ਖੰਨਾ ਪੁਲਸ ਨੇ 20 ਕਰੋੜ ਦੀ ਹੈਰੋਇਨ ਸਮੇਤ 2 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

Thursday, Apr 08, 2021 - 04:51 PM (IST)

ਖੰਨਾ (ਵਿਪਨ) : ਖੰਨਾ ਪੁਲਸ ਨੇ ਨੈਸ਼ਨਲ ਹਾਈਵੇਅ 'ਤੇ ਨਾਕਾਬੰਦੀ ਦੌਰਾਨ ਇਕ ਕਾਰ ਵਿੱਚੋਂ  4 ਕਿਲੋਗ੍ਰਾਮ ਹੈਰੋਇਨ ਸਮੇਤ 2 ਲੋਕਾਂ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਪ੍ਰੈੱਸ ਕਾਨਫਰੰਸ ਦੌਰਾਨ ਐਸ. ਐਸ. ਪੀ. ਖੰਨਾ ਨੇ ਜਾਣਕਾਰੀ ਦਿੰਦੇ ਦੱਸਿਆ ਦੋਵੇਂ ਫੜ੍ਹੇ ਗਏ ਮੁਲਜ਼ਮ ਮੋਗਾ ਜ਼ਿਲ੍ਹੇ ਨਾਲ ਸਬੰਧਿਤ ਹਨ। ਉਨ੍ਹਾਂ ਦੱਸਿਆ ਕਿ ਖੰਨਾ ਪੁਲਸ ਨੇ 3 ਘੰਟੇ ਲਈ ਸ਼ਹਿਰ ਨੂੰ ਸੀਲ ਕੀਤਾ ਹੋਇਆ ਸੀ।

ਇਸ ਦੌਰਾਨ ਪੁਲਸ ਨੇ 4 ਕਿਲੋ ਹੈਰੋਇਨ ਕੀਮਤ 20 ਕਰੋੜ ਸਮੇਤ ਦੋ ਕਾਰ ਸਵਾਰਾ ਨੂੰ ਕਾਬੂ ਕੀਤਾ ਹੈ। ਪੁਲਸ ਨੇ ਦੱਸਿਆ ਕਿ ਗੈਂਗ ਦਾ ਮੁਖੀ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਇਹ ਦਿੱਲੀ ਤੋਂ ਇਹ ਸਮਾਨ ਲੈ ਕੇ ਆਏ ਸਨ ਤੇ ਇਨ੍ਹਾਂ ਨੇ ਤਰਨਤਾਰਨ ਸਪਲਾਈ ਦੇਣੀ ਸੀ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਹ ਦੋਵੇਂ ਮੁਲਜ਼ਮ ਸਿਰਫ ਕੋਰੀਅਰ ਤੌਰ 'ਤੇ ਹੀ ਕੰਮ ਕਰ ਰਹੇ ਸਨ, ਜਿਨ੍ਹਾਂ ਨੂੰ 1 ਕਿੱਲੋ ਮਾਲ ਸਪਲਾਈ ਬਦਲੇ 1 ਲੱਖ ਰੁਪਏ ਮਿਲਣੇ ਸਨ। ਪੁਲਸ ਮੁਤਾਬਰਕ ਜਲਦ ਹੀ ਇਸ ਪੂਰੇ ਗਿਰੋਹ ਦਾ ਪਰਦਾਫਾਸ਼ ਕੀਤਾ ਜਾਵੇਗਾ। 
 


Babita

Content Editor

Related News