ਚਿੱਟੇ ਨੇ ਇਕ ਹੋਰ ਘਰ ’ਚ ਪੁਆਏ ਵੈਣ, 19 ਸਾਲ ਨੌਜਵਾਨ ਦੀ ਓਵਰ ਡੋਜ਼ ਕਾਰਣ ਮੌਤ, ਬਾਂਹ ’ਤੇ ਲਿਖਿਆ ਬੇਬੇ-ਬਾਪੂ

Sunday, May 22, 2022 - 05:18 PM (IST)

ਚਿੱਟੇ ਨੇ ਇਕ ਹੋਰ ਘਰ ’ਚ ਪੁਆਏ ਵੈਣ, 19 ਸਾਲ ਨੌਜਵਾਨ ਦੀ ਓਵਰ ਡੋਜ਼ ਕਾਰਣ ਮੌਤ, ਬਾਂਹ ’ਤੇ ਲਿਖਿਆ ਬੇਬੇ-ਬਾਪੂ

ਫਰੀਦਕੋਟ (ਜਗਤਾਰ) : ਅੱਜ ਦਿਨ ਚੜ੍ਹਦੇ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਜਦੋਂ ਫਰੀਦਕੋਟ ਦੇ ਅੰਬੇਡਕਰ ਨਗਰ ’ਚ ਇਕ ਨੌਜਵਾਨ ਦੀ ਲਾਸ਼ ਲਾਵਾਰਿਸ ਹਾਲਤ ਵਿਚ ਮਿਲੀ ਜਿਸ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਈ ਸੀ। ਇਸ ਦੀ ਸੁਚਨਾ ਮੁਹੱਲਾ ਵਾਸੀਆਂ ਨੇ ਪੁਲਸ ਨੂੰ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਪੁਲਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਮੁੱਢਲੀ ਜਾਂਚ ਤੋਂ ਬਾਅਦ ਲੜਕੇ ਦੀ ਪਹਿਚਾਣ ਸੁਰਜੀਤ ਸਿੰਘ ਪੁੱਤਰ ਨਿਰਮਲ ਸਿੰਘ ਉਮਰ 19 ਸਾਲ ਵਾਸੀ ਪਿੰਡ ਪੱਕਾ ਵਜੋਂ ਹੋਈ। ਮੌਕੇ ’ਤੇ ਮ੍ਰਿਤਕ ਦੇ ਨਾਨੇ ਅਤੇ ਮਾਮੇ ਨੇ ਉਸਦੀ ਪਹਿਚਾਣ ਕੀਤੀ। ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪਿਤਾ ਦੀ ਮੌਤ ਪਹਿਲਾਂ ਹੀ ਹੋ ਚੁਕੀ ਹੈ ਅਤੇ ਉਸਦੀ ਮਾਤਾ ਮਲੇਸ਼ੀਆ ’ਚ ਰੋਜ਼ਗਾਰ ਕਰਨ ਗਈ ਹੋਈ ਹੈ ਅਤੇ ਮ੍ਰਿਤਕ ਆਪਣੇ ਨਾਨਕੇ ਪਿੰਡ ’ਚ ਹੀ ਰਹਿ ਰਿਹਾ ਸੀ।

ਇਹ ਵੀ ਪੜ੍ਹੋ : ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਕੁਆਰਟਰਾਂ ’ਚ ਜਨਾਨੀ ਦਾ ਬੇਰਹਿਮੀ ਨਾਲ ਕਤਲ, ਪੁੱਤ ਨੂੰ ਵੀ ਬੁਰੀ ਤਰ੍ਹਾਂ ਵੱਢਿਆ

ਮ੍ਰਿਤਕ ਦੇ ਮਾਮੇ ਗੁਰਜੰਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਾਣਜਾ ਸੁਰਜੀਤ ਸਿੰਘ ਨਸ਼ਾ ਕਰਨ ਦਾ ਆਦੀ ਸੀ ਜੋ ਰਾਤ ਸਮੇਂ ਆਪਣੇ ਦੋਸਤਾਂ ਨਾਲ ਪਿੰਡੋਂ ਸ਼ਹਿਰ ਆਇਆ ਸੀ। ਉਨ੍ਹਾਂ ਕਿਹਾ ਕਿ ਜਦੋਂ ਅਸੀ ਮੌਕੇ ’ਤੇ ਆਏ ਤਾਂ ਇਸ ਦੀ ਮੌਤ ਹੋ ਚੁੱਕੀ ਸੀ।

ਇਹ ਵੀ ਪੜ੍ਹੋ : ਸੜਕ ’ਤੇ ਕਾਲ ਬਣ ਕੇ ਆਏ ਪਸ਼ੂ ਕਾਰਣ ਵਾਪਰਿਆ ਹਾਦਸਾ, ਵੀਡੀਓ ’ਚ ਦੇਖੋ ਦਿਲ ਕੰਬਾਉਣ ਵਾਲੀ ਘਟਨਾ

ਉਧਰ ਮੌਕੇ ’ਤੇ ਪੁੱਜੇ ਜਾਂਚ ਅਧਿਕਾਰੀ ਏ. ਐੱਸ. ਆਈ. ਸਵਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਅੰਬੇਡਕਰ ਨਗਰ ’ਚ ਇਕ ਲੜਕੇ ਦੀ ਲਾਸ਼ ਪਈ ਹੈ ਜਿਸ ’ਤੇ ਅਸੀ ਮੌਕੇ ’ਤੇ ਪੁੱਜੇ ਤਾਂ ਨੌਜਵਾਨ ਮ੍ਰਿਤਕ ਹਾਲਤ ’ਚ ਸੀ, ਜਿਸ ਦੀ ਪਹਿਚਾਣ ਸੁਰਜੀਤ ਸਿੰਘ ਪੁੱਤਰ ਨਿਰਮਲ ਸਿੰਘ ਦੇ ਤੌਰ ’ਤੇ ਹੋਈ ਹੈ। ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ ਪੁਲਸ ਵੱਲੋਂ ਦੋ ਖਤਰਨਾਕ ਗੈਂਗਸਟਰ ਹਥਿਆਰਾਂ ਸਮੇਤ ਕਾਬੂ, ਦਿਲਪ੍ਰੀਤ ਬਾਬਾ ਨਾਲ ਜੁੜੇ ਤਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News