ਭਾਈਵਾਲ ਬਣਾਉਣ ਦਾ ਬਹਾਨੇ 15 ਲੱਖ ਠੱਗੇ, ਮਾਮਲਾ ਦਰਜ

Wednesday, Apr 11, 2018 - 04:35 AM (IST)

ਤਰਨਤਾਰਨ,   (ਰਾਜੂ)-  ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਮਠਿਆਈ ਵਾਲੇ ਗੱਤੇ ਦੇ ਡੱਬੇ ਬਣਾਉਣ ਦੇ ਕਾਰੋਬਾਰ 'ਚ ਭਾਈਵਾਲ ਬਣਾਉਣ ਦੇ ਬਹਾਨੇ 15 ਲੱਖ ਰੁਪਏ ਠੱਗਣ ਦੇ ਦੋਸ਼ ਹੇਠ ਪਤੀ-ਪਤਨੀ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਸਪਾਲ ਸਿੰਘ ਪੁੱਤਰ ਅਮਰਨਾਥ ਵਾਸੀ ਗੁਰੂ ਕਾ ਖੂਹ ਨੇ ਐੱਸ. ਐੱਸ. ਪੀ. ਦਰਸ਼ਨ ਸਿੰਘ ਮਾਨ ਨੂੰ ਦਰਖਾਸਤ ਦਿੱਤੀ ਕਿ ਅਮਰਜੀਤ ਸਿੰਘ ਪੁੱਤਰ ਗੁਰਜੀਤ ਸਿੰਘ ਤੇ ਉਸ ਦੀ ਪਤਨੀ ਸੁਰਿੰਦਰ ਕੌਰ ਵਾਸੀ ਗੁਰੂ ਤੇਗ ਬਹਾਦਰ ਨਗਰ ਤਰਨਤਾਰਨ ਨੇ ਉਸ ਨੂੰ ਮਠਿਆਈ ਵਾਲੇ ਗੱਤੇ ਦੇ ਡੱਬੇ ਬਣਾਉਣ ਦੇ ਕਾਰੋਬਾਰ 'ਚ ਭਾਈਵਾਲ ਬਣਾਉਣ ਦੇ ਬਹਾਨੇ 15 ਲੱਖ ਰੁਪਏ ਵੱਖ-ਵੱਖ ਤਰੀਕਾਂ ਨੂੰ ਲੈ ਲਏ ਪਰ ਨਾ ਤਾਂ ਉਸ ਦਾ ਕਾਰੋਬਾਰ 'ਚ ਕੋਈ ਹਿੱਸਾ ਪਾਇਆ ਤੇ ਨਾ ਹੀ ਪੈਸੇ ਵਾਪਸ ਕੀਤੇ, ਜਿਸ ਦੀ ਤਫਤੀਸ਼ ਐੱਸ. ਪੀ. ਡੀ. ਤਿਲਕ ਰਾਜ ਵੱਲੋਂ ਕੀਤੀ ਗਈ। ਐੱਸ. ਪੀ. ਡੀ. ਵੱਲੋਂ ਤਫਤੀਸ਼ ਕਰਨ ਤੋਂ ਬਾਅਦ ਦੋਵੇਂ ਪਤੀ-ਪਤਨੀ ਦੋਸ਼ੀ ਪਾਏ ਗਏ, ਜਿਸ 'ਤੇ ਐੱਸ. ਐੱਸ. ਪੀ. ਨੇ ਦੋਹਾਂ ਖਿਲਾਫ ਮਾਮਲਾ ਦਰਜ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ।


Related News