ਨਾਨ-ਇੰਟਰਲਾਕਿੰਗ ਕੰਮ ਕਾਰਨ 16 ਗੱਡੀਆਂ ਰਹਿਣਗੀਆਂ 20 ਤੋਂ 24 ਤੱਕ ਰੱਦ

08/19/2019 12:42:58 PM

ਜੈਤੋ (ਪਰਾਸ਼ਰ) – ਉੱਤਰ ਰੇਲਵੇ ਵਲੋਂ ਰਾਜਪੁਰਾ-ਧੂਰੀ, ਲੁਧਿਆਣਾ-ਜਾਖਲ-ਹਿਸਾਰ ਰੇਲ ਸੈਕਸ਼ਨ ਦੇ ਧੂਰੀ ਸਟੇਸ਼ਨ 'ਤੇ ਪੂਰਵ, ਪੱਛਮ ਕੇਬਿਨ ਦੇ ਲੀਵਰ ਫ੍ਰੇਮ, ਐੱਸ. ਐੱਮ. ਸਲਾਈਡ ਫ੍ਰੇਮ ਦੇ ਬਦਲਾਅ, ਓਵਰਹਾਲਿੰਗ ਨਾਲ ਸਬੰਧਤ ਰੇਲਵੇ ਬਿਜਲੀਕਰਨ ਅਤੇ ਇਲੈਕਟ੍ਰੋ ਮਕੈਨੀਕਲ ਇੰਟਰਲਾਕਿੰਗ ਨਾਲ ਮਲਟੀ ਅਸਪੈਕਟ ਕਲਰ ਲਾਈਟ ਸਿਗਨਲਿੰਗ ਦੇ ਪ੍ਰਾਵਧਾਨ ਲਈ ਨਾਨ-ਇੰਟਰਲਾਕਿੰਗ ਕੰਮ ਕੀਤਾ ਜਾ ਰਿਹਾ ਹੈ। ਇਸ ਕੰਮ ਦੇ ਸਬੰਧ 'ਚ 20 ਤੋਂ 24 ਅਗਸਤ ਤੱਕ 5 ਦਿਨਾਂ ਲਈ ਟ੍ਰੈਫਿਕ ਬਦਲਾਅ ਕੀਤੇ ਗਏ ਹਨ। ਇਸ ਦੌਰਾਨ ਉਕਤ ਸੈਕਸ਼ਨ ਤੋਂ ਹੋ ਕੇ ਗੁਜ਼ਰਨ ਵਾਲੀਆਂ 16 ਪੈਸੰਜਰ ਰੇਲ-ਗੱਡੀਆਂ ਦਾ ਰੱਦੀਕਰਨ ਰਹੇਗਾ। ਜਿਨ੍ਹਾਂ 'ਚ 20 ਤੋਂ 23 ਅਗਸਤ 54766 ਬਠਿੰਡਾ-ਧੂਰੀ ਪੈਸੰਜਰ ਗੱਡੀ, 21 ਤੋਂ 24 ਅਗਸਤ 54765 ਧੂਰੀ-ਬਠਿੰਡਾ, 20 ਤੋਂ 24 ਅਗਸਤ 54552-54553 ਬਠਿੰਡਾ-ਅੰਬਾਲਾ-ਬਠਿੰਡਾ, 21 ਅਗਸਤ ਤੋਂ 24 ਅਗਸਤ 54555 ਧੂਰੀ-ਬਠਿੰਡਾ, 20 ਤੋਂ 24 ਅਗਸਤ 54551-54550 ਅੰਬਾਲਾ-ਬਠਿੰਡਾ-ਅੰਬਾਲਾ, 21 ਤੋਂ 24 ਅਗਸਤ 54601 ਹਿਸਾਰ-ਅੰਮ੍ਰਿਤਸਰ, 20 ਤੋਂ 23 ਅਗਸਤ 54602 ਅੰਮ੍ਰਿਤਸਰ-ਹਿਸਾਰ, 20 ਤੋਂ 24 ਅਗਸਤ 54603 ਹਿਸਾਰ-ਲੁਧਿਆਣਾ, 20 ਤੋਂ 24 ਅਗਸਤ 54604-54605 ਲੁਧਿਆਣਾ-ਧੂਰੀ ਲੁਧਿਆਣਾ, 20 ਤੋਂ 24 ਅਗਸਤ 54606 ਲੁਧਿਆਣਾ-ਹਿਸਾਰ, 20 ਤੋਂ 23 ਅਗਸਤ 54635 ਹਿਸਾਰ-ਲੁਧਿਆਣਾ, 54636 ਲੁਧਿਆਣਾ-ਹਿਸਾਰ, 20 ਤੋਂ 24 ਅਗਸਤ 54631 ਭਿਵਾਨੀ-ਧੂਰੀ, 21 ਤੋਂ 24 ਅਗਸਤ 54632 ਧੂਰੀ-ਸਿਰਸਾ, 20 ਤੋਂ 24 ਅਗਸਤ 54633 ਸਿਰਸਾ-ਲੁਧਿਆਣਾ ਅਤੇ 20 ਤੋਂ 24 ਅਗਸਤ ਤੱਕ ਗੱਡੀ ਨੰਬਰ 54634 ਲੁਧਿਆਣਾ-ਭਿਵਾਨੀ ਪੈਸੰਜਰ ਗੱਡੀਆਂ ਦਾ ਰੱਦੀਕਰਨ ਹੋਵੇਗਾ।


rajwinder kaur

Content Editor

Related News