ਵਿਆਹ ਤੋਂ ਵਾਪਸ ਪਰਤੇ ਭਰਾ ਡੂੰਘੇ ਟੋਏ 'ਚ ਡਿਗੇ, ਮਿਲੀਆਂ ਲਾਸ਼ਾਂ
Friday, Feb 09, 2018 - 09:49 AM (IST)
ਨੰਗਲ : ਨੰਗਲ ਦੇ ਨੇੜਲੇ ਪਿੰਡ ਜਾਂਦਲਾ 'ਚ 2 ਸਕੇ ਭਰਾਵਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਦੋਵੇਂ ਭਰਾ ਮੰਗਲਵਾਰ ਤੋਂ ਲਾਪਤਾ ਸਨ, ਜਿਸ ਦੀ ਸ਼ਿਕਾਇਤ ਘਰ ਵਾਲਿਆਂ ਨੇ ਪੁਲਸ ਨੂੰ ਦਰਜ ਕਰਾਈ ਹੋਈ ਸੀ। ਜਾਣਕਾਰੀ ਮੁਤਾਬਕ ਦੋਵੇਂ ਸਕੇ ਭਰਾ ਕਿਸੇ ਵਿਆਹ 'ਚ ਸ਼ਾਮਲ ਹੋਣ ਲਈ ਗਏ ਸਨ। ਰਾਤ ਨੂੰ ਵਾਪਸ ਆਉਂਦੇ ਸਮੇਂ ਦੋਵੇਂ ਭਰਾ ਲਾਪਤਾ ਹੋ ਗਏ ਸਨ, ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਉਨ੍ਹਾਂ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਪਰ ਬੀਤੀ ਦੇਰ ਸ਼ਾਮ ਦੋਹਾਂ ਦੀਆਂ ਲਾਸ਼ਾਂ ਪਿੰਡ ਜਾਂਦਲਾ ਦੇ ਇਕ ਟੋਏ 'ਚੋਂ ਬਰਾਮਦ ਕੀਤੀਆਂ ਗਈਆਂ। ਤੁਹਾਨੂੰ ਦੱਸ ਦੇਈਏ ਕਿ ਬਿਲਾਸਪੁਰ ਬੇਰੀ ਰੇਲਵੇ ਪ੍ਰਾਜੈਕਟ ਲਈ ਨਿਜੀ ਕੰਪਨੀ ਵਲੋਂ ਕੰਮ ਕੀਤਾ ਜਾ ਰਿਹਾ ਹ ਅਤੇ ਇਸੇ ਕੰਪਨੀ ਵਲੋਂ ਨਹਿਰ 'ਤੇ ਪੁਲਸ ਬਣਾਉਣ ਲਈ ਇਕ ਡੂੰਘਾ ਟੋਆ ਪੁੱਟਿਆ ਗਿਆ ਸੀ ਅਤੇ ਇਸ 'ਚ ਪਾਣੀ ਭਰਿਆ ਹੋਇਆ ਸੀ। ਟੋਆ ਪੁੱਟਣ ਵਾਲੀ ਜਗ੍ਹਾ 'ਤੇ ਕੋਈ ਸੁਰੱਖਿਆ ਨਹੀਂ ਸੀ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਚਿਤਾਵਨੀ ਬੋਰਡ ਲਾਇਆ ਗਿਆ ਸੀ। ਦੋਹਾਂ ਭਰਾਵਾਂ ਦੀਆਂ ਲਾਸ਼ਾਂ ਇਸੇ ਟੋਏ 'ਚੋਂ ਬਰਾਮਦ ਕੀਤੀਆਂ ਗਈਆਂ ਹਨ। ਦੋਵੇਂ ਭਰਾ ਮੋਟਰਸਾਈਕਲ ਸਮੇਤ ਇਸ ਟੋਏ 'ਚ ਡਿਗ ਗਏ ਸਨ। ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਹੈ ਕਿ ਰੇਲਵੇ ਲਈ ਕੰਮ ਕਰਦੀ ਨਿਜੀ ਕੰਪਨੀ ਦੀ ਲਾਪਰਵਾਹੀ ਦੇ ਕਾਰਨ ਹੀ ਉਨ੍ਹਾਂ ਦੇ ਪੁੱਤਰਾਂ ਦੀ ਜਾਨ ਗਈ ਹੈ। ਲਾਸ਼ਾਂ ਮਿਲਣ ਤੋਂ ਬਾਅਦ ਕੰਪਨੀ ਵਲੋਂ ਮਿੱਟੀ ਲਾ ਕੇ ਰਸਤਾ ਤਾਂ ਬੰਦ ਕਰ ਿਦੱਤਾ ਗਿਆ ਪਰ ਇਸ ਸਮੇਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਫਿਲਹਾਲ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਵਲੋਂ ਉਚਿਤ ਕਾਰਵਾਈ ਕਰਨ ਦੀ ਮੰਗ ਕਰਦੇ ਹੋਏ ਇਨਸਾਫ ਦੀ ਮੰਗ ਕੀਤੀ ਹੈ।
