ਕਬੂਤਰ ਫੜਦੇ-ਫੜਦੇ ਮੁੰਡੇ ਪਹੁੰਚ ਗਏ ਪਾਵਰ ਗ੍ਰਿਡ ਸਟੇਸ਼ਨ, ਹਾਈ ਵੋਲਟੇਜ ਤਾਰਾਂ ਨਾਲ ਛੂਹ ਗਈ ਛਤਰੀ, ਤੇ ਫਿਰ...
Friday, May 17, 2024 - 03:02 AM (IST)
ਫਾਜ਼ਿਲਕਾ (ਨਾਗਪਾਲ)- ਕਬੂਤਰਬਾਜ਼ੀ ਦਾ ਸ਼ੌਂਕ ਕਿਸੇ ਲਈ ਕਿੰਨਾ ਜਨੂੰਨ ਵਾਲਾ ਹੋ ਸਕਦਾ ਹੈ, ਇਸ ਦੀ ਤਾਜ਼ਾ ਉਦਾਹਰਨ ਹੈ ਫਾਜ਼ਿਲਕਾ ਉਪਮੰਡਲ ਦੇ ਪਿੰਡ ਕਰਨੀਖੇੜਾ ਵਿਖੇ ਹੋਇਆ ਹਾਦਸਾ, ਜਿੱਥੇ ਬੀਤੀ ਸ਼ਾਮ ਗਰਿੱਡ ਸਟੇਸ਼ਨ ’ਤੇ ਕਬੂਤਰ ਫੜ੍ਹਨ ਆਏ ਦੋ ਨੌਜਵਾਨ ਬਿਜਲੀ ਦਾ ਕਰੰਟ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਏ। ਦੋਵਾਂ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਮੈਡੀਕਲ ਕਾਲਜ ਫਰੀਦਕੋਟ ਲਈ ਰੈਫਰ ਕਰ ਦਿੱਤਾ ਗਿਆ।
ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਦੋਵੇਂ ਨੌਜਵਾਨ ਫਾਜ਼ਿਲਕਾ ਸਬ-ਡਵੀਜ਼ਨ ਦੇ ਪਿੰਡ ਪੱਤਰੇਵਾਲਾ ਦੇ ਵਸਨੀਕ ਸਨ। ਉਨ੍ਹਾਂ ਦੱਸਿਆ ਕਿ ਉਹ ਕਬੂਤਰ ਨੂੰ ਫੜ੍ਹਨ ਲਈ ਛੱਤਰੀ ਲੈ ਕੇ ਪਿੰਡ ਕਰਨੀਖੇੜਾ ਦੇ ਗਰਿੱਡ ਸਟੇਸ਼ਨ ’ਚ ਦਾਖਲ ਹੋਏ ਅਤੇ ਜਦੋਂ ਉਹ ਕਬੂਤਰ ਫੜ੍ਹਨ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਛੱਤਰੀ ਉੱਪਰੋਂ ਜਾ ਰਹੀ ਹਾਈ ਵੋਲਟੇਜ਼ ਤਾਰ ਨਾਲ ਟਕਰਾ ਜਾਣ ਕਾਰਨ ਉਨ੍ਹਾਂ ਕਰੰਟ ਲੱਗ ਗਿਆ।
ਇਹ ਵੀ ਪੜ੍ਹੋ- ਕੈਨੇਡਾ ਦੀ ਚਮਕ ਦੇਖ ਪਤਨੀ ਨੇ ਬਦਲਿਆ ਪਤੀ ਨੂੰ ਸੱਦਣ ਦਾ ਇਰਾਦਾ, ਨੇਪਾਲ ਏਅਰਪੋਰਟ ਤੋਂ ਪੁਲਸ ਨੇ ਇੰਝ ਕੀਤਾ ਕਾਬੂ
ਉਨ੍ਹਾਂ ਕਿਹਾ ਕਿ ਉਨ੍ਹਾਂ ਮੌਕਾ ਦੇਖਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਹ ਇਸ ਪਿੰਡ ਵਿਚ ਕਿਵੇਂ ਅਤੇ ਕਿਸ ਕੋਲ ਪਹੁੰਚੇ। ਦੱਸਿਆ ਜਾਂਦਾ ਹੈ ਕਿ ਇਕ ਦਾ ਨਾਮ ਵਿਜੇ ਕੁਮਾਰ ਅਤੇ ਦੂਜੇ ਦਾ ਨਾਮ ਸਰਬਜੀਤ ਹੈ ਅਤੇ ਇਹ ਦੋਵੇਂ ਕਬੂਤਰ ਉਡਾਉਣ ਲਈ ਪਿੰਡ ਕਰਨੀਖੇੜਾ ਆਏ ਸਨ।
ਇਹ ਵੀ ਪੜ੍ਹੋ- ਖੁਦਾਈ ਦੌਰਾਨ ਮਿੱਟੀ ਦੀ ਢਿੱਗ ਡਿੱਗਣ ਕਾਰਨ ਦਬ ਗਏ ਨੌਜਵਾਨ, ਚਚੇਰੇ ਭਰਾਵਾਂ ਦੀ ਹੋਈ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e