13 ਸਾਲ ਦੀ ਕੁੜੀ ਹੋਈ ਗਰਭਵਤੀ, ਹਸਪਤਾਲ ''ਚ ਭਰਤੀ
Friday, Sep 27, 2019 - 12:54 PM (IST)

ਚੰਡੀਗੜ੍ਹ (ਪਾਲ) : ਇੱਥੇ ਜੀ. ਐੱਮ. ਸੀ. ਐੱਚ. 'ਚ ਵੀਰਵਾਰ ਨੂੰ 13 ਸਾਲਾ ਕੁੜੀ ਦੇ ਗਰਭਵਤੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਨੂੰ ਦੁਪਹਿਰ 2 ਵਜੇ ਪਲਸੌਰਾ ਡਿਸਪੈਂਸਰੀ ਤੋਂ ਰੈਫਰ ਕੀਤਾ ਗਿਆ। ਇਸ ਸਮੇਂ ਕੁੜੀ ਜੀ. ਐੱਮ. ਸੀ. ਐੱਚ. ਦੇ ਗਾਇਨੀ ਵਿਭਾਗ 'ਚ ਦਾਖਲ ਹੈ। ਡਾਕਟਰਾਂ ਮੁਤਾਬਕ ਬੱਚੀ 23 ਹਫਤਿਆਂ ਦੀ ਗਰਭਵਤੀ ਹੈ।
ਸਟਾਫ ਮੁਤਾਬਕ ਕੁੜੀ ਤੋਂ ਇਸ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕਿਸ ਨੇ ਉਸ ਨਾਲ ਗਲਤ ਕੰਮ ਕੀਤਾ ਸੀ। ਹਾਲਾਂਕਿ ਕੁੜੀ ਅਜੇ ਵੀ ਡਰੀ ਹੋਈ ਹੈ ਅਤੇ ਉਹ ਕੁਝ ਵੀ ਦੱਸਣ ਤੋਂ ਅਸਮਰੱਥ ਹੈ। ਇਕ ਦੁਰਲੱਭ ਕੇਸ ਹੋਣ ਕਰਕੇ ਇਸ ਨੂੰ ਐੱਮ. ਐੱਲ. ਸੀ. ਕੇਸ 'ਚ ਪਾਇਆ ਗਿਆ ਹੈ, ਜਿੱਥੇ ਡਾਕਟਰਾਂ ਦੀ ਟੀਮ ਇਹ ਫੈਸਲਾ ਕਰੇਗੀ ਕਿ ਬੱਚੇ ਦਾ ਇਲਾਜ ਅਤੇ ਹੋਰ ਵਿਧੀ ਕਿਵੇਂ ਕੀਤੀ ਜਾਵੇਗੀ। ਉਸ ਦੇ ਮਾਪਿਆਂ ਨੂੰ ਇਹ ਵੀ ਨਹੀਂ ਪਤਾ ਕਿ ਬੱਚੀ ਗਰਭਵਤੀ ਕਿਵੇਂ ਹੋਈ।
ਇਸ ਦੇ ਨਾਲ ਹੀ ਪੁਲਸ ਨੇ ਕਿਹਾ ਕਿ ਫਿਲਹਾਲ ਜ਼ੀਰੋ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਜਾਂਚ 'ਚ ਹੁਣ ਤੱਕ ਇਹ ਖੁਲਾਸਾ ਹੋਇਆ ਹੈ ਕਿ ਕੁੜੀ ਨਾਲ ਯੂ. ਪੀ. 'ਚ ਬਲਾਤਕਾਰ ਕੀਤਾ ਗਿਆ ਸੀ। ਚੰਡੀਗੜ੍ਹ ਪੁਲਸ ਕੇਸ ਦੀ ਜਾਂਚ ਲਈ ਸਬੰਧਿਤ ਦਸਤਾਵੇਜ਼ ਤਿਆਰ ਕਰਕੇ ਯੂ. ਪੀ. ਪੁਲਸ ਨੂੰ ਛੇਤੀ ਸੌਂਪ ਦੇਵੇਗੀ।