ਕੰਢੀ ਕਨਾਲ ਨਹਿਰ 'ਚ ਡੁੱਬਣ ਕਾਰਨ 24 ਸਾਲਾ ਨੌਜਵਾਨ ਦੀ ਮੌਤ, ਮਾਪਿਆਂ ਦਾ ਰੋ-ਰੋ ਹੋਇਆ ਬੁਰਾ ਹਾਲ

Wednesday, Jul 03, 2024 - 07:10 PM (IST)

ਕੰਢੀ ਕਨਾਲ ਨਹਿਰ 'ਚ ਡੁੱਬਣ ਕਾਰਨ 24 ਸਾਲਾ ਨੌਜਵਾਨ ਦੀ ਮੌਤ, ਮਾਪਿਆਂ ਦਾ ਰੋ-ਰੋ ਹੋਇਆ ਬੁਰਾ ਹਾਲ

ਗੜ੍ਹਦੀਵਾਲਾ (ਭੱਟੀ)-ਪਿੰਡ ਪੰਡੋਰੀ ਅਟਵਾਲ ਦੇ ਇਕ 24 ਸਾਲਾ ਨੌਜਵਾਨ ਦੀ ਕੰਢੀ ਕਨਾਲ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਭੁਪਿੰਦਰ ਕੁਮਾਰ ਪੁੱਤਰ ਸ਼ਕਤੀ ਕੁਮਾਰ ਵਾਸੀ ਪੰਡੋਰੀ ਅਟਵਾਲ ਵਜੋਂ ਹੋਈ ਹੈ। ਇਸ ਸਬੰਧੀ ਸਕਤੀ ਕੁਮਾਰ ਪੁੱਤਰ ਮਦਨ ਲਾਲ ਵਾਸੀ ਪੰਡੋਰੀ ਅਟਵਾਲ ਨੇ ਪੁਲਸ ਚੌਂਕੀ ਭੂੰਗਾ ਵਿਖੇ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਦਾ ਲੜਕਾ ਭੁਪਿੰਦਰ ਕੁਮਾਰ ਜੇ ਟਰੈਕਟਰ ਮਕੈਨਿਕ ਦਾ ਕਮ ਕਰਦਾ ਸੀ ਅਤੇ ਉਸ ਨੇ ਪਿੰਡ ਵਿਚ ਹੀ ਦੁਕਾਨ ਪਾਈ ਹੋਈ ਸੀ। ਬੀਤੀ ਸ਼ਾਮ ਉਸ ਦਾ ਲੜਕਾ ਪਿੰਡ ਟੈਟਪਾਲ ਲਾਗੇ ਨਹਿਰ ਦੇ ਕੰਢੇ-ਕੰਢੇ ਸੈਰ ਕਰਨ ਗਿਆ ਸੀ। ਨਹਿਰ ਦੇ ਕੰਢੇ ਸੈਰ ਕਰਦੇ ਅਚਾਨਕ ਉਸ ਦਾ ਪੈਰ ਫਿਸਲ ਗਿਆ ਅਤੇ ਉਸ ਦਾ ਲੜਕਾ ਨਹਿਰ ਦੇ ਵਿੱਚ ਵਗਦੇ ਪਾਣੀ ਵਿੱਚ ਡਿੱਗ ਪਿਆ। ਜਿਸ ਦੀ ਪਾਣੀ ਵਿਚ ਡੁੱਬਣ ਨਾਲ ਮੌਤ ਹੋ ਗਈ।

ਨਹਿਰ ਵਿੱਚ ਪਾਣੀ ਜ਼ਿਆਦਾ ਹੋਣ ਕਰਕੇ ਰਾਤ ਉਸ ਦੇ ਲੜਕੇ ਦੀ ਲਾਸ਼ ਨਹੀਂ ਮਿਲੀ। ਅੱਜ ਬੁੱਧਵਾਰ ਸਵੇਰੇ ਅਸੀਂ ਨਹਿਰ ਦੇ ਪਾਣੀ ਨੂੰ ਬੰਦ ਕਰਾ ਕੇ ਅਸੀਂ ਭੁਪਿੰਦਰ ਕੁਮਾਰ ਦੀ ਲਾਸ਼ ਨੂੰ ਪਾਣੀ ਵਿਚੋਂ ਬਾਹਰ ਕੱਢ ਕੇ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਰੱਖਵਾ ਦਿਤਾ ਸੀ। ਇਹ ਹਾਦਸਾ ਕੁਦਰਤੀ ਅਤੇ ਅਚਾਨਕ ਪੈਰ ਫਿਸਲਣ ਕਰਕੇ ਵਾਪਰਿਆ ਹੈ। ਇਸ ਮੌਕੇ ਪੁਲਸ ਚੌਂਕੀ ਭੂੰਗਾ ਵੱਲੋਂ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਕੇ ਅਗਲੇਰੀ ਤਫ਼ਤੀਸ਼ ਆਰੰਭ ਕਰ ਦਿੱਤੀ ਗਈ।

ਇਹ ਵੀ ਪੜ੍ਹੋ : ਕੰਗਨਾ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੀ ਬਦਲੀ ਦੀਆਂ ਖ਼ਬਰਾਂ ਵਿਚਾਲੇ ਭਰਾ ਦਾ ਵੱਡਾ ਬਿਆਨ ਆਇਆ ਸਾਹਮਣੇ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News