121 ਐੱਮ. ਐੱਮ. ਮੀਂਹ ਨਾਲ ਨਵਾਂਸ਼ਹਿਰ ’ਚ ਪਾਣੀ ਹੀ ਪਾਣੀ

07/17/2018 1:11:07 AM

ਨਵਾਂਸ਼ਹਿਰ, (ਤ੍ਰਿਪਾਠੀ)- ਸ਼ਹਿਰ ’ਚ ਅੱਜ ਕਰੀਬ 2 ਘੰਟੇ ’ਚ 121 ਐੱਮ.ਐੱਮ. ਮੀਂਹ ਦਰਜ ਕੀਤਾ ਗਿਆ, ਜਦਕਿ ਬਲਾਚੌਰ ’ਚ 33 ਐੱਮ.ਐੱਮ. ਮੀਂਹ  ਦਰਜ ਹੋਇਆ।   ਕੁਝ ਹੀ ਘੰਟਿਆਂ ਦੇ ਮੀਂਹ  ਨਾਲ ਨਵਾਂਸ਼ਹਿਰ ਦੀਆਂ ਕਰੀਬ ਸਾਰੀਆਂ ਗਲੀਆਂ-ਮੁਹੱਲਿਆਂ ਅਤੇ ਸਡ਼ਕਾਂ ਨੇ ਨਹਿਰਾਂ ਦਾ ਰੂਪ ਧਾਰਨ ਕਰ ਲਿਆ। ਮੀਂਹ  ਕਾਰਨ ਜਿੱਥੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਭਾਰੀ ਰਾਹਤ ਮਿਲੀ, ਉਥੇ ਹੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਨਗਰ ਕੌਂਸਲ  ਦੇ ਪ੍ਰਬੰਧਾਂ ਦੀ ਇਕ ਵਾਰ ਫਿਰ ਤੋਂ ਪੋਲ ਖੁੱਲ੍ਹ ਗਈ ਹੈ।  

ਗਲੀਆਂ-ਨਾਲੀਅਾਂ ਨੇ ਧਾਰਿਆ ਨਹਿਰ ਦਾ ਰੂਪPunjabKesariਸਵੇਰੇ ਕਰੀਬ 7 ਵਜੇ ਸ਼ੁਰੂ ਹੋਏ ਤੇਜ਼ ਮੀਂਹ   ਕਾਰਨ ਨਵਾਂਸ਼ਹਿਰ ਦੇ ਨਾ ਕੇਵਲ ਨੀਵੇਂ ਮੁਹੱਲੇ ਪਾਣੀ ’ਚ ਡੁੱਬੇ ਹੋਏ ਨਜ਼ਰ  ਆਏ, ਸਗੋਂ ਕਈ ਆਧੁਨਿਕ ਕਾਲੋਨੀਆਂ ’ਚ ਵੀ ਪਾਣੀ ਭਰ ਗਿਆ।  ਸ਼ਹਿਰ ਦਾ ਸਲੋਹ ਰੋਡ, ਰੇਲਵੇ ਰੋਡ, ਕੋਠੀ ਰੋਡ, ਨਗਰ ਕੌਂਸਲ ਦਫਤਰ, ਕੁਲਾਮ ਰੋਡ, ਡੀ. ਸੀ. ਕੰਪਲੈਕਸ ਅਤੇ ਚੰਡੀਗਡ਼੍ਹ ਰੋਡ ਆਦਿ ’ਚ ਭਾਰੀ ਪਾਣੀ ਭਰ ਗਿਆ, ਜਿਸ ਨਾਲ ਲੋਕਾਂ ਨੂੰ ਆਉਣ ਜਾਣ ’ਚ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕਈ ਥਾਵਾਂ ’ਤੇ ਤਾਂ ਪਾਣੀ ਘਰਾਂ ਅਤੇ ਦੁਕਾਨਾਂ ਅੰਦਰ ਵਡ਼ ਗਿਆ, ਜਿਸ ਨਾਲ ਲੋਕਾਂ ਨੂੰ ਕਾਫ਼ੀ ਨੁਕਸਾਨ ਵੀ ਹੋਇਆ। ਜਦੋਂਕਿ ਸਵੇਰੇ ਸਕੂਲ ਸਮੇਂ ਦੌਰਾਨ ਸ਼ੁਰੂ ਹੋਏ ਇਸ ਮੀਂਹ ਕਾਰਨ ਬੱਚੇ ਮੀਂਹ ’ਚ ਭਿੱਜ ਗਏ।  ਬ੍ਰਾਹਮਣ ਸਭਾ ਦੇ ਸਿਟੀ ਪ੍ਰਧਾਨ ਅਨਿਲ ਕੌਤਵਾਲ ਨੇ ਦੱਸਿਆ ਕਿ ਕੋਠੀ ਰੋਡ ’ਤੇ ਲੱਗਣ ਵਾਲੀਆਂ ਰੇਹਡ਼ੀਆਂ ਤੋਂ  ਸਾਮਾਨ ਖਾਣ ਮਗਰੋਂ ਸਡ਼ਕਾਂ ’ਤੇ ਸੁੱਟੀਆਂ ਡਿਸਪੋਜ਼ੇਬਲ ਪਲੇਟਾਂ ਆਦਿ ਨਾਲ  ਨਾਲੀਆਂ ਜਾਮ ਹੋ ਗਈਆਂ।

ਕਿਸਾਨਾਂ ਦੇ ਖਿਡ਼ੇ ਚਿਹਰੇ
 ਮੀਂਹ ਨੇ ਕਿਸਾਨਾਂ  ਦੇ ਚੇਹਰਿਆਂ ’ਤੇ ਰੌਣਕ ਲਿਆ ਦਿੱਤੀ।  ਕਿਸਾਨ ਸੁਰਿੰਦਰ ਸਿੰਘ  ਬੈਂਸ, ਭੂਪਿੰਦਰ ਸਿੰਘ, ਜਸਵਿੰਦਰ ਸਿੰਘ  ਅੌਜਲਾ, ਪਰਮਜੀਤ ਸਿੰਘ ਪੰਮਾ ਅਤੇ ਰੁਘਵੀਰ ਸਿੰਘ  ਨੇ ਕਿਹਾ ਕਿ ਮੀਂਹ ਕਰੀਬ ਸਾਰੀਆਂ ਫਸਲਾਂ ਅਤੇ ਵਿਸ਼ੇਸ਼ ਤੌਰ ’ਤੇ ਝੋਨੇ ਲਈ ਲਾਹੇਵੰਦ ਹੈ। ਇਸ ਨਾਲ ਜਿੱਥੇ ਬਿਜਲੀ ਦੀ ਬਚਤ ਹੋਵੇਗੀ, ਉਥੇ ਹੀ ਮੋਟਰਾਂ ਚਲਾਉਣ ਤੋਂ ਵੀ ਰਾਹਤ ਮਿਲੇਗੀ।  

ਨਵਾਂਸ਼ਹਿਰ ’ਚ ਪੰਜਾਬ ’ਚ ਸਭ ਤੋਂ ਵੱਧ ਦਰਜ ਹੋਇਆ ਮੀਂਹ  PunjabKesari
 ਅੱਜ ਨਵਾਂਸ਼ਹਿਰ ’ਚ ਕੁਲ 121, ਬਲਾਚੌਰ ’ਚ 33 ਐੱਮ.ਐੱਮ ਦੇ ਨਾਲ ਜ਼ਿਲੇ ’ਚ ਕੁੱਲ 154 ਐੱਮ.ਐੱਮ. ਮੀਂਹ ਦਰਜ ਕੀਤਾ ਗਿਆ ਹੈ। ਜਦੋਂਕਿ ਹਾਲੇ ਤੱਕ ਜ਼ਿਲਾ ਨਵਾਂਸ਼ਹਿਰ ’ਚ ਕੁੱਲ 373 ਐੱਮ.