ਪੰਜਾਬ 'ਚ 11 ਸਾਲ ਦਾ ਬੱਚਾ ਰਾਤੋਂ-ਰਾਤ ਬਣ ਗਿਆ ਕਰੋੜਪਤੀ

Saturday, Nov 01, 2025 - 01:50 PM (IST)

ਪੰਜਾਬ 'ਚ 11 ਸਾਲ ਦਾ ਬੱਚਾ ਰਾਤੋਂ-ਰਾਤ ਬਣ ਗਿਆ ਕਰੋੜਪਤੀ

ਹੁਸ਼ਿਆਰਪੁਰ (ਵੈੱਬ ਡੈਸਕ)- ਲੁਧਿਆਣਾ 'ਚ 31 ਅਕਤੂਬਰ ਨੂੰ ਪੰਜਾਬ ਸਟੇਟ ਡੀਅਰ ਲਾਟਰੀ ਦਿਵਾਲੀ ਬੰਪਰ 2025 ਦਾ ਡਰਾਅ ਕੱਢਿਆ ਗਿਆ। ਇਸ ਡਰਾਅ ਦੌਰਾਨ ਹੁਸ਼ਿਆਰਪੁਰ ਦੇ ਡੀਲਰ ਦੀ ਕਿਸਮਤ ਵੀ ਚਮਕੀ। ਹੁਸ਼ਿਆਰਪੁਰ ਦੇ ਡੀਲਰ ਦਾ 1 ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ। ਜ਼ਿਕਰਯੋਗ ਹੈ ਕਿ ਕੁੱਲ੍ਹ 38 ਕਰੋੜ ਦੇ ਇਨਾਮ ਕੱਢੇ ਗਏ ਹਨ। ਹੁਸ਼ਿਆਰਪੁਰ ਤੋਂ ਲੁਧਿਆਣਾ ਰਿਸ਼ਤੇਦਾਰੀ ਵਿੱਚ ਆਏ ਇਕ ਵਿਅਕਤੀ ਵੱਲੋਂ ਆਪਣੇ ਪੁੱਤਰ ਦੀ ਜ਼ਿੱਦ ਮਗਰੋਂ ਕੁਝ ਘੰਟੇ ਪਹਿਲਾਂ ਖ਼ਰੀਦੇ ਗਏ ਦਿਵਾਲੀ ਬੰਪਰ ਵਿੱਚ ਇਕ ਕਰੋੜ ਦਾ ਇਨਾਮ ਨਿਕਲਿਆ ਹੈ। ਖ਼ੁਸ਼ੀ ਵਿੱਚ ਲਾਟਰੀ ਸਟਾਲ ਵਾਲੇ ਨੇ ਲੱਡੂ ਵੰਡੇ ਅਤੇ ਢੋਲ ‘ਤੇ ਖ਼ੂਬ ਭੰਗੜੇ ਪਾਏ।

