110 ਕਰੋੜ ਦੀ ਹੈਰੋਇਨ ਸਮੇਤ 3 ਕਸ਼ਮੀਰੀ ਤੇ ਇਕ ਤਰਨਤਾਰਨ ਦਾ ਸਮੱਗਲਰ ਗ੍ਰਿਫਤਾਰ

Tuesday, Sep 04, 2018 - 08:16 PM (IST)

110 ਕਰੋੜ ਦੀ ਹੈਰੋਇਨ ਸਮੇਤ 3 ਕਸ਼ਮੀਰੀ ਤੇ ਇਕ ਤਰਨਤਾਰਨ ਦਾ ਸਮੱਗਲਰ ਗ੍ਰਿਫਤਾਰ

ਅੰਮ੍ਰਿਤਸਰ,(ਨੀਰਜ)— ਨਸ਼ੇ ਖਿਲਾਫ ਜਾਰੀ ਮੁਹਿੰਮ ਤਹਿਤ ਐੱਨ. ਸੀ. ਬੀ. ਨੇ ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਜੰਮੂ-ਕਸ਼ਮੀਰ ਤੋਂ ਆਈ 22 ਕਿਲੋ ਹੈਰੋਇਨ ਸਮੇਤ ਚਾਰ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਜ਼ਾਰ 'ਚ 110 ਕਰੋੜ ਰੁਪਏ ਦੇ ਕਰੀਬ ਆਂਕੀ ਜਾ ਰਹੀ ਹੈ। 

PunjabKesariਜਾਣਕਾਰੀ ਮੁਤਾਬਕ ਐੱਨ. ਸੀ. ਬੀ. ਦੇ ਜੋਨਲ ਡਾਇਰੈਕਟਰ ਵੀਰੇਂਦਰ ਸਾਦਵ ਦੀ ਅਗਵਾਈ 'ਚ ਚਲਾਏ ਗਏ ਇਸ ਜੁਆਇੰਟ ਆਪਰੇਸ਼ਨ ਦੌਰਾਨ ਫੜੇ ਗਏ ਸਮੱਗਲਰਾਂ 'ਚ ਤਿੰਨ ਕਸ਼ਮੀਰੀ ਨੌਜਵਾਨ ਹਨ ਅਤੇ ਇਕ ਤਰਨਤਾਰਨ ਦੇ ਚੌਹਲਾ ਸਾਹਿਬ ਦਾ ਨੌਜਵਾਨ ਹੈ। ਐੱਨ. ਸੀ. ਬੀ. ਨੂੰ ਸੂਚਨਾ ਮਿਲੀ ਸੀ ਕਿ ਸੈਂਟਰੋ ਕਾਰ 'ਚ ਕੁਝ ਕਸ਼ਮੀਰੀ ਸਮੱਗਲਰ ਹੈਰੋਇਨ ਦੀ ਇਕ ਵੱਡੀ ਖੇਪ ਨੂੰ ਜਲੰਧਰ ਪੰਜਾਬ ਵੱਲ ਸਪਲਾਈ ਕਰਨ ਲਈ ਲਿਜਾ ਰਹੇ ਹਨ, ਜਿਸ ਤੋਂ ਬਾਅਦ ਵਿਭਾਗ ਦੀ ਟੀਮ ਨੇ ਜੰਮੂ ਦੇ ਪਲੀਮੋਰਾ (ਕਠੂਆ) 'ਚ ਨਾਕਾਬੰਦੀ ਕਰ ਕੇ ਉਕਤ ਕਾਰ ਸਵਾਰਾਂ ਨੂੰ ਗ੍ਰਿਫਤਾਰ ਕਰ ਲਿਆ।

