2 ਨਸ਼ਾ ਸਮੱਗਲਰ ਕਾਬੂ

Saturday, Nov 25, 2017 - 06:22 AM (IST)

2 ਨਸ਼ਾ ਸਮੱਗਲਰ ਕਾਬੂ

ਭੋਗਪੁਰ, (ਰਾਣਾ)- ਪੁਲਸ ਵਲੋਂ 2 ਨਸ਼ਾ ਸਮੱਗਲਰਾਂ ਨੂੰ ਕਾਬੂ ਕਰਨ ਦੀ ਖਬਰ ਹੈ। ਏ. ਐੱਸ. ਆਈ. ਪਰਮਜੀਤ ਸਿੰਘ ਨੇ ਸਾਥੀ ਕਰਮਚਾਰੀਆਂ ਨਾਲ ਗਸ਼ਤ ਦੌਰਾਨ ਸ਼ਹੀਦ ਭਗਤ ਸਿੰਘ ਚੌਕ ਭੋਗਪੁਰ ਤੋਂ ਆਦਮਪੁਰ ਰੋਡ ਪਿੰਡ ਮਾਣਕਰਾਏ ਵਿਖੇ ਇਕ ਬਜ਼ੁਰਗ ਔਰਤ ਨੂੰ ਪੈਦਲ ਆਉਂਦੇ ਦੇਖਿਆ। ਸ਼ੱਕ ਦੇ ਆਧਾਰ 'ਤੇ ਲੇਡੀ ਕਾਂਸਟੇਬਲ ਦੀ ਮਦਦ ਨਾਲ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 1 ਕਿਲੋ ਡੋਡੇ ਚੂਰਾ-ਪੋਸਤ ਬਰਾਮਦ ਕੀਤੇ। ਮਹਿਲਾ ਮੁਲਜ਼ਮ ਦੀ ਪਛਾਣ ਜੀਤੋ ਪਤਨੀ ਕਰਤਾਰ ਵਾਸੀ ਅਰਜਨਵਾਲ ਥਾਣਾ ਆਦਮਪੁਰ ਵਜੋਂ ਹੋਈ ਹੈ।
ਇਸੇ ਤਰ੍ਹਾਂ ਏ. ਐੱਸ. ਆਈ. ਸੁਖਜੀਤ ਸਿੰਘ ਨੇ ਗਸ਼ਤ ਦੌਰਾਨ ਪਿੰਡ ਕਾਲਾ ਬੱਕਰਾ ਤੋਂ ਇਕ ਸਰਦਾਰ ਨੌਜਵਾਨ ਨੂੰ ਪੈਦਲ ਆਉਂਦੇ ਦੇਖਿਆ। ਸ਼ੱਕ ਦੇ ਆਧਾਰ 'ਤੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 20 ਗ੍ਰਾਮ ਨਸ਼ੀਲਾ ਪਦਾਰਥ ਮਿਲਿਆ। ਮੁਲਜ਼ਮ ਦੀ ਪਛਾਣ ਗਗਨਦੀਪ ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਮਾਣਕਰਾਏ ਥਾਣਾ ਭੋਗਪੁਰ ਵਜੋਂ ਹੋਈ ਹੈ। ਪੁਲਸ ਨੇ ਦੋਵਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। 


Related News