15 ਪੇਟੀਆਂ ਸ਼ਰਾਬ ਸਣੇ ਕਾਬੂ
Wednesday, Feb 07, 2018 - 06:58 AM (IST)
ਧਰਮਗੜ੍ਹ, (ਬੇਦੀ)- ਪੁਲਸ ਨੇ 15 ਪੇਟੀਆਂ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਸ ਪਾਰਟੀ ਨੇ ਚੈਕਿੰਗ ਦੌਰਾਨ ਪਿੰਡ ਡਸਕਾ ਤੋਂ ਜਗਦੀਸ਼ ਸਿੰਘ ਵਾਸੀ ਹਰਿਆਊ ਨੂੰ ਕਾਬੂ ਕਰ ਕੇ ਉਸ ਦੀ ਕਾਰ 'ਚੋਂ 15 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਪੀ. ਐੱਚ. ਜੀ. ਬਿੱਕਰ ਸਿੰਘ ਨੇ ਉਕਤ ਵਿਰੁੱਧ ਐਕਸਾਈਜ਼ ਐਕਟ ਅਧੀਨ ਮੁਕੱਦਮਾ ਥਾਣਾ ਧਰਮਗੜ੍ਹ 'ਚ ਦਰਜ ਕਰਵਾਇਆ।
