278 ਵਿਚੋਂ 249 ਉਮੀਦਵਾਰਾਂ ਦੀ ਜ਼ਮਾਨਤ ਹੋਈ ਜ਼ਬਤ

Thursday, May 23, 2019 - 08:11 PM (IST)

278 ਵਿਚੋਂ 249 ਉਮੀਦਵਾਰਾਂ ਦੀ ਜ਼ਮਾਨਤ ਹੋਈ ਜ਼ਬਤ

ਸ਼ਾਹਕੋਟ (ਅਰੁਣ)- ਲੋਕ ਸਭਾ ਚੋਣ ਨਤੀਜੇ ਸਾਫ ਹੁੰਦੇ ਸਾਰ ਹੁੰਦੇ ਸਾਰ ਹੀ ਦੇਸ਼ ਵਿਚ ਭਾਵੇਂ ਮੋਦੀ ਸਰਕਾਰ ਮੁੜ ਆਉਣ ਦਾ ਰਾਹ ਸਾਫ ਹੋ ਗਿਆ ਹੈ ਪਰ ਇਸ ਦੇ ਨਾਲ ਹੀ ਪੰਜਾਬ ਵਿਚ ਲੋਕ ਸਭਾ ਚੋਣ ਮੈਦਾਨ ਵਿਚ ਖੜੇ 278 ਉਮੀਦਵਾਰਾਂ ਵਿਚੋਂ 249 ਉਮੀਦਵਾਰ ਆਪਣੀ ਜਮਾਨਤ ਬਚਾਉਣ ’ਚ ਵੀ ਅਸਫਲ ਸਾਬਤ ਹੋਏ ਹਨ। ਪੰਜਾਬ ਦੇ ਕੁਝ ਉਮੀਦਵਾਰ ਤਾਂ ਅਜਿਹੇ ਵੀ ਰਹੇ ਜੋ ਚਾਰ ਅੰਕਾਂ ਵਿਚ ਵੀ ਵੋਟਾਂ (ਭਾਵ ਇਕ ਹਜਾਰ ਵੱਧ ਵੀ) ਹਾਸਲ ਨਹੀਂ ਕਰ ਪਾਏ। ਇਸ ਦੇ ਨਾਲ ਹੀ ਤਹਾਨੂੰ ਇਹ ਵੀ ਦੱਸ ਦਇਏ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਵਲੋਂ ਖੜੇ ਕੀਤੇ ਗਏ 13 ਉਮੀਦਵਾਰਾਂ ਵਿਚੋਂ ਸਿਰਫ ਭਗਵੰਤ ਮਾਨ ਹੀ ਹਨ ਜੋ ਆਪਣੀ ਜਮਾਨਤ ਰਾਸ਼ੀ ਬਚਾ ਕੇ ਜੇਤੂ ਬਣੇ ਹਨ ਜਦਕਿ ਕੋਈ ਵੀ ਹੋਰ ਆਗੂ ਆਪਣੀ ਜਮਾਨਤ ਰਾਸ਼ੀ ਨਹੀਂ ਬਚਾ ਪਾਇਆ ਹੈ।

ਕਿਉਂ ਹੁੰਦੀ ਹੈ ਜਮਾਨਤ ਰਾਸ਼ੀ ਜਬਤ

ਕੋਈ ਉਮੀਦਵਾਰ ਜਦੋਂ ਕਿਸੇ ਵੀ ਚੋਣ ਖੇਤਰ ਵਿਚ ਪਏ ਕੁਲ ਵੈਧ ਵੋਟ ਦਾ ਛੇਵਾਂ ਹਿੱਸਾ ਹਾਸਲ ਨਹੀਂ ਕਰ ਪਾਉਂਦਾ ਤਾਂ ਉਸਦੀ ਜ਼ਮਾਨਤ ਰਾਸ਼ੀ ਜ਼ਬਤ ਮੰਨੀ ਜਾਂਦੀ ਹੈ। ਜਮਾਨਤ ਰਾਸ਼ੀ ਨਾਮਜਦਗੀ ਦੌਰਾਨ ਦਿੱਤੀ ਗਈ ਰਾਸ਼ੀ ਹੁੰਦੀ ਹੈ ਜੋ ਚੋਣ ਛੇਵਾਂ ਹਿੱਸਾ ਵੋਟਾਂ ਹਾਸਲ ਕਰ ਨਾ ਪਾਉਣ ਕਾਰਨ ਵਾਪਸ ਨਹੀਂ ਮਿਲਦੀ। ਇਥੇ ਹੀ ਵੀ ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਨਾਮਜਦਗੀ ਦਾਖਲ ਕਰਨ ਸਮੇਂ ਜਰਨਲ ਉਮੀਦਵਾਰਾਂ ਲਈ ਇਹ ਰਾਸ਼ੀ 25 ਹਜਾਰ ਰੁਪਏ ਪ੍ਰਤੀ ਉਮੀਦਵਾਰ ਹੁੰਦੀ ਹੈ ਅਤੇ ਐੱਸ. ਸੀ.-ਐੱਸ. ਟੀ, ਵਰਗ ਦੇ ਉਮੀਦਵਾਰਾਂ ਨੇ 12,500 ਰੁਪਏ ਦੀ ਜਮਾਨਤ ਫੀਸ ਵਜੋਂ ਰਾਸ਼ੀ ਜਮਾਂ ਕਰਵਾਉਣੀ ਹੁੰਦੀ ਹੈ। 


author

Sunny Mehra

Content Editor

Related News