ਕਿਸਾਨਾਂ ਦੇ ਧਰਨੇ ਕਾਰਨ 25 ਟ੍ਰੇਨਾਂ ਰੱਦ, 9 ਸ਼ਾਰਟ ਟਰਮੀਨੇਟ ਤੇ 15 ਨੂੰ ਕਰਨਾ ਪਿਆ ਡਾਇਵਰਟ, ਯਾਤਰੀ ਪ੍ਰੇਸ਼ਾਨ
Friday, Nov 24, 2023 - 02:18 AM (IST)
ਜਲੰਧਰ (ਗੁਲਸ਼ਨ) : ਪੰਜਾਬ ਦੇ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 2 ਦਿਨਾਂ ਤੋਂ ਨੈਸ਼ਨਲ ਹਾਈਵੇ ਜਾਮ ਕੀਤਾ ਹੋਇਆ ਸੀ। ਪੰਜਾਬ ਸਰਕਾਰ ਵੱਲੋਂ ਸੁਣਵਾਈ ਨਾ ਕਰਨ ’ਤੇ ਵੀਰਵਾਰ ਦੁਪਹਿਰੇ ਕਿਸਾਨਾਂ ਨੇ ਰੇਲਵੇ ਟ੍ਰੈਕ ਵੀ ਜਾਮ ਕਰ ਦਿੱਤਾ, ਜਿਸ ਨਾਲ ਟ੍ਰੇਨਾਂ ਦੀ ਆਵਾਜਾਈ ਰੁਕ ਗਈ। ਰੇਲ ਪ੍ਰਸ਼ਾਸਨ ਨੇ ਵੀ ਅਹਿਤਿਆਤ ਵਜੋਂ ਟ੍ਰੇਨਾਂ ਨੂੰ ਰੋਕ ਦਿੱਤਾ। ਜਲੰਧਰ ਕੈਂਟ ਰੇਲਵੇ ਸਟੇਸ਼ਨ ਨੇੜੇ ਸਥਿਤ ਧੰਨੋਵਾਲੀ ਰੇਲਵੇ ਫਾਟਕ ’ਤੇ ਧਰਨੇ ਕਾਰਨ ਅੰਮ੍ਰਿਤਸਰ ਅਤੇ ਜੰਮੂ ਵੱਲ ਜਾਣ ਵਾਲੀਆਂ ਟ੍ਰੇਨਾਂ ਜ਼ਿਆਦਾ ਪ੍ਰਭਾਵਿਤ ਹੋਈਆਂ।
ਇਹ ਵੀ ਪੜ੍ਹੋ : ਨੈਸ਼ਨਲ ਹਾਈਵੇ ਦੇ ਨਾਲ-ਨਾਲ ਰੇਲਵੇ ਟ੍ਰੈਕ ’ਤੇ ਵੀ ਬੈਠੇ ਕਿਸਾਨ, ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਹੋਰ ਤੇਜ਼
ਫਿਰੋਜ਼ਪੁਰ ਰੇਲ ਮੰਡਲ ਦੇ ਅਧਿਕਾਰੀਆਂ ਮੁਤਾਬਕ ਕਿਸਾਨਾਂ ਦੇ ਧਰਨੇ ਕਾਰਨ 25 ਟ੍ਰੇਨਾਂ ਨੂੰ ਰੱਦ ਕਰਨਾ ਪਿਆ, ਜਦੋਂ ਕਿ 9 ਨੂੰ ਸ਼ਾਰਟ ਟਰਮੀਨੇਟ ਅਤੇ 15 ਨੂੰ ਰੂਟ ਡਾਇਵਰਟ ਕਰਕੇ ਚਲਾਇਆ ਗਿਆ। ਨਵੀਂ ਦਿੱਲੀ ਤੋਂ ਅੰਮ੍ਰਿਤਸਰ ਵੱਲ ਜਾਣ ਵਾਲੀ ਸ਼ਤਾਬਦੀ ਐਕਸਪ੍ਰੈੱਸ ਦੁਪਹਿਰ ਨੂੰ ਫਗਵਾੜਾ ਸਟੇਸ਼ਨ ਤੱਕ ਆਈ, ਜਿਸ ਨੂੰ ਸ਼ਾਮੀਂ ਲੁਧਿਆਣਾ ਤੋਂ ਨਵੀਂ ਦਿੱਲੀ ਲਈ ਚਲਾਇਆ ਗਿਆ, ਜੇਕਰ ਜਲੰਧਰ ਸਿਟੀ ਰੇਲਵੇ ਸਟੇਸ਼ਨ ਦੀ ਗੱਲ ਕਰੀਏ ਤਾਂ ਰੇਲਾਂ ਦੀ ਆਵਾਜਾਈ ਰੁਕਣ ਕਾਰਨ ਯਾਤਰੀ ਕਾਫੀ ਪ੍ਰੇਸ਼ਾਨ ਦਿਸੇ। ਪੁੱਛਗਿੱਛ ਕੇਂਦਰ ਦੇ ਬਾਹਰ ਭਾਰੀ ਭੀੜ ਲੱਗੀ ਰਹੀ। ਯਾਤਰੀ ਟ੍ਰੇਨਾਂ ਦੀ ਸਹੀ ਸਥਿਤੀ ਜਾਣਨ ਲਈ ਉਤਸੁਕ ਰਹੇ ਪਰ ਸਟਾਫ਼ ਨੂੰ ਵੀ ਪੂਰੀ ਜਾਣਕਾਰੀ ਨਾ ਹੋਣ ਕਾਰਨ ਯਾਤਰੀ ਇਧਰ-ਉਧਰ ਭਟਕਦੇ ਰਹੇ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8