ਚੋਰੀ ਦੀ ਸਕੂਟੀ ਸਣੇ 2 ਲੋਕ ਗ੍ਰਿਫ਼ਤਾਰ
Wednesday, Mar 19, 2025 - 02:20 PM (IST)

ਅਬੋਹਰ (ਸੁਨੀਲ) : ਇੱਥੇ ਥਾਣਾ ਨੰਬਰ-1 ਦੀ ਪੁਲਸ ਨੇ 2 ਨੌਜਵਾਨਾਂ ਨੂੰ ਚੋਰੀ ਦੀ ਸਕੂਟੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਸਹਾਇਕ ਸਬ-ਇੰਸਪੈਕਟਰ ਸੁਖਵਿੰਦਰ ਸਿੰਘ ਨੂੰ ਇਕ ਮੁਖਬਰ ਨੇ ਸੂਚਨਾ ਦਿੱਤੀ ਕਿ ਹਰਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਮਲੋਟ ਰੋਡ ਕਾਰਨਰ ਨੇੜੇ ਪੁਲ ਪੰਜਪੀਰ ਅਤੇ ਰਾਜ ਪੁੱਤਰ ਰਾਜ ਕੁਮਾਰ ਵਾਸੀ ਗਲੀ ਨੰਬਰ-7 ਪ੍ਰੇਮ ਨਗਰ ਨੇੜੇ ਮੌਜੂਦ ਹਨ।
ਉਨ੍ਹਾਂ ਕੋਲ ਇਕ ਚੋਰੀ ਦੀ ਸਕੂਟੀ ਮੈਸਟਰੋ ਹੈ, ਜਿਸ ਦੀ ਨੰਬਰ ਪਲੇਟ ਨਹੀਂ ਹੈ। ਉਨ੍ਹਾਂ ਕੋਲ ਚੋਰੀ ਕੀਤੇ ਹੋਏ ਮੋਬਾਈਲ ਫੋਨ ਵੀ ਹਨ। ਦੋਵੇਂ ਬਹਾਵਲਵਾਸੀ ਰੋਡ ’ਤੇ ਗਾਹਕਾਂ ਦੀ ਉਡੀਕ ’ਚ ਖੜ੍ਹੇ ਹਨ। ਸਹਾਇਕ ਸਬ-ਇੰਸਪੈਕਟਰ ਸੁਖਵਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਉਸ ਜਗ੍ਹਾ ’ਤੇ ਛਾਪਾ ਮਾਰਿਆ ਅਤੇ ਦੋਹਾਂ ਨੂੰ ਚੋਰੀ ਦੀ ਸਕੂਟੀ ਸਮੇਤ ਗ੍ਰਿਫ਼ਤਾਰ ਕਰ ਲਿਆ। ਦੋਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।