ਨਹਿਰ ’ਚ ਡੁੱਬਣ ਨਾਲ 11 ਸਾਲਾ ਬੱਚੇ ਦੀ ਮੌਤ, 1 ਦਿਨ ਪਹਿਲਾਂ ਹੋਇਆ ਸੀ ਲਾਪਤਾ

Tuesday, Aug 08, 2023 - 12:56 AM (IST)

ਨਹਿਰ ’ਚ ਡੁੱਬਣ ਨਾਲ 11 ਸਾਲਾ ਬੱਚੇ ਦੀ ਮੌਤ, 1 ਦਿਨ ਪਹਿਲਾਂ ਹੋਇਆ ਸੀ ਲਾਪਤਾ

ਜਲੰਧਰ (ਵਰੁਣ) : ਗਦਈਪੁਰ ਨਹਿਰ ’ਚੋਂ 11 ਸਾਲਾ ਬੱਚੇ ਦੀ ਲਾਸ਼ ਬਰਾਮਦ ਹੋਈ ਹੈ। ਇਹ ਬੱਚਾ ਇਕ ਦਿਨ ਪਹਿਲਾਂ ਨਹਿਰ ’ਚ ਨਹਾਉਣ ਲਈ ਆਪਣੇ ਦੋਸਤਾਂ ਨਾਲ ਨਿਕਲਿਆ ਸੀ। ਜਦੋਂ ਬੱਚਾ ਘਰ ਨਹੀਂ ਪਰਤਿਆ ਤਾਂ ਉਸ ਦੇ ਰਿਸ਼ਤੇਦਾਰਾਂ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਪਰ ਕੋਈ ਸੁਰਾਗ ਨਹੀਂ ਮਿਲਿਆ। ਸੋਮਵਾਰ ਦੀ ਸਵੇਰ ਲੋਕਾਂ ਨੇ ਦੇਖਿਆ ਕਿ ਇਕ ਛੋਟੇ ਬੱਚੇ ਦੀ ਲਾਸ਼ ਗਦਈਪੁਰ ਨਹਿਰ ਦੇ ਉੱਪਰ ਤਰ ਰਹੀ ਹੈ। ਸੂਚਨਾ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਥਾਣਾ 8 ਦੇ ਅਧੀਨ ਪੈਂਦੀ ਚੌਕੀ ਫੋਕਲ ਪੁਆਇੰਟ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਬੱਚੇ ਦੀ ਲਾਸ਼ ਨੂੰ ਕੱਢਿਆ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਦਿੱਲੀ ਸੇਵਾ ਬਿੱਲ ਰਾਜ ਸਭਾ ’ਚ ਵੀ ਹੋਇਆ ਪਾਸ, ਪੱਖ ’ਚ 131 ਤੇ ਵਿਰੋਧ ’ਚ ਪਈਆਂ 102 ਵੋਟਾਂ

ਮ੍ਰਿਤਕ ਬੱਚੇ ਦੀ ਪਛਾਣ ਅਜੇ ਚੌਹਾਨ ਪੁੱਤਰ ਰਾਜਾਰਾਮ ਵਾਸੀ ਬੁਲੰਦਪੁਰ ਵਜੋਂ ਹੋਈ ਹੈ। ਥਾਣਾ 8 ਦੇ ਇੰਚਾਰਜ ਪ੍ਰਦੀਪ ਸਿੰਘ ਨੇ ਦੱਸਿਆ ਕਿ ਇਹ ਬੱਚਾ ਇਕ ਦਿਨ ਪਹਿਲਾਂ ਹੀ ਗੁੰਮ ਹੋਇਆ ਸੀ, ਜੋ ਕਿ ਤੀਸਰੀ ਜਮਾਤ ਵਿਚ ਪੜ੍ਹਦਾ ਸੀ। ਉਨ੍ਹਾਂ ਦੱਸਿਆ ਕਿ ਤਿੰਨ-ਚਾਰ ਦੋਸਤ ਨਹਿਰ ’ਚ ਨਹਾਉਣ ਲਈ ਨਿਕਲੇ ਸਨ ਪਰ ਇਸੇ ਦੌਰਾਨ ਅਜੇ ਨਹਿਰ ’ਚ ਡੁੱਬ ਗਿਆ। ਡਰ ਕਾਰਨ ਉਸ ਦੇ ਦੋਸਤਾਂ ਨੇ ਵੀ ਕਿਸੇ ਨੂੰ ਕੁਝ ਨਹੀਂ ਦੱਸਿਆ। ਹਾਲਾਂਕਿ ਬੱਚੇ ਦੇ ਪਰਿਵਾਰ ਵਾਲੇ ਕਤਲ ਦਾ ਇਲਜ਼ਾਮ ਲਗਾ ਰਹੇ ਹਨ ਪਰ ਪੁਲਸ ਦਾ ਮੰਨਣਾ ਹੈ ਕਿ ਇਹ ਇਕ ਹਾਦਸਾ ਹੈ।ਇੰਸਪੈਕਟਰ ਪ੍ਰਦੀਪ ਸਿੰਘ ਨੇ ਦੱਸਿਆ ਕਿ ਫਿਲਹਾਲ 174 ਦੀ ਕਾਰਵਾਈ ਕੀਤੀ ਗਈ ਹੈ। ਜੇਕਰ ਬੱਚੇ ਦੇ ਪਰਿਵਾਰਕ ਮੈਂਬਰਾਂ ਦਾ ਕੋਈ ਦੋਸ਼ ਹੈ ਤਾਂ ਉਸ ਦੀ ਵੀ ਜਾਂਚ ਕੀਤੀ ਜਾਵੇਗੀ। ਦੱਸ ਦੇਈਏ ਕਿ ਥਾਣਾ ਮਕਸੂਦਾਂ ’ਚ ਮ੍ਰਿਤਕ ਬੱਚੇ ਅਜੇ ਚੌਹਾਨ ਦੇ ਰਿਸ਼ਤੇਦਾਰਾਂ ਨੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਅਣਪਛਾਤੇ ਹਮਲਾਵਰਾਂ ਨੇ ਨੌਜਵਾਨ ਨੂੰ ਮਾਰੀ ਗੋਲ਼ੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Manoj

Content Editor

Related News