ਪੁਲਸ ਦੀ ਵੱਡੀ ਕਾਰਵਾਈ, ਹੈਰੋਇਨ ਸਮੇਤ 2 ਕਾਬੂ
Wednesday, Sep 10, 2025 - 05:26 PM (IST)

ਫ਼ਰੀਦਕੋਟ (ਰਾਜਨ) : ਪੁਲਸ ਵੱਲੋਂ ਦੋਸ਼ੀ ਰੌਵਿਨ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਕੋਠੇ ਥਰੋੜਾ ਜੈਤੋ ਅਤੇ ਕਮਲਜੀਤ ਸਿੰਘ ਪੁੱਤਰ ਹਰਬੰਸ ਲਾਲ ਵਾਸੀ ਕੋਟਕਪੂਰਾ ਰੋਡ ਬਾਜਾਖਾਨਾਂ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਪਾਸੋਂ 25 ਗ੍ਰਾਮ ਹੈਰੋਇਨ ਅਤੇ 200 ਰੁਪਏ ਜਾਮਾ ਤਲਾਸ਼ੀ ਬਰਾਮਦ ਕੀਤੇ ਹਨ। ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਜਦੋਂ ਉਸਦੀ ਅਗਵਾਈ ਹੇਠਲੀ ਪੁਲਸ ਪਾਰਟੀ ਗਸ਼ਤ ਕਰਦੀ ਹੋਈ ਪਿੰਡ ਲੰਬਵਾਲੀ ਪੁੱਜੀ ਤਾਂ ਉਸਾਰੀ ਅਧੀਨ ਪੁਲ ਕੋਲ ਦੋ ਨੌਜਵਾਨ ਲਾਲ ਰੰਗ ਦੇ ਮੋਟਰਸਾਇਕਲ ਸਮੇਤ ਖਲੋਤੇ ਹੋਏ ਸਨ ਅਤੇ ਜਦ ਇਨ੍ਹਾਂ ਪੁਲਸ ਪਾਰਟੀ ਵੇਖੀ ਤਾਂ ਇਹ ਮੋਟਰਸਾਇਕਲ ਸਟਾਰਟ ਕਰਕੇ ਭੱਜਣ ਹੀ ਲੱਗੇ ਸਨ ਕਿ ਸ਼ੱਕ ਦੇ ਆਧਾਰ ’ਤੇ ਜਦੋਂ ਇਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਇਨ੍ਹਾਂ ਪਾਸੋਂ ਇਕ ਮੋਮੀ ਲਿਫਾਫੇ ਵਿਚ ਪਲੇਟੀ ਹੈਰੋਇਨ ਬਰਾਮਦ ਹੋਈ ’ਤੇ ਇਨ੍ਹਾਂ ਨੂੰ ਮੋਟਰਸਾਇਕਲ ਸਮੇਤ ਕਾਬੂ ਕਰ ਲਿਆ ਗਿਆ।