ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਚਾਵਾਂ ਨਾਲ ਸਕੂਲ ਭੇਜੇ ਇਕਲੌਤੇ ਪੁੱਤ ਦੀ ਘਰ ਪਰਤੀ ਲਾਸ਼

Tuesday, Apr 11, 2023 - 01:11 PM (IST)

ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਚਾਵਾਂ ਨਾਲ ਸਕੂਲ ਭੇਜੇ ਇਕਲੌਤੇ ਪੁੱਤ ਦੀ ਘਰ ਪਰਤੀ ਲਾਸ਼

ਪਟਿਆਲਾ/ਸਨੌਰ (ਜੋਸਨ) : ਸਨੌਰ ਤੋਂ ਚੌਰਾ ਰੋਡ ’ਤੇ ਸਥਿਤ ਸੇਂਟ ਮੈਰੀ ਸਕੂਲ ’ਚ ਪੜ੍ਹਦਾ 12 ਸਾਲ ਦੀ ਸੜਕ ਹਾਦਸੇ 'ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ 6ਵੀਂ ਕਲਾਸ ’ਚ ਪੜ੍ਹਦੇ ਦਕਸ਼ ਸ਼ਰਮਾ ਦੀ ਆਟੋ ਦਾ ਟਾਇਰ ਖੱਡੇ ’ਚ ਵੱਜਣ ਕਾਰਨ ਡਿੱਗ ਕੇ ਬੀਤੇ ਦਿਨ ਮੌਤ ਹੋ ਗਈ, ਜਿਸ ਕਾਰਨ ਸਕੂਲ, ਇਲਾਕੇ ਅਤੇ ਪਰਿਵਾਰ ਅੰਦਰ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਹਾਦਸੇ ਤੋਂ ਬਾਅਦ ਇਸ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ ਪਰ ਡੂੰਘੀ ਸੱਟ ਵੱਜਣ ਕਾਰਨ ਉਹ ਬਚ ਨਹੀਂ ਸਕਿਆ। ਪਰਿਵਾਰ ਇੰਨੇ ਵੱਡੇ ਸਦਮੇ ’ਚ ਸੀ ਕਿ ਉਸ ਨੇ ਬੱਚੇ ਦਾ ਪੋਸਟਮਾਰਟਮ ਕਰਵਾਉਣ ਤੋਂ ਵੀ ਇਨਕਾਰ ਕਰ ਦਿੱਤਾ ਅਤੇ ਅਜੇ ਤੱਕ ਕੋਈ ਕਾਰਵਾਈ ਲਈ ਵੀ ਨਹੀਂ ਅਰਜ਼ੀ ਦਿੱਤੀ। ਘਟੀਆ ਤੇ ਮਾੜੇ ਪ੍ਰਬੰਧਾਂ ਨੇ ਇਕ ਹੱਸਦੇ-ਵੱਸਦੇ ਪਰਿਵਾਰ ਦਾ ‘ਇਕਲੌਤਾ ਚਿਰਾਗ’ ਬੁਝਾ ਦਿੱਤਾ।

ਇਹ ਵੀ ਪੜ੍ਹੋ- ਸਿੱਖਿਆ ਵਿਭਾਗ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ, ਸਰਕਾਰੀ ਸਕੂਲਾਂ ਵਿਚ 4.36 ਫ਼ੀਸਦੀ ਵਧੇ ਦਾਖ਼ਲੇ

ਦੂਜੇ ਪਾਸੇ ਸਕੂਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਲਿਆਉਣ ਤੇ ਛੱਡਣ ਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈ। ਆਟੋ ਵਾਲੇ ਨੇ ਇਸ ਸਬੰਧੀ ਚੁੱਪ ਧਾਰਨ ਕੀਤੀ ਹੋਈ ਹੈ। ਸੜਕ ਘਟੀਆ ਸੀ ਜਾਂ ਉਸ ’ਚ ਟੋਏ ਸਨ, ਇਨ੍ਹਾਂ ਟੋਇਆਂ ਨੂੰ ਭਰਵਾਉਣ ਦੀ ਜ਼ਿੰਮੇਵਾਰੀ ਕਿਸਦੀ ਹੈ? ਇਹ ਕੋਈ ਬੋਲਣ ਲਈ ਤਿਆਰ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਸੇਂਟ ਮੈਰੀ ਸਕੂਲ ’ਚ ਸਨੌਰ ਇਲਾਕੇ ਦੇ ਨਾਲ-ਨਾਲ 50 ਫ਼ੀਸਦੀ ਤੋਂ ਜ਼ਿਆਦਾ ਬੱਚੇ ਪਟਿਆਲਾ ਸ਼ਹਿਰ ਦੇ ਪੜ੍ਹਦੇ ਹਨ। ਸਕੂਲ ਦੀਆਂ ਕੁਝ ਬੱਸਾਂ ਵੀ ਚੱਲਦੀਆਂ ਹਨ ਪਰ ਬਹੁਤ ਸਾਰੇ ਬੱਚੇ ਆਟੋ ਉੱਪਰ ਸਕੂਲ ’ਚ ਜਾਂਦੇ ਹਨ। ਅੱਜ ਇਸ ਉੱਪਰ ਗੰਭੀਰ ਮੰਥਨ ਕਰਨ ਦੀ ਲੋੜ ਹੈ ਕਿ ਬੱਚਿਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕਿਸਦੀ ਹੈ? ਦੇਰ ਸ਼ਾਮ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਉਕਤ ਘਟਨਾ ਨੂੰ ਲੈ ਕੇ ਜਾਂਚ ਲਈ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਇਨਸਾਨੀਅਤ ਦੀ ਮਿਸਾਲ, ਫਾਜ਼ਿਲਕਾ ’ਚ ਸਸਕਾਰ ਰੋਕ ਲੋਕਾਂ ਨੇ ਅੱਗ ਦੀਆਂ ਲਪਟਾਂ ’ਚ ਘਿਰੇ ਦਾਦੇ-ਪੋਤੀ ਦੀ ਬਚਾਈ ਜਾਨ

ਨੋਟ-ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News