13 ਸਾਲਾ ਅਭੀਰਾਮ ਦੀ ਸਖ਼ਤ ਮਿਹਨਤ ਲਿਆਈ ਰੰਗ, ਦਿਹਾੜੀਦਾਰ ਮਾਤਾ-ਪਿਤਾ ਦਾ ਸੁਫ਼ਨਾ ਕੀਤਾ ਪੂਰਾ

07/11/2020 6:16:20 PM

ਫਿਰੋਜ਼ਪੁਰ(ਸੰਨੀ ਚੋਪਡ਼ਾ) - ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਤੋਂ ਕਰੀਬ 15 ਕਿਲੋਮੀਟਰ ਦੂਰ ਪਿੰਡ ਭੰਗਰ ਦੇ ਇਕ ਗਰੀਬ ਪਰਿਵਾਰ ਦੇ ਬੇਟੇ ਅਭਿਰਾਮ ਨੇ ਜਵਾਹਰ ਨਵੋਦਿਆ ਦਾ ਪੇਪਰ ਪਾਸ ਕਰਕੇ ਜ਼ਿਲ੍ਹੇ ਵਿਚ ਦੂਜਾ ਸਥਾਨ ਕੀਤਾ ਹਾਸਲ ਕੀਤਾ ਹੈ। ਅਭਿਰਾਮ ਨੇ ਆਪਣੀ ਸਖ਼ਤ ਮਿਹਨਤ ਸਦਕਾ ਆਪਣੇ ਮਾਤਾ ਪਿਤਾ ਅਤੇ ਸਕੂਲ ਸਮੇਤ ਆਪਣੇ ਜ਼ਿਲ੍ਹੇ ਦਾ ਨਾਮ ਵੀ ਰੋਸ਼ਣ ਕੀਤਾ ਹੈ। 

ਸਰਕਾਰੀ ਪ੍ਰਾਇਮਰੀ ਸਕੂਲ ਭਾਂਗਰ ਦਾ ਪੰਜਵੀਂ ਜਮਾਤ ਦਾ ਵਿਦਿਆਰਥੀ ਅਭੀਰਾਮ ਪਰਵਾਸੀ ਪੰਜਾਬੀ ਬੱਚਾ ਜਿਸਨੇ ਫਿਰੋਜ਼ਪੁਰ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ।  ਇਸ ਬੱਚੇ ਦੇ ਮਾਤਾ-ਪਿਤਾ ਲੋਕਾਂ ਦੇ ਘਰਾਂ ਵਿਚ ਦਿਹਾੜੀ ਮਜ਼ਦੂਰੀ ਦਾ ਕੰਮ ਕਰਦੇ ਹਨ। ਬੱਚੇ ਨੇ ਘਰ ਦੇ ਕੰਮ ਦੇ ਨਾਲ-ਨਾਲ ਸਕੂਲ ਦੀ ਪੜ੍ਹਾਈ ਵੀ ਬਹੁਤ ਮਿਹਨਤ ਕੀਤੀ ਅਤੇ ਜਵਾਹਰ ਨਵੋਦਿਆ ਦਾ ਪੇਪਰ ਪਾਸ ਕੀਤਾ। ਹੁਣ ਜਵਾਹਰ ਨਵੋਦਿਆ ਵਿਚ ਅਭਿਰਾਮ ਦੀ ਪੜਾਈ ਛੇਵੀਂ ਜਮਾਤ ਤੋਂ ਲੈ ਕੇ ਬਾਰਵੀਂ ਕਲਾਸ ਤਕ ਫ੍ਰੀ ਹੋਵੇਗੀ। ਜਵਾਹਰ ਨਵੋਦਿਆ ਵਿਦਿਆਲਿਆ ਦੀ ਸ਼ੁਰੂਆਤ 1986 ਵਿਚ ਹੋਈ ਸੀ ਅਤੇ ਇਸ ਨੂੰ ਭਾਰਤ ਸਰਕਾਰ ਵਲੋਂ ਸ਼ੁਰੂ ਕੀਤਾ ਗਿਆ ਸੀ। ਇਸ ਵਿਚ ਗ੍ਰਾਮੀਣ ਬੱਚਿਆਂ ਨੂੰ ਅੱਗੇ ਲੈ ਕੇ ਆਉਣ ਲਈ ਇਹ ਪੇਪਰ ਲਿਆ ਜਾਂਦਾ ਹੈ ਅਤੇ ਪਾਸ ਕਰਨ ਵਾਲੇ ਬੱਚਿਅਾ ਦੀ ਸਹਾਇਤਾ ਕੀਤੀ ਜਾਂਦੀ ਹੈ।


Harinder Kaur

Content Editor

Related News