ਇਹ ਵੀ ਪੜ੍ਹੋ: ਪੰਜਾਬ 'ਚ 4 ਨਵੰਬਰ ਨੂੰ ਸਰਕਾਰੀ ਛੁੱਟੀ ਦੀ ਉੱਠੀ ਮੰਗ

PunjabKesari

ਹੁਸ਼ਿਆਰਪੁਰ ਦੇ ਡੀਲਰ ਦੀ ਨਿਕਲੀ 1 ਕਰੋੜ ਰੁਪਏ ਦੀ ਲਾਟਰੀ
ਅਧਿਕਾਰੀ ਨੇ ਦੱਸਿਆ ਕਿ ਪੰਜਾਬ ਸਟੇਟ ਲਾਟਰੀ ਵੱਲੋਂ ਦਿਵਾਲੀ ਬੰਪਰ 'ਤੇ 38 ਕਰੋੜ ਰੁਪਏ ਦੇ ਇਨਾਮ ਦਾ ਡਰਾਅ ਕੱਢਿਆ ਗਿਆ ਹੈ ਅਤੇ ਦੂਜੇ ਪਾਸੇ ਲੁਧਿਆਣਾ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਘਰੇ ਆਏ ਵਿਅਕਤੀ ਵੱਲੋਂ ਘੰਟਾ ਘਰ ਚੌਕ ਵਿੱਚੋਂ ਡਰਾਅ ਨਿਕਲਣ ਤੋਂ ਪਹਿਲਾਂ ਸ਼ਾਮ ਸਮੇਂ ਦਿਵਾਲੀ ਬੰਪਰ ਦੀਆਂ ਲੁਧਿਆਣਾ ਗਾਂਧੀ ਬਰਦਰਜ਼ ਤੋਂ ਟਿਕਟਾਂ ਲਈਆਂ ਅਤੇ ਕਰੀਬ ਢਾਈ ਘੰਟੇ ਪਹਿਲਾਂ ਖ਼ਰੀਦੀ ਗਈ ਟਿਕਟ ਵਿੱਚ ਇਕ ਕਰੋੜ ਰੁਪਏ ਦਾ ਇਨਾਮ ਨਿਕਲ ਆਇਆ। ਉਨ੍ਹਾਂ ਨੇ ਦੱਸਿਆ ਕਿ ਉਹ ਆਪਣੀ ਰਿਸ਼ਤੇਦਾਰੀ ਵਿੱਚ ਆਏ ਸਨ ਜਿੱਥੇ ਕਿ ਉਨ੍ਹਾਂ ਦਾ 11 ਸਾਲ ਦਾ ਬੇਟਾ ਦਿਵਾਲੀ ਬੰਪਰ ਪਾਉਣ ਦੀ ਜ਼ਿੱਦ ਕਰਨ ਲੱਗਿਆ ਅਤੇ ਪੰਜ ਅਖੀਰਲੀਆਂ ਟਿਕਟਾਂ ਸਾਨੂੰ ਆਈਆਂ, ਜਿਨ੍ਹਾਂ ਵਿੱਚੋਂ ਇਕ ਕਰੋੜ ਰੁਪਏ ਦਾ ਡਰਾਅ ਉਨ੍ਹਾਂ ਦਾ ਨਿਕਲਿਆ ਹੈ। 

PunjabKesari

ਡਰਾਅ ਦੀ ਮਿਤੀ ਅਤੇ ਸਥਾਨ
ਪੰਜਾਬ ਰਾਜ ਦੀਵਾਲੀ ਬੰਪਰ 2025 ਲਈ ਲਾਈਵ ਡਰਾਅ 31 ਅਕਤੂਬਰ 2025 ਨੂੰ ਰਾਤ 8:00 ਵਜੇ ਲੁਧਿਆਣਾ ਦੇ ਕੈਂਪ ਦਫ਼ਤਰ ਵਿਖੇ ਹੋਇਆ। 

PunjabKesari

ਜਿੱਤਣ ਵਾਲੇ ਨੰਬਰਾਂ ਦੀ ਪੂਰੀ ਸੂਚੀ ਵੇਖੋ
ਪਹਿਲਾ ਇਨਾਮ: 11 ਕਰੋੜ (ਜੇਤੂ ਟਿਕਟ ਨੰਬਰ): A438586
ਦੂਜਾ ਇਨਾਮ: 1 ਕਰੋੜ (ਜੇਤੂ ਟਿਕਟ ਨੰਬਰ): A821602, B590883, C754234
ਤੀਜਾ ਇਨਾਮ: 50 ਲੱਖ (ਜੇਤੂ ਟਿਕਟ ਨੰਬਰ): A469288, B959352, C492061
ਚੌਥਾ ਇਨਾਮ: 10 ਲੱਖ (ਜੇਤੂ ਟਿਕਟ ਨੰਬਰ): A831297, B994527, C515119, A817628, B725405, C746145, A264139, B771286, C702271
ਪੰਜਵਾਂ ਇਨਾਮ: 5 ਲੱਖ (ਜੇਤੂ ਟਿਕਟ ਨੰਬਰ): A890592, B838579, C364571 B207139, A444193, B523344, C815062, A502462, C89407
ਛੇਵਾਂ ਇਨਾਮ ਜਿੱਤਣ ਵਾਲੇ ਟਿਕਟ ਨੰਬਰ: 9885, 1047, 7570, 7923, 8227, 1459, 8535, 5304, 0025, 6538
ਸੱਤਵਾਂ ਇਨਾਮ ਜਿੱਤਣ ਵਾਲੇ ਟਿਕਟ ਨੰਬਰ: 8957, 9441, 1305, 1419, 2856, 1851, 3267, 4938, 7859, 8158

 

ਇਹ ਵੀ ਪੜ੍ਹੋ:Punjab: ਭਿਆਨਕ ਸੜਕ ਹਾਦਸੇ ਦੋ ਘਰਾਂ 'ਚ ਵਿਛਾ 'ਤੇ ਸੱਥਰ, 2 ਨੌਜਵਾਨਾਂ ਦੀ ਦਰਦਨਾਕ ਮੌਤ

 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News