PunjabKesariਫੜੇ ਗਏ ਸਮੱਗਲਰਾਂ ਦੀ ਪਛਾਣ ਬਸ਼ੀਰ ਅਹਿਮਦ ਮੀਰ ਨਿਵਾਸੀ ਪਿੰਡ ਲਛੀਪੁਰਾ ਤਹਿਸੀਲ ਹੰਦਵਾਰਾ ਜ਼ਿਲਾ ਕੁਪਵਾੜਾ, ਫਿਰੋ ਅਹਿਮਦ ਸ਼ੇਖ ਨਿਵਾਸੀ ਪਿੰਡ ਗੰਖਥਪੁਰਾ ਤਹਿਸੀਲ ਹੰਦਵਾਰਾ ਜ਼ਿਲਾ ਕੁਪਵਾੜਾ, ਵਸੀਮ ਅਹਿਮਦ ਭੱਟ ਨਿਵਾਸੀ ਪਿੰਡ ਸਹਿਥਾਲ ਤਹਿਸੀਲ ਹੰਦਵਾਰਾ ਜਿਲਾ ਕੁਪਵਾੜਾ ਦੇ ਰੂਪ 'ਚ ਹੋਈ ਹੈ। ਉਕਤ ਸਮੱਗਲਰਾਂ ਦੇ ਚੌਥੇ ਸਾਥੀ ਪਰਮਜੀਤ ਸਿੰਘ ਨਿਵਾਸੀ ਪਿੰਡ ਰੂੜੀਵਾਲਾ ਤਹਿਸੀਲ ਚੌਹਲਾ ਸਾਹਿਬ (ਤਰਨਤਾਰਨ) ਨੂੰ ਜਲੰਧਰ ਦੇ ਟਰਾਂਸਪੋਰਟ ਨਗਰ ਚੌਕ ਡਿਵੀਜ਼ਨ ਨਬਰ 8 'ਚ ਅੰਮ੍ਰਿਤਸਰ ਐੱਨ. ਸੀ. ਬੀ. ਦੀ ਟੀਮ ਨੇ ਗ੍ਰਿਫਤਾਰ ਕਰ ਲਿਆ, ਜੋ ਆਪਣੀ ਕਾਰ 'ਚ ਘੁੰਮ ਰਿਹਾ ਸੀ। ਇਸ ਦੌਰਾਨ ਉਸ ਦੇ ਕਬਜ਼ੇ 'ਚੋਂ 22 ਲੱਖ ਰੁਪਏ ਦੀ ਡਰੱਗ ਮਨੀ ਵੀ ਫੜੀ ਗਈ ਹੈ। ਐੱਨ. ਸੀ. ਬੀ. ਪੰਜਾਬ ਯੂਨਿਟ ਦੀ ਟੀਮ ਸਮੱਗਲਰਾਂ ਦੇ ਦੂਜੇ ਸਾਥੀਆਂ ਦੀ ਭਾਲ 'ਚ ਛਾਪੇਮਾਰੀ ਕਰ ਰਹੀ ਹੈ। 

PunjabKesari ਦੱਸ ਦਈਏ ਕਿ ਅਜੇ ਹਾਲ ਹੀ 'ਚ ਜੰਮੂ-ਕਸ਼ਮੀਰ ਪੁਲਸ ਨੇ ਕਸ਼ਮੀਰ ਤੋਂ ਆਏ ਇਕ ਸਕ੍ਰੈਪ ਦੇ ਟਰੱਕ 'ਚੋਂ 50 ਕਿਲੋ ਹੈਰੋਇਨ ਬਰਾਮਦ ਕੀਤੀ ਸੀ ਅਤੇ ਪਿਛਲੇ ਹਫਤੇ ਡੀ. ਆਰ. ਆਈ. ਦੀ ਟੀਮ ਨੇ 3 ਕਿਲੋ ਅਤੇ ਅਜੇ 2 ਦਿਨ ਪਹਿਲਾਂ 1,800 ਕਿਲੋ ਹੈਰੋਇਨ ਸਮੇਤ 2 ਕਸ਼ਮੀਰੀ ਨੌਜਵਾਨਾਂ ਨੂੰ ਰੰਗੇ ਹੱਥੀ ਫੜਿਆ ਸੀ।


Related News