ਹੈਰੋਇਨ ਦਾ ਸੇਵਨ ਕਰਦੇ 4 ਨਸ਼ੇੜੀ ਕਾਬੂ

Monday, Sep 21, 2026 - 08:48 PM (IST)

ਹੈਰੋਇਨ ਦਾ ਸੇਵਨ ਕਰਦੇ 4 ਨਸ਼ੇੜੀ ਕਾਬੂ

ਲੁਧਿਆਣਾ (ਤਰੁਣ): ਮਹਾਨਗਰ ਵਿਚ ਹੇਰੋਇਨ ਚਿੱਟੇ ਦਾ ਸੇਵਨ ਕਰਨ ਵਾਲੇ ਨਸ਼ੇੜੀਆਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਨਸ਼ਾ ਤਸਕਰਾਂ ਤੋਂ ਇਲਾਵਾ ਪੁਲਸ ਉਨ੍ਹਾਂ ਨਸ਼ੇੜੀਆਂ ਖ਼ਿਲਾਫ਼ ਵੀ ਲਗਾਤਾਰ ਕੇਸ ਦਰਜ ਕਰ ਰਹੀ ਹੈ, ਜੋ ਕਿ ਨਸ਼ੇ ਦਾ ਸੇਵਨ ਕਰਦੇ ਹਨ। ਇਸੇ ਲੜੀ ਤਹਿਤ ਜ਼ਿਲਾ ਪੁਲਸ ਨੇ 4 ਨਸ਼ੇੜੀਆਂ ਨੂੰ ਕਾਬੂ ਕੀਤਾ ਹੈ। ਪਹਿਲੇ ਮਾਮਲੇ ਵਿਚ ਥਾਣਾ ਕੋਤਵਾਲੀ ਦੀ ਪੁਲਸ ਨੇ ਪਿੰਕ ਪਲਾਜ਼ਾ ਮਾਰਕੀਟ ਦੇ ਨੇੜਿਓਂ ਗੌਰਵ ਗਿਲ ਵਾਸੀ ਲਵਕੁਸ਼ ਨਗਰ, ਚਾਂਦ ਸਿਨੇਮਾ ਰੋਡ ਨੂੰ ਕਾਬੂ ਕੀਤਾ।

ਦੂਜੇ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 4 ਦੀ ਪੁਲਸ ਨੇ ਛੋਟੀ ਦਰੇਸੀ ਦੇ ਗਰਾਊਂਡ ਵਿੱਚੋਂ ਨੀਸ਼ੂ ਵਾਸੀ ਛਾਉਣੀ ਮੁਹੱਲਾ ਨੂੰ ਕਾਬੂ ਕੀਤਾ। ਤੀਜੇ ਮਾਮਲੇ ਵਿਚ ਥਾਣਾ ਡੇਹਲੋਂ ਦੀ ਪੁਲਸ ਨੇ ਮੇਨ ਰੋਡ ਡਰੇਨ ਪੁਲੀ ਦੇ ਨੇੜਿਓਂ ਲਖਵੀਰ ਸਿੰਘ ਵਾਸੀ ਪਿੰਡ ਨੰਗਲਾ ਨੂੰ ਕਾਬੂ ਕੀਤਾ। ਚੌਥੇ ਮਾਮਲੇ ਵਿਚ ਥਾਣਾ ਸਰਭਾ ਨਗਰ ਦੀ ਪੁਲਸ ਨੇ ਭਾਈ ਰਣਧੀਰ ਸਿੰਘ ਨਗਰ ਇਲਾਕੇ ਵਿੱਚੋਂ ਵੈਦ ਨਾਥ ਵਾਸੀ ਵਿਸ਼ਵਕਰਮਾ ਚੌਂਕ ਨੂੰ ਹੇਰੋਇਨ ਦਾ ਸੇਵਨ ਕਰਦੇ ਕਾਬੂ ਕੀਤਾ ਹੈ।

ਸਾਰੇ ਫੜੇ ਗਏ ਨਸ਼ੇੜੀਆਂ ਤੋਂ ਲਾਈਟਰ, ਸਿਲਵਰ ਪੇਪਰ, ਚਿੱਟੇ ਦੀ ਪਲਾਸਟਿਕ ਥੈਲੀ ਅਤੇ 10 ਤੇ 20 ਰੁਪਏ ਦੇ ਮੁੜੇ ਹੋਏ ਨੋਟ ਬਰਾਮਦ ਹੋਏ ਹਨ। ਪੁਲਸ ਨੇ ਸਾਰੇ ਨਸ਼ੇੜੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।


author

Anmol Tagra

Content Editor

Related News