ਚਾਰਟਰਡ ਅਕਾਊਂਟੈਂਸੀ ਪ੍ਰੀਖਿਆਵਾਂ ਦਾ ਸ਼ਡਿਊਲ ਐਲਾਨਿਆ, 3 ਨਵੰਬਰ ਤੋਂ ਸ਼ੁਰੂ ਹੋਵੇਗੀ ਆਨਲਾਈਨ ਰਜਿਸਟ੍ਰੇਸ਼ਨ

Friday, Sep 25, 2026 - 08:58 AM (IST)

ਚਾਰਟਰਡ ਅਕਾਊਂਟੈਂਸੀ ਪ੍ਰੀਖਿਆਵਾਂ ਦਾ ਸ਼ਡਿਊਲ ਐਲਾਨਿਆ, 3 ਨਵੰਬਰ ਤੋਂ ਸ਼ੁਰੂ ਹੋਵੇਗੀ ਆਨਲਾਈਨ ਰਜਿਸਟ੍ਰੇਸ਼ਨ

ਲੁਧਿਆਣਾ (ਵਿੱਕੀ) : ਚਾਰਟਰਡ ਅਕਾਊਂਟੈਂਸੀ ਵਿਚ ਆਪਣਾ ਭਵਿੱਖ ਸਵਾਰਨ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਇੰਸਟੀਚਿਊਟ ਆਫ ਚਾਰਟਰਡ ਅਕਾੳਂੂਟੈਂਟਸ ਆਫ ਇੰਡੀਆ ਨੇ ਜਨਵਰੀ ਵਿਚ ਹੋਣ ਵਾਲੀਆਂ ਚਾਰਟਰਡ ਅਕਾਊਂਟੈਂਸੀ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਸੀ. ਏ. ਫਾਊਂਡੇਸ਼ਨ ਅਤੇ ਇੰਟਰਮੀਡੀਏਟ ਕੋਰਸ ਲਈ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ 3 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਆਈ. ਸੀ. ਏ. ਆਈ. ਨੇ ਆਪਣੀ ਅਧਿਕਾਰਤ ਵੈੱਬਸਾਈਟ ’ਤੇ ਇਹ ਪੂਰਾ ਸ਼ਡਿਊਲ ਮੁਹੱਈਆ ਕਰਵਾਇਆ ਹੈ, ਜਿਸ ਦੇ ਤਹਿਤ ਦੇਸ਼ ਭਰ ਦੇ ਨਾਲ-ਨਾਲ ਵਿਦੇਸ਼ ਦੇ 3 ਸ਼ਹਿਰਾਂ ਵਿਚ ਬਣੇ ਕੇਂਦਰਾਂ ’ਤੇ ਇਹ ਪ੍ਰੀਖਿਆਵਾਂ ਲਈਆਂ ਜਾਣਗੀਆਂ।

ਇਹ ਵੀ ਪੜ੍ਹੋ : ਭਤੀਜੀ ਨੂੰ ਸਕੂਲ ਤੋਂ ਲੈਣ ਗਏ ਮੁੰਡੇ ਦੀ ਧੌਣ 'ਤੇ ਦਾਤ ਰੱਖ ਕੇ ਖੋਹ ਲਿਆ ਮੋਬਾਈਲ ਤੇ ਪਰਸ

ਸੀ. ਏ. ਇੰਟਰਮੀਡੀਏਟ ਪ੍ਰੀਖਿਆਵਾਂ 2 ਗਰੁੱਪਾਂ ਵਿਚ ਲਈਆਂ ਜਾਣਗੀਆਂ। ਸਾਰੇ ਇੰਟਰਮੀਡੀਏਟ ਪੇਪਰ ਦੁਪਹਿਰ 2 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਹੋਣਗੇ ਅਤੇ ਇਨ੍ਹਾਂ ਦਾ ਕੁੱਲ ਸਮਾਂ 3 ਘੰਟੇ ਦਾ ਹੋਵੇਗਾ। ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਦੁਪਹਿਰ 1.45 ਵਜੇ ਤੋਂ 2 ਵਜੇ ਤੱਕ 15 ਮਿੰਟ ਦਾ ਸਮਾਂ ਪੇਪਰ ਪੜ੍ਹਨ ਲਈ ਵੀ ਦਿੱਤਾ ਜਾਵੇਗਾ। ਗਰੁੱਪ-1 ਦੇ ਪੇਪਰ 2, 4, ਤੇ 6 ਜਨਵਰੀ 2027 ਨੂੰ ਹੋਣਗੇ, ਜਦੋਂਕਿ ਗਰੁੱਪ-2 ਦੇ ਪੇਪਰ 8, 10 ਅਤੇ 12 ਜਨਵਰੀ 2027 ਨੂੰ ਲਏ ਜਾਣਗੇ। ਸੀ. ਏ. ਫਾਊਂਡੇਸ਼ਨ ਦੀਆਂ ਪ੍ਰੀਖਿਆਵਾਂ 3, 5, 7 ਤੇ 9 ਜਨਵਰੀ ਨੂੰ ਲਈਆਂ ਜਾਣਗੀਆਂ। ਫਾਊਂਡੇਸ਼ਨ ਦੇ ਪੇਪਰ-1 ਅਤੇ ਪੇਪਰ-2 ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਹੋਣਗੇ, ਜਿਨ੍ਹਾਂ ਦਾ ਸਮਾਂ 3 ਘੰਟੇ ਰਹੇਗਾ ਅਤੇ ਇਨ੍ਹਾਂ ਵਿਚ 15 ਮਿੰਟ ਦਾ ਵਾਧੂ ਸਮਾਂ ਪੇਪਰ ਪੜ੍ਹਨ ਲਈ ਮਿਲੇਗਾ। ਦੂਜੇ ਪਾਸੇ, ਪੇਪਰ-3 ਅਤੇ ਪੇਪਰ-4 ਦੁਪਹਿਰ 2 ਵਜੇ ਤੋਂ ਸ਼ਾਮ 4 ਵਜੇ ਤੱਕ 2 ਘੰਟੇ ਦੇ ਸਮੇਂ ਦੇ ਹੋਣਗੇ, ਜਿਨ੍ਹਾਂ ਵਿਚ ਪੇਪਰ ਪੜ੍ਹਨ ਲਈ ਕੋਈ ਵਾਧੂ ਸਮਾਂ ਨਹੀਂ ਦਿੱਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News