ਭਿਆਨਕ ਹਾਦਸੇ ''ਚ ਦਾਦਾ-ਪੋਤੀ ਜ਼ਖਮੀ
Wednesday, Mar 12, 2025 - 05:25 PM (IST)

ਬਠਿੰਡਾ (ਸੁਖਵਿੰਦਰ) : ਬਰਨਾਲਾ ਰੋਡ 'ਤੇ ਭੁੱਚੋ ਕਲਾਂ ਨੇੜੇ ਇਕ ਮੋਟਰਸਾਈਕਲ ਦੀ ਦੂਜੇ ਮੋਟਰਸਾਈਕਲ ਨਾਲ ਟੱਕਰ ਹੋ ਗਈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਦੂਜੇ ਮੋਟਰਸਾਈਕਲ 'ਤੇ ਸਵਾਰ ਦਾਦਾ ਅਤੇ ਪੋਤੀ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਮਿਲਣ 'ਤੇ ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਵਲੰਟੀਅਰ ਯਾਦਵਿੰਦਰ ਕੰਗ ਐਂਬੂਲੈਂਸ ਸਮੇਤ ਮੌਕੇ 'ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ।
ਜ਼ਖ਼ਮੀਆਂ ਦੀ ਪਛਾਣ ਹਰਨੇਕ ਸਿੰਘ (75) ਪੁੱਤਰ ਜੀਤਾ ਸਿੰਘ ਅਤੇ ਮਨਪ੍ਰੀਤ ਕੌਰ (17) ਪੁੱਤਰੀ ਬੂਟਾ ਸਿੰਘ ਵਾਸੀ ਪਿੰਡ ਦੁੱਨੇਵਾਲਾ ਵਜੋਂ ਹੋਈ ਹੈ। ਕੁੜੀ ਪ੍ਰੀਖਿਆ ਦੇ ਕੇ ਆਪਣੇ ਦਾਦੇ ਨਾਲ ਵਾਪਸ ਆ ਰਹੀ ਸੀ ਅਤੇ ਇਸ ਦੌਰਾਨ ਦੋਹਾਂ ਨਾਲ ਹਾਦਸਾ ਵਾਪਰ ਗਿਆ।