ਲੁਧਿਆਣਾ ''ਚ ਭਿਆਨਕ ਹਾਦਸੇ ਦੌਰਾਨ ਨੂੰਹ-ਸੱਸ ਦੀ ਮੌਤ

Monday, May 20, 2019 - 01:03 PM (IST)

ਲੁਧਿਆਣਾ ''ਚ ਭਿਆਨਕ ਹਾਦਸੇ ਦੌਰਾਨ ਨੂੰਹ-ਸੱਸ ਦੀ ਮੌਤ

ਲੁਧਿਆਣਾ (ਭੁਪੇਸ਼) : ਐਤਵਾਰ ਨੂੰ ਦੁਪਹਿਰ ਕਰੀਬ 3.45 ਵਜੇ ਸ਼ਿਵਪੁਰੀ ਇਲਾਕੇ 'ਚ ਉਸ ਸਮੇਂ ਸੋਗ ਫੈਲ ਗਿਆ, ਜਦੋਂ ਮੇਰਠ 'ਚ ਚੈੱਕਅਪ ਕਰਵਾਉਣ ਜਾ ਰਹੇ ਲੁਧਿਆਣਾ ਦੇ ਜੈਨ ਪਰਿਵਾਰ ਨਾਲ ਸ਼ਾਹਬਾਦ ਕੋਲ ਦਰਦਨਾਕ ਹਾਦਸਾ ਵਾਪਰ ਗਿਆ। ਸੜਕ ਹਾਦਸੇ 'ਚ ਸੱਸ-ਨੂੰਹ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਪਰਿਵਾਰ ਦੇ ਕਮਲ ਜੈਨ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਸੁਭਾਸ਼ ਜੈਨ, ਭਤੀਜਾ ਗੌਰਵ ਜੈਨ, ਭਾਬੀ ਸੁਨੀਤਾ ਜੈਨ, ਭਤੀਜ ਨੂੰਹ ਸਲੌਨੀ ਜੈਨ, ਪੋਤਰੀ ਸਾਇਸ਼ਾ ਡਾਕਖਾਨੇ ਵਾਲੀ ਗਲੀ, ਸ਼ਿਵਪੁਰੀ ਤੋਂ ਆਪਣੀ ਕਾਰ ਵੈਗਨ-ਆਰ ਰਾਹੀਂ ਮੇਰਠ 'ਚ ਸੁਨੀਤਾ ਜੈਨ ਦਾ ਡਾਕਟਰ ਤੋਂ ਚੈੱਕਅਪ ਕਰਾਉਣ ਜਾ ਰਹੇ ਸਨ। ਕਰੀਬ 3.30 ਵਜੇ ਸ਼ਾਹਬਾਦ ਕੋਲ ਉਨ੍ਹਾਂ ਦੀ ਗੱਡੀ ਦਾ ਅਗਲਾ ਟਾਇਰ ਫਟ ਜਾਣ ਕਾਰਨ ਕਾਰ ਬੇਕਾਬੂ ਹੋ ਗਈ, ਜਿਸ ਕਾਰਨ ਗੱਡੀ 'ਚ ਸਵਾਰ ਸੁਨੀਤਾ ਅਤੇ ਸਲੌਨੀ ਦੀ ਮੌਤ ਹੋ ਗਈ। ਸੜਕ ਹਾਦਸੇ 'ਚ ਗੌਰਵ ਜੈਨ ਅਤੇ ਸੁਭਾਸ਼ ਜੈਨ ਦੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਡੇਢ ਸਾਲਾ ਬੱਚੀ ਸਾਇਸ਼ਾ ਜੈਨ ਵਾਲ-ਵਾਲ ਬਚ ਗਈ।


author

Babita

Content Editor

Related News