ਮੋਬਾਇਲ ਖੋਹਣ ਵਾਲੇ ਬਾਈਕ ਸਵਾਰ ਕਾਬੂ
Thursday, Sep 11, 2025 - 03:10 PM (IST)

ਚੰਡੀਗੜ੍ਹ (ਸੁਸ਼ੀਲ) : ਇੱਥੇ ਸੈਕਟਰ-31 ਸਥਿਤ ਸਚਦੇਵਾ ਇਲੈਕਟ੍ਰਾਨਿਕਸ ਦੁਕਾਨ ਨੇੜੇ ਵਿਅਕਤੀ ਤੋਂ ਫੋਨ ਖੋਹਣ ਵਾਲੇ 2 ਬਾਈਕ ਸਵਾਰਾਂ ਨੂੰ ਪੁਲਸ ਨੇ ਕਾਬੂ ਕੀਤਾ। ਇਨ੍ਹਾਂ ਦੀ ਪਛਾਣ ਹਰਜੋਤ ਸਿੰਘ ਵਾਸੀ ਨਾਰਾਇਣਗੜ੍ਹ (ਅੰਬਾਲਾ) ਤੇ ਸੁਖਦੇਵ ਕੱਕੜ ਵਾਸੀ ਜ਼ੀਰਕਪੁਰ ਵਜੋਂ ਹੋਈ ਹੈ। ਪੁਲਸ ਨੇ ਨਿਸ਼ਾਨਦੇਹੀ ’ਤੇ ਫੋਨ ਬਰਾਮਦ ਕਰ ਲਿਆ ਹੈ। ਸੈਕਟਰ-31 ਥਾਣਾ ਪੁਲਸ ਨੇ ਇਜਲਾਲ ਖਾਨ ਦੇ ਬਿਆਨ ’ਤੇ ਹਰਜੋਤ ਤੇ ਸੁਖਦੇਵ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜ਼ਿਲ੍ਹਾ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਮੁਲਜ਼ਮਾਂ ਨੂੰ ਨਿਆਇਕ ਹਿਰਾਸਤ ਭੇਜ ਦਿੱਤਾ।
ਇੰਡਸਟਰੀਅਲ ਏਰੀਆ ਵਾਸੀ ਇਜਲਾਲ ਖਾਨ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਸੈਕਟਰ-31 ਗਿਆ ਸੀ। ਜਦੋਂ ਸੈਕਟਰ-31 ’ਚ ਸਚਦੇਵਾ ਇਲੈਕਟ੍ਰਾਨਿਕਸ ਦੁਕਾਨ ਨੇੜੇ ਪਹੁੰਚਿਆ ਤਾਂ ਪਿੱਛੇ ਤੋਂ ਬਾਈਕ ਸਵਾਰ 2 ਨੌਜਵਾਨ ਆਏ ਜਿਨ੍ਹਾਂ ਨੇ ਹੱਥੋਂ ਫੋਨ ਖੋਹ ਲਿਆ। ਪੁਲਸ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਮੁਲਜ਼ਮਾਂ ਨੂੰ ਕਾਬੂ ਕਰ ਲਿਆ।