ਲਾਟਰੀ ਦੀ ਆੜ ''ਚ ਸੱਟੇਬਾਜ਼ੀ ਕਰਦੇ 2 ਕਾਬੂ

09/30/2017 5:37:36 PM

ਹੁਸ਼ਿਆਰਪੁਰ(ਅਸ਼ਵਨੀ)— ਪੁਲਸ ਨੇ ਲਾਟਰੀ ਦੀ ਆੜ 'ਚ ਸੱਟੇਬਾਜ਼ੀ ਕਰਨ ਵਾਲੇ ਵਿਅਕਤੀਆਂ ਖਿਲਾਫ ਮੁਹਿੰਮ ਤੇਜ਼ ਕਰ ਦਿੱਤੀ ਹੈ। ਬੱਸ ਸਟੈਂਡ ਨਜ਼ਦੀਕ ਲਕਸ਼ਮੀ ਮਾਰਕੀਟ ਵਿਖੇ ਛਾਪਾ ਮਾਰ ਕੇ ਪੁਲਸ ਨੇ ਸੰਜੇ ਗਾਂਧਾ ਪੁੱਤਰ ਰਾਮਪਾਲ ਗਾਂਧਾ ਵਾਸੀ ਹਰਿਆਣਾ ਦੇ ਕਬਜ਼ੇ 'ਚੋਂ ਸੱਟੇ ਦੀਆਂ ਪਰਚੀਆਂ ਤੇ ਨਕਦੀ ਬਰਾਮਦ ਕੀਤੀ ਹੈ। ਦੋਸ਼ੀ ਖਿਲਾਫ ਜੂਆ ਵਿਰੋਧੀ ਕਾਨੂੰਨ ਤਹਿਤ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਥਾਣਾ ਮੁਖੀ ਇੰਸਪੈਕਟਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਇਕ ਹੋਰ ਪੁਲਸ ਪਾਰਟੀ ਨੇ ਦਾਣਾ ਮੰਡੀ ਰਹੀਮਪੁਰ ਕੋਲ ਸੱਟੇਬਾਜ਼ੀ ਕਰਦੇ ਬੈਜ ਨਾਥ ਸ਼ਾਹ ਪੁੱਤਰ ਲਾਲ ਚੰਦ ਸ਼ਾਹ ਵਾਸੀ ਰਹੀਮਪੁਰ ਦੇ ਕਬਜ਼ੇ 'ਚੋਂ ਸੱਟੇ ਦੀਆਂ ਪਰਚੀਆਂ ਅਤੇ 480 ਰੁਪਏ ਬਰਾਮਦ ਕੀਤੇ। ਇਸ ਦੋਸ਼ੀ ਖਿਲਾਫ ਵੀ ਪੁਲਸ ਨੇ ਜੂਆ ਵਿਰੋਧੀ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਹੈ।


Related News