ਯੁੱਧ ਨਸ਼ਿਆ ਵਿਰੁੱਧ: ਦੋ ਦਿਨ ਪਹਿਲਾਂ ਜੇਲ੍ਹ ਤੋਂ ਆਏ ਤਸਕਰ ਦੇ ਘਰ ''ਤੇ ਚੱਲਿਆ ਪੀਲਾ ਪੰਜਾ
Friday, Jun 20, 2025 - 03:05 PM (IST)

ਖੰਨਾ/ਮਲੌਦ (ਸ਼ਿਵਰੰਜਨ ਧੀਰ/ਵਿਪਨ)- ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਾ ਤਸਕਰਾਂ ਦੇ ਘਰਾਂ ਨੂੰ ਢਾਹੁਣ ਦੀ ਪ੍ਰਕਿਰਿਆ ਤਹਿਤ ਮਲੌਦ ਵਿਖੇ ਨਗਰ ਪੰਚਾਇਤ ਮਲੌਦ ਵੱਲੋਂ ਈ.ਓ. ਹਰਨਰਿੰਦਰ ਸਿੰਘ ਅਤੇ ਪੁਲਸ ਪ੍ਰਸ਼ਾਸ਼ਨ ਵੱਲੋਂ ਐਸ.ਪੀ. ਤੇਜਵੀਰ ਸਿੰਘ ਹੁੰਦਲ ਦੀ ਅਗਵਾਈ ਹੇਠ ਅਮਰੀਕ ਸਿੰਘ ਪੁੱਤਰ ਬਲਦੇਵ ਸਿੰਘ ਦੇ ਘਰ ਨੂੰ ਢਹਿ ਢੇਰੀ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ: ਡੇਰਾ ਮੁਖੀ ਦੀ ਭੋਰੇ 'ਚ ਕੁੜੀ ਨਾਲ ਅਸ਼ਲੀਲ ਵੀਡੀਓ ਵਾਇਰਲ!
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਪੀ. ਤੇਜਵੀਰ ਸਿੰਘ ਹੁੰਦਲ ਨੇ ਦੱਸਿਆ ਕਿ ਉਕਤ ਵਿਅਕਤੀ ਖਿਲਾਫ ਥਾਣਾ ਮਲੌਦ ’ਚ 3 ਭੁੱਕੀ ਅਤੇ ਅਫ਼ੀਮ ਦੇ ਪਰਚੇ ਦਰਜ਼ ਹਨ ਅਤੇ ਦੋ ਦਿਨ ਪਹਿਲਾ ਹੀ ਜੇਲ੍ਹ ਤੋਂ ਬਾਹਰ ਆਇਆ ਹੈ, ਜਿਸ ਤੇ ਨਗਰ ਪੰਚਾਇਤ ਤੇ ਸਹਿਯੋਗ ਨਾਲ ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆ ਵਿਰੁੱਧ ਅਧੀਨ ਕਾਰਵਾਈ ਕੀਤੀ ਗਈ ਹੈ। ਇਸ ਸਬੰਧੀ ਈ.ਓ. ਹਰਨਰਿੰਦਰ ਸਿੰਘ ਨੇ ਕਿਹਾ ਕਿ ਉਕਤ ਉਸਾਰੀ ਵਿਚ ਮਿਉਂਸਪਲ ਐਕਟ ਅਧੀਨ ਬਿਲਡਿੰਗ ਬਾਈਲਾਜ਼ ਅਨੁਸਾਰ ਕਾਨੂੰਨ ਦੀ ਉਲੰਘਣਾ ਕੀਤੀ ਗਈ ਸੀ ਜਿਸ ਲਈ ਪਹਿਲਾ 4 ਨੋਟਿਸ ਦੇਣ ਉਪਰੰਤ ਇਹ ਨਜਾਇਜ ਉਸਾਰੀ ਢਾਹੀ ਗਈ ਹੈ।