ਐੱਮ. ਮੀਂਹ ਪੈ ਚੁੱਕਾ ਹੈ, ਜਦਕਿ  ਇਹ ਮਾਪ ਪੰਜਾਬ ਭਰ ਤੋਂ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਹੈ। ਮੌਸਮ ਵਿਭਾਗ ਵੱਲੋਂ ਮਿਲੇ ਆਂਕਡ਼ਿਆਂ ਅਨੁਸਾਰ ਜਿੱਥੇ ਅਗਲੇ ਕੁਝ ਦਿਨਾਂ ਤੱਕ ਹੋਰ ਮੀਂਹ ਪੈਣ ਸੰਭਾਵਨਾ ਜਤਾਈ ਗਈ ਹੈ, ਉਥੇ ਹੀ ਮੀਂਹ ਕਾਰਨ ਅੱਜ ਹੇਠਲਾ ਤਾਪਮਾਨ 26 ਅਤੇ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਨੋਟ ਕੀਤਾ ਗਿਆ।

ਬਲਾਚੌਰ, (ਅਸ਼ਵਨੀ)-ਅੱਜ ਸਵੇਰ ਤੋਂ ਪੈ  ਰਹੇ ਮੂਸਲਾਧਾਰ ਮੀਂਹ ਨਾਲ ਚਾਰੇ ਪਾਸੇ ਪਾਣੀ-ਪਾਣੀ ਹੋ ਗਿਆ।  ਗਹੂਣ ਰੋਡ ’ਤੇ ਇੰਨਾ ਪਾਣੀ ਭਰ ਗਿਆ ਕਿ ਪਾਣੀ ਦੁਕਾਨਾਂ ਅੰਦਰ ਵਡ਼ ਗਿਆ।   ਗਡ਼ਸ਼ੰਕਰ ਰੋਡ ’ਤੇ ਪੈਟਰੋਲ ਪੰਪ  ਦੇ ਅੱਗੇ ਕਈ-ਕਈ ਫੁੱਟ ਪਾਣੀ ਸਡ਼ਕ ’ਤੇ ਹੀ ਖਡ਼ਨ  ਕਾਰਨ ਘੰਟਿਆਂ ਤੱਕ ਟ੍ਰੈਫਿਕ ਪ੍ਰਭਾਵਿਤ ਹੁੰਦਾ ਹੈ। ਇਸ ਤੋਂ ਆਮ ਜਨਤਾ ਨੂੰ ਕਾਫ਼ੀ ਪ੍ਰੇਸ਼ਾਨੀ ਹੁੰਦੀ ਹੈ  ਅਤੇ ਤਹਿਸੀਲ ਕੰਪਲੈਕਸ ’ਚ ਵੀ ਵਰਖਾ ਦਾ ਪਾਣੀ ਖਡ਼੍ਹੇ ਰਹਿਣ  ਦੇ ਕਾਰਨ ਕੰਮ ਕਾਜ ਪ੍ਰਭਾਵਿਤ ਹੁੰਦਾ ਹੈ।  ਉੱਚਾ ਅਧਿਕਾਰੀਆਂ ਨੂੰ ਚਾਹੀਦਾ ਹੈ,  ਕਿ ਉਹ ਸ਼ਹਿਰ ’ਚ ਪਾਣੀ ਦੇ ਨਿਕਾਸੀ ਦਾ ਪ੍ਰਬੰਧ ਕਰਵਾਏ।  PunjabKesari
ਕਾਠਗਡ਼੍ਹ, (ਰਾਜੇਸ਼)- ਸਾਉਣ ਦਾ ਮਹੀਨਾ ਜੋ ਬਰਸਾਤ ਲਈ ਬਹੁਤ ਹੀ ਮਹੱਤਵਪੂਰਨ ਮੰਨਿਆ ਜਾਂਦਾ ਹੈ, ਦੀ ਸੰਗਰਾਂਦ ਮੌਕੇ ਪਏ ਮੀਂਹ ਨੇ ਮੌਸਮ ਨੂੰ ਖੁਸ਼ਗਵਾਰ ਬਣਾ ਦਿੱਤਾ।  
