱਸ. ਟੀ. ਪੀ. ਪਲਾਂਟ, ਟਿੱਬਾ ਬਸਤੀ, ਬਾਬਾ ਜੀਵਨ ਸਿੰਘ ਨਗਰ ਅਤੇ ਹੋਰ ਨੇੜਲੇ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ। ਉਥੇ ਹੀ ਬਿਜਲੀ ਵਿਭਾਗ ਨੇ ਇਸ ਅਸੁਵਿਧਾ ਲਈ ਖ਼ਪਤਕਾਰਾਂ ਨੂੰ ਸਹਿਯੋਗ ਦੀ ਅਪੀਲ ਕੀਤੀ। ਖ਼ਪਤਕਾਰਾਂ ਨੂੰ ਬਿਜਲੀ ਕੱਟਾਂ ਦੌਰਾਨ ਆਪਣੀਆਂ ਜ਼ਰੂਰੀ ਜ਼ਰੂਰਤਾਂ, ਜਿਵੇਂ ਕਿ ਪਾਣੀ ਸਟੋਰ ਕਰਨਾ ਅਤੇ ਮੋਬਾਇਲ ਫੋਨ ਅਤੇ ਹੋਰ ਇਲੈਕਟ੍ਰਾਨਿਕ ਉਪਕਰਣਾਂ ਨੂੰ ਚਾਰਜ ਕਰਨਾ, ਲਈ ਵਿਕਲਪਕ ਪ੍ਰਬੰਧ ਕਰਨ ਦੀ ਸਲਾਹ ਦਿੱਤੀ ਗਈ। ਇਹ ਵੀ ਸੁਝਾਅ ਦਿੱਤਾ ਗਿਆ ਸੀ ਕਿ ਉਹ ਕਿਸੇ ਵੀ ਅਸੁਵਿਧਾ ਤੋਂ ਬਚਣ ਲਈ ਆਪਣੇ ਰੋਜ਼ਾਨਾ ਦੇ ਕੰਮਾਂ ਦੀ ਪਹਿਲਾਂ ਤੋਂ ਯੋਜਨਾ ਬਣਾਉਣ।
ਇਹ ਵੀ ਪੜ੍ਹੋ: ਭ੍ਰਿਸ਼ਟਾਚਾਰ ਦੇ ਦੋਸ਼ ’ਚ ਗ੍ਰਿਫ਼ਤਾਰ MLA ਰਮਨ ਅਰੋੜਾ ਨੂੰ ਲੈ ਕੇ ਇਕ ਹੋਰ ਵੱਡਾ ਖ਼ੁਲਾਸਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e