ਪੱਤਰਕਾਰਾਂ ਦੇ ਪੁੱਛਣ ਦੇ ਉਨ੍ਹਾਂ ਕਿਹਾ ਕਿ ਭਾਂਵੇ ਪਰਚੇ ਅਮਰੀਕ ਸਿੰਘ ਤੇ ਦਰਜ਼ ਹਨ ਅਤੇ ਮਕਾਨ ਉਸ ਦੀ ਮਾਤਾ ਦੇ ਨਾਮ ਤੇ ਹੈ ਪਰ ਇਹ ਕਾਰਵਾਈ ਨਾਜਾਇਜ਼ ਉਸਾਰੀ ਹੋਣ ਦੇ ਆਧਾਰ 'ਤੇ ਕੀਤੀ ਗਈ ਹੈ। ਇਸ ਮੌਕੇ ਡੀ.ਐੱਸ.ਪੀ. ਕਮਰਵੀਰ ਸਿੰਘ ਤੂਰ, ਡੀ.ਐੱਸ.ਪੀ. ਪਾਇਲ ਹੇਮੰਤ ਮਲਹੋਤਰਾ, ਥਾਣਾ ਮੁੱਖੀ ਸਤਨਾਮ ਸਿੰਘ, ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ, ਜੇ.ਈ. ਹਰਪ੍ਰੀਤ ਸਿੰਘ, ਜੂਨੀਅਰ ਸਹਾਇਕ ਗੁਰਜੀਤ ਸਿੰਘ ਰੋੜੀਆ, ਰਾਕੇਸ਼ ਕੁਮਾਰ, ਮੁਨਸ਼ੀ ਹਰਮਿੰਦਰ ਸਿੰਘ ਆਦਿ ਹਾਜ਼ਰ ਸਨ।
ਇਹ ਖ਼ਬਰ ਵੀ ਪੜ੍ਹੋ - ਛੁੱਟੀਆਂ ਵਿਚਾਲੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਅਹਿਮ ਫ਼ੈਸਲਾ
ਕੀ ਕਹਿਣਾ ਮਕਾਨ ਮਾਲਿਕ ਚਰਨਜੀਤ ਕੌਰ ਦਾ
ਜਦੋਂ ਇਕ ਪਾਸੇ ਮਕਾਨ ਢਾਹੁਣ ਦੀ ਕਾਰਵਾਈ ਚੱਲ ਰਹੀ ਸੀ ਤਾਂ ਦੂਸਰੇ ਪਾਸੇ ਮਕਾਨ ਦੀ ਮਾਲਿਕ ਚਰਨਜੀਤ ਕੌਰ ਪਤਨੀ ਬਲਦੇਵ ਸਿੰਘ ਨੇ ਦੱਸਿਆ ਕਿ ਉਹ ਬੇਹੱਦ ਗਰੀਬ ਪਰਿਵਾਰ ਹੈ ਅਤੇ 20 ਸਾਲ ਨਗਰ ਪੰਚਾਇਤ ਦਾ ਕੂੜਾ ਢੋਹ ਕੇ ਅਤੇ ਡੇਅਰੀ ਵਿਭਾਗ ਤੋਂ ਲੱਖਾਂ ਰੁਪਏ ਦਾ ਲੋਨ ਲੈ ਕੇ ਦੁੱਧ ਦਾ ਕੰਮ ਕਰਕੇ ਗੁਜਾਰੇ ਤੱਕ ਸੀਮਿਤ ਮਕਾਨ ਬਣਾਇਆ ਸੀ। ਉਨ੍ਹਾਂ ਕਿਹਾ ਕਿ ਭਾਂਵੇ ਉਨ੍ਹਾਂ ਦੇ ਪੁੱਤਰ 'ਤੇ 3 ਪਰਚੇ ਹਨ ਪਰ ਅੱਜ ਤੱਕ ਰੇਡਾਂ ਵਿਚ ਉਨ੍ਹਾਂ ਦੇ ਘਰ ਵਿਚ ਕਦੇ ਵੀ ਕੋਈ ਵੀ ਨਸ਼ੀਲੇ ਪਦਾਰਥ ਦੀ ਬ੍ਰਾਮਦਗੀ ਨਹੀਂ ਹੋਈ ਜਦੋਂਕਿ ਜਿਹੜੇ ਲੋਕ ਸ਼ਰ੍ਹੇਆਮ ਚਿੱਟਾ ਵੇਚਦੇ ਹਨ ਉਹ ਪ੍ਰਸ਼ਾਸਨ ਨੂੰ ਵਿਖਾਈ ਨਹੀਂ ਦਿੰਦੇ ਅਤੇ ਵੱਡੇ ਮੱਛਰਮੱਛਾ ਦੇ ਘਰ ਢਾਹੁਣ ਦੀ ਜਗ੍ਹਾ ਗਰੀਬਾਂ ਦੇ ਘਰ ਢਾਹੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਕਾਨ ਮੇਰੇ ਨਾਂ ਤੇ ਹੈ ਜੋ ਕਿ ਕਰਜ਼ੇ ਤੇ ਹੈ ਅਤੇ ਹਰ ਮਹੀਨੇ ਕਿਸ਼ਤ ਭਰ ਰਹੇ ਹਾਂ ਅਤੇ ਮੇਰੇ ਨਾਮ ਤੇ ਕੋਈ ਪਰਚਾ ਵੀ ਨਹੀਂ ਹੈ, ਇਸ ਲਈ ਅਸੀਂ ਮਾਨਯੋਗ ਕੋਰਟ ਦਾ ਵੀ ਸਹਾਰਾ ਲਵਾਂਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8