ਸ਼ਿਵਾਲਿਕ ਦੀਆਂ ਪਹਾਡ਼ੀਆਂ ’ਚ ਮੀਂਹ ਪੈਣ ਨਾਲ ਬਰਸਾਤੀ ਚੋਅ ’ਚ ਸਵੇਰੇ ਹੀ ਪਾਣੀ ਭਰ ਗਿਆ, ਜਿਸ ਨਾਲ ਸਕੂਲੀ ਬੱਚਿਆਂ ਤੇ ਹੋਰ ਕੰਮਕਾਰ ਵਾਲੇ ਲੋਕਾਂ ਨੂੰ ਮੁਸ਼ਕਿਲਾਂ  ਦਾ   ਸਾਹਮਣਾ ਕਰਨਾ ਪਿਆ। ਲਗਾਤਾਰ 4-5 ਘੰਟੇ ਪਏ ਮੀਂਹ ਨੇ ਕਿਸਾਨਾਂ ਦੇ ਚਿਹਰਿਆਂ ’ਤੇ ਰੌਣਕ ਲਿਆ ਦਿੱਤੀ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ।PunjabKesari
ਬੰਗਾ, (ਚਮਨ ਲਾਲ/ ਰਾਕੇਸ਼/ ਪੂਜਾ/ ਮੂੰਗਾ)- ਅੱਜ ਸਵੇਰੇ ਸਾਉਣ ਮਹੀਨੇ ਦੇ ਪਹਿਲੇ ਹੀ ਦਿਨ ਝੱਖਡ਼ ਦੇ ਨਾਲ-ਨਾਲ ਪਏ  ਮੀਂਹ  ਦਾ ਪਾਣੀ  ਸ਼ਹਿਰ ’ਚ ਕਈ ਘਰਾਂ, ਦੁਕਾਨਾਂ ’ਚ ਵਡ਼ਣ ਨਾਲ ਲੋਕਾਂ ਦਾ ਭਾਰੀ ਨੁਕਸਾਨ ਹੋਇਆ। ਬੰਗਾ ਦੇ ਸਥਾਨਕ ਰੇਲਵੇ ਰੋਡ, ਮੁਕੰਦਪੁਰ ਰੋਡ, ਰਵਿਦਾਸ ਰੋਡ, ਗਾਂਧੀ ਨਗਰ, ਗਡ਼ਸ਼ੰਕਰ ਰੋਡ, ਸਰਾਫਾ ਬਾਜ਼ਾਰ, ਪਾਲਿਕਾ ਕੰਪਲੈਕਸ ਵਾਸੀਆਂ ਨੇ ਮੀਂਹ ਕਾਰਨ ਹੋਏ ਨੁਕਸਾਨ ਕਾਰਨ ਰੋਸ ਜਤਾਇਆ। ਉਧਰ, ਗਾਂਧੀ ਨਗਰ ’ਚ ਪਾਣੀ-ਪਾਣੀ ਹੋ ਗਿਆ, ਜਿਸ ਨਾਲ ਗਲੀਅਾਂ ਅਤੇ ਨਾਲੀਆਂ ਦਾ ਪਤਾ  ਹੀ ਨਹੀਂ ਲੱਗ ਰਿਹਾ ਸੀ। ਗਾਂਧੀ ਨਗਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਗਾਂਧੀ ਨਗਰ ਦੇ ਮੀਂਹ ਦੇ ਪਾਣੀ ਦੇ ਨਿਕਾਸ ਲਈ ਯਤਨ ਕੀਤੇ ਜਾਣ। ਇਸ ਮੌਕੇ ਰਜਤ ਭੱਟ, ਮਮਤਾ ਹਰੀਸ਼, ਹੰਸ ਰਾਜ ਸ਼ਰਮਾ, ਮਾ. ਸੀਤਾ ਰਾਮ, ਸਤਨਾਮ ਕੌਰ, ਤੇਜਵੀਰ ਸਿੰਘ, ਮਨਪ੍ਰੀਤ ਸਿੰਘ, ਅਜੀਤ ਸਿੰਘ, ਅਜੈ ਕੁਮਾਰ ਆਦਿ ਹਾਜ਼ਰ ਸਨ।
ਟੁੱਟੀਆਂ ਸਡ਼ਕਾਂ ਕਾਰਨ ਲੋਕ ਹੋਏ ਪ੍ਰੇਸ਼ਾਨPunjabKesari
