ਇਨਕਮ ਵਧਾਉਣ ਲਈ ਵੱਡਾ ਕਦਮ ਚੁੱਕਣ ਜਾ ਰਿਹੈ ਰੇਲਵੇ, 25 ਟਰੇਨਾਂ ਨੂੰ ਲੀਜ਼ ’ਤੇ ਦੇਣ ਦੀ ਤਿਆਰੀ

10/04/2022 4:23:32 PM

ਜਲੰਧਰ : ਰੇਲਵੇ ਪ੍ਰਸ਼ਾਸਨ ਵੱਲੋਂ ਆਮਦਨ 'ਚ ਵਾਧਾ ਕਰਨ ਲਈ ਇਕ ਨਵੀਂ ਪਹਿਲ ਕੀਤੀ ਗਈ ਹੈ। ਇਸ ਲਈ ਕਾਰੋਬਾਰੀਆਂ ਅਤੇ ਵੱਖ-ਵੱਖ ਕੰਪਨੀਆਂ ਨੂੰ ਮਾਲ ਗੱਡੀਆਂ (ਪਾਰਸਲ ਕਾਰਗੋ ਟਰੇਨਾਂ) ਨੂੰ ਲੀਜ਼ 'ਤੇ ਦੇਣ ਦੀ ਯੋਜਨਾ ਬਣਾਈ ਜਾ ਰਹੀ ਹੈ। ਪੰਜਾਬ ਦੇ ਰਸਤਿਆਂ ਰਾਹੀਂ ਪ੍ਰਾਈਵੇਟ ਕੰਪਨੀਆਂ ਵੱਲੋਂ ਵੱਖ-ਵੱਖ ਸੂਬਿਆਂ ਲਈ ਪਾਰਸਲ ਕਾਰਗੋ ਟਰੇਨਾਂ ਚਲਾਈਆਂ ਜਾਣਗੀਆਂ। ਇਹ ਸਮਝੌਤਾ 2 ਸਾਲ ਦੇ ਲਈ ਕੀਤਾ ਗਿਆ ਹੈ। ਪਾਰਸਲ ਬੂਕਿੰਗ, ਸਾਮਾਨ ਲੈ ਕੇ ਜਾਣਾ ਅਤੇ ਪਾਰਸਲ ਲਾਉਣ ਦੇ ਕੰਮ 'ਚ ਕਿਸੇ ਕਾਰਨ ਦੇ ਚੱਲਦਿਆਂ ਦੇਰੀ ਹੋ ਜਾਂਦੀ ਹੈ ਜਾਂ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਕੰਪਨੀ ਦੀ ਹੀ ਹੋਵੇਗੀ।

ਇਹ ਵੀ ਪੜ੍ਹੋ- ਗੈਂਗਸਟਰ ਗੋਲਡੀ ਬਰਾੜ ਦੇ ਨਾਂ ’ਤੇ ਫਿਰ ਆਇਆ ਧਮਕੀ ਭਰਿਆ ਫੋਨ, ਜੱਜ ਤੋਂ ਮੰਗੇ 25 ਲੱਖ ਰੁਪਏ

ਰੇਲਵੇ ਸਿਰਫ਼ ਲੋਕੋ ਪਾਈਲੇਟ ਟਰੇਨ ਹੀ ਚਲਾਏਗਾ। ਦੱਸ ਦੇਈਏ ਕਿ ਕੰਪਨੀ ਨੂੰ ਇਕ ਦਿਨ ਪਹਿਲਾਂ ਪੂਰੀ ਰਕਮ ਜਮ੍ਹਾਂ ਕਰਵਾਉਣੀ ਪਵੇਗੀ , ਇਸ ਤੋਂ ਬਾਅਦ ਹੀ ਕੰਪਨੀ ਨੂੰ ਟਰੇਨ ਹੈਂਡਓਵਰ ਕੀਤੀ ਜਾਵੇਗੀ। 13 ਅਤੇ 18 ਅਕਤੂਬਰ ਨੂੰ 25 ਪਾਰਸਲ ਟਰੇਨਾਂ ਦੀ ਔਕਸ਼ਨ ਕੀਤੀ ਜਾਵੇਗੀ। ਇਸ 'ਚ ਦੇਸ਼ ਭਰ ਦੀਆਂ ਵੱਡੀਆਂ ਕੰਪਨੀਆਂ ਸ਼ਾਮਲ ਹਨ ਅਤੇ ਜੋ ਕੰਪਨੀ ਸਭ ਤੋਂ ਵੱਧ ਬੋਲੀ ਲਾਏਗੀ , ਉਸ ਨੂੰ ਹੀ ਪਾਰਸਲ ਟਰੇਨ ਦਿੱਤੀ ਜਾਵੇਗੀ। ਰੇਲਵੇ ਮੁਤਾਬਕ ਕੰਪਨੀ ਇਕ ਚੱਕਰ ਲਾਉਣ ਦੇ 27 ਲੱਖ ਰੁਪਏ ਦੇਵੇਗੀ। ਜਿਸ ਵਿਚੋਂ 13.5 ਲੱਖ ਫਿਰੋਜ਼ਪੁਰ ਮੰਡਲ ਅਤੇ 13.5 ਲੱਖ ਗੁਵਾਹਟੀ ਮੰਡਲ ਨੂੰ ਜਾਵੇਗਾ। ਇਸ ਦੇ ਨਾਲ ਪੰਜਾਬ ਰਾਹੀਂ ਹੋਜਰੀ , ਮਸ਼ੀਨਰੀ, ਖਾਦ ਆਦਿ ਵਰਗਾ ਸਾਮਾਨ ਦੂਸਰੇ ਸੂਬਿਆਂ 'ਚ ਪਹੁੰਚਿਆਂ ਜਾ ਰਿਹਾ ਹੈ। ਦੱਸਣਯੋਗ ਹੈ ਕਿ ਪੰਜਾਬ ਦੀਆਂ 10 ਟਰੇਨਾਂ ਪਹਿਲਾਂ ਹੀ ਲੀਜ਼ 'ਤੇ ਦਿੱਤੀਆਂ ਜਾ ਚੁੱਕੀਆਂ ਹਨ।

ਨੋਟ- ਇਸ ਖ਼ਬਰ ਸੰੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News