ਲੁਧਿਆਣਾ ''ਚ 15 ਲੱਖ ਦੀ ਲੁੱਟ ਦਾ ਮਾਮਲਾ, ਫੁਟੇਜ ''ਚ ਹੋਇਆ ਖੁਲਾਸਾ

Saturday, Feb 03, 2018 - 12:32 PM (IST)

ਲੁਧਿਆਣਾ ''ਚ 15 ਲੱਖ ਦੀ ਲੁੱਟ ਦਾ ਮਾਮਲਾ, ਫੁਟੇਜ ''ਚ ਹੋਇਆ ਖੁਲਾਸਾ

ਲੁਧਿਆਣਾ (ਰਿਸ਼ੀ) : ਕੇਸਰਗੰਜ ਮੰਡੀ ਵਿਚ ਵੀਰਵਾਰ ਰਾਤ ਗੰਨ ਪੁਆਇੰਟ 'ਤੇ ਤੇਲ ਵਪਾਰੀ ਚੰਦਰ ਮੋਹਨ ਤੋਂ 15 ਲੱਖ ਰੁਪਏ ਲੁੱਟ ਕੇ ਲਿਜਾਣ ਵਾਲੇ 2 ਮੋਟਰਸਾਈਕਲਾਂ 'ਤੇ 5 ਲੁਟੇਰੇ ਆਏ ਸਨ। ਉਪਰੋਕਤ ਖੁਲਾਸਾ ਸ਼ੁੱਕਰਵਾਰ ਨੂੰ ਵਾਰਦਾਤ ਵਾਲੀ ਜਗ੍ਹਾ ਦੇ ਕੋਲ ਇਕ ਹੋਰ ਦੁਕਾਨ 'ਤੇ ਲੱਗੇ ਕੈਮਰਿਆਂ ਦੀ ਫੁਟੇਜ ਦੇਖਣ 'ਤੇ ਹੋਇਆ। ਏ. ਡੀ. ਸੀ. ਪੀ.-1 ਗੁਰਪ੍ਰੀਤ ਸਿੰਘ ਦੇ ਮੁਤਾਬਕ ਕੇਸ ਹੱਲ ਕਰਨ ਲਈ 4 ਇੰਸਪੈਕਟਰਾਂ ਦੀਆਂ 4 ਟੀਮਾਂ ਬਣਾਈਆਂ ਗਈਆਂ ਹਨ, ਜੋ ਵੱਖ-ਵੱਖ ਥਿਊਰੀਆਂ 'ਤੇ ਕੰਮ ਕਰ ਰਹੀਆਂ ਹਨ। ਪੁਲਸ ਜਲਦ ਕੇਸ ਹੱਲ ਕਰ ਲਵੇਗੀ।


Related News