ਰਾਹੋਂ, (ਪ੍ਰਭਾਕਰ)-ਸਾਉਣ ਦਾ ਪਹਿਲਾ ਮੀਂਹ ਪੈਣ ਨਾਲ ਰਾਹੋਂ ਸ਼ਹਿਰ ਦੀਆਂ ਸਡ਼ਕਾਂ ਤਾਸ਼ ਦੇ ਪੱਤੇ ਵਾਂਗ ਖਿਲਰ ਗਈਅਾਂ।  
ਜਾਣਕਾਰੀ ਅਨੁਸਾਰ ਅੱਜ ਸਵੇਰੇ ਪੋਣੇ 8 ਵਜੇ ਦੇ ਕਰੀਬ ਭਾਰੀ ਬਰਸਾਤ ਸ਼ੁਰੂ ਹੋਈ ਅਤੇ ਤੇਜ਼ ਹਨੇਰੀ ਆਉਣ ਨਾਲ ਲੋਕਾਂ ਦੇ ਛੱਤਾਂ ’ਤੇ ਪਈਆਂ ਟੈਂਕੀਆਂ ਦੇ ਢੱਕਣ ਉੱਡਣ ਲੱਗ ਪਏ। ਤੇਲੀਆਂ ਦੀ ਘਾਟੀ ਤੋਂ ਲੈ ਕੇ ਸੀ.ਸੈ. ਸਕੂਲ (ਲਡ਼ਕੇ) ਅਤੇ ਪੁਲਸ ਸਟੇਸ਼ਨ ਰਾਹੋਂ ਦੀ ਸਡ਼ਕ ਪਾਣੀ ’ਚ ਰੁਡ਼ ਗਈ, ਜਿਸ ਕਾਰਨ ਕਾਫੀ ਡੂੰਘਾ ਪਾਡ਼ ਪੈ ਗਿਆ। ਇਸ ਕਾਰਨ ਉਥੋਂ ਲੰਘਣ ਵਾਲੇ ਵਿਦਿਆਰਥੀਅਾਂ ਅਤੇ ਹੋਰ ਰਾਹਗੀਰਾਂ ਨੂੰ ਲੰਘਣ  ਵੇਲੇ  ਔਕੇ ਹੋਏ। ਇਸੇ ਤਰ੍ਹਾਂ ਕੋਆਪ੍ਰੇਟਿਵ ਬੈਂਕ ਰਾਹੋਂ ਦੇ ਅੱਗੇ ਸਡ਼ਕ ’ਚ ਵੱਡੇ-ਵੱਡੇ ਟੋਏ ਪੈਣ ਕਾਰਨ ਉਥੋਂ ਵਾਹਨਾਂ ਦੇ ਲੰਘਣ ਕਾਰਨ ਮੀਂਹ ਦਾ ਪਾਣੀ ਦੁਕਾਨਾਂ ’ਚ ਵਡ਼ ਗਿਆ। 
ਮੀਂਹ ਇੰਨਾ ਤੇਜ਼ ਸੀ ਕਿ 4 ਘੰਟਿਆਂ ’ਚ ਘੱਕੇਵਾਲ ਰੋਡ ਅਤੇ ਦੁਸ਼ਹਿਰਾ ਗਰਾਊਂਡ ਦੀ ਸਾਰੀ ਸਡ਼ਕ ਪਾਣੀ ’ਚ ਡੁੱਬ ਗਈ, ਜਿਸ ਨਾਲ ਉਥੇ ਖੇਡਣ ਵਾਲੇ ਖਿਡਾਰੀਆਂ ’ਚ ਰੋਸ ਪਾਇਆ ਗਿਆ। ਪਾਣੀ ਦੇ ਨਿਕਾਸੀ ਨਾ ਹੋਣ ਕਰਕੇ ਉਨਾਂ ਦਾ ਕਰੀਬ 10-15 ਦਿਨ ਖੇਡਣਾ ਮੁਸ਼ਕਿਲ ਹੋ ਗਿਆ। ਸ਼ਹਿਰ ਵਾਸੀ ਤੇ ਖਿਡਾਰੀਆਂ ਨੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਇਨ੍ਹਾਂ  ਟੁੱਟੀਆਂ ਸਡ਼ਕਾਂ ਅਤੇ ਦੁਸਹਿਰਾ ਗਰਾਊਂਡ ਵਿਖੇ ਬਣੇ ਸਟੇਡੀਅਮ ਦਾ ਨਿਕਾਸ ਕਰਵਾ ਕੇ ਰਾਹਤ ਦਿੱਤੀ ਜਾਵੇ।  


Related News