ICP ਅਟਾਰੀ ਸਰਹੱਦ ’ਤੇ ਕਸਟਮ ਵਿਭਾਗ ਨੇ ਫੜੀ ਮਹਾਤਮਾ ਬੁੱਧ ਦੀ 1850 ਸਾਲ ਪੁਰਾਣੀ ਮੂਰਤੀ
Saturday, Nov 12, 2022 - 01:56 AM (IST)
ਅੰਮ੍ਰਿਤਸਰ (ਨੀਰਜ)-ਆਈ. ਸੀ. ਪੀ. (ਇੰਟੈਗਰੇਟਿਡ ਚੈੱਕ ਪੋਸਟ) ਅਟਾਰੀ ਸਰਹੱਦ ’ਤੇ ਕਸਟਮ ਵਿਭਾਗ ਦੀ ਟੀਮ ਨੇ ਪਾਕਿਸਤਾਨ ਤੋਂ ਆਏ ਇਕ ਵਿਦੇਸ਼ੀ ਨਾਗਰਿਕ ਦੇ ਸਾਮਾਨ ’ਚੋਂ 1850 ਸਾਲ ਪੁਰਾਣੀ ਮਹਾਤਮਾ ਬੁੱਧ ਦੀ ਮੂਰਤੀ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਵਿਦੇਸ਼ੀ ਨਾਗਰਿਕ ਨੇ ਪਾਕਿਸਤਾਨ ਨਾਲ ਲੱਗਦੀ ਅਫ਼ਗਾਨਿਸਤਾਨ ਦੀ ਸਰਹੱਦ ’ਤੇ ਕਿਸੇ ਕੋਲੋਂ ਬੁੱਧ ਦੀ ਮੂਰਤੀ ਖਰੀਦੀ ਜਾਂ ਚੋਰੀ ਕੀਤੀ ਸੀ, ਇਸ ਦੀ ਜਾਂਚ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਟਵਿੱਟਰ ਨੇ 8 ਡਾਲਰ ਸਬਸਕ੍ਰਿਪਸ਼ਨ ਪ੍ਰੋਗਰਾਮ ਕੀਤਾ ਰੱਦ, ਜਾਣੋ ਕੀ ਹੈ ਇਸ ਫ਼ੈਸਲੇ ਦਾ ਕਾਰਨ
ਕਸਟਮ ਵਿਭਾਗ ਨੇ ਇਸ ਮੂਰਤੀ ਨੂੰ ਜਾਂਚ ਲਈ ਏ. ਐੱਸ. ਆਈ. (ਆਰਕੋਲੋਜੀਕਲ ਸਰਵੇ ਆਫ ਇੰਡੀਆ) ਨੂੰ ਵੀ ਭੇਜਿਆ ਸੀ, ਜਿਸ ਤੋਂ ਬਾਅਦ ਏ. ਐੱਸ. ਆਈ. ਨੇ ਵੀ ਮੂਰਤੀ ਨੂੰ ਗੰਧਾਰ ਕਾਲ ਦੀ ਹੋਣ ਦੀ ਪੁਸ਼ਟੀ ਕੀਤੀ, ਜਿਸ ਕਾਰਨ ਕਸਟਮ ਵਿਭਾਗ ਨੇ ਏ. ਏ. ਏ. ਟੀ. ਐਕਟ 1972 ਦੇ ਤਹਿਤ ਬੁੱਤ ਨੂੰ ਜ਼ਬਤ ਕਰ ਲਿਆ।
ਇਹ ਖ਼ਬਰ ਵੀ ਪੜ੍ਹੋ : ਗੰਨਾ ਕਾਸ਼ਤਕਾਰਾਂ ਲਈ ਖ਼ੁਸ਼ਖ਼ਬਰੀ, ‘ਆਪ’ ਸਰਕਾਰ ਵੱਲੋਂ ਗੰਨੇ ਦੇ ਭਾਅ ਸਬੰਧੀ ਨੋਟੀਫਿਕੇਸ਼ਨ ਜਾਰੀ
ਵਰਣਨਯੋਗ ਹੈ ਕਿ ਅਫ਼ਗਾਨਿਸਤਾਨ ’ਚ ਹਜ਼ਾਰਾਂ ਸਾਲ ਪੁਰਾਣੇ ਮਹਾਤਮਾ ਬੁੱਧ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਗਈਆਂ ਸਨ, ਜਿਨ੍ਹਾਂ ਨੂੰ ਕੱਟੜਪੰਥੀ ਸੰਗਠਨਾਂ, ਖ਼ਾਸ ਕਰ ਕੇ ਤਾਲਿਬਾਨ ਵੱਲੋਂ ਸਮੇਂ-ਸਮੇਂ ’ਤੇ ਜਾਂ ਤਾਂ ਭੰਨ-ਤੋੜ ਕੀਤੀ ਗਈ ਜਾਂ ਬੰਬ ਨਾਲ ਉਡਾਇਆ ਗਿਆ ਸੀ। ਅੱਜ ਵੀ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਦੇ ਪੇਸ਼ਾਵਰ ਦੇ ਇਲਾਕੇ ’ਚ ਸਥਾਨਕ ਨਾਗਰਿਕਾਂ ਕੋਲ ਅਜਿਹੀਆਂ ਮੂਰਤੀਆਂ ਪਾਈਆਂ ਜਾਂਦੀਆਂ ਹਨ, ਜੋ ਅਨਮੋਲ ਹਨ।