11 ਆਈ. ਏ. ਐੱਸ. ਤੇ 3 ਪੀ. ਸੀ. ਐੱਸ. ਅਧਿਕਾਰੀ ਤਬਦੀਲ

06/29/2017 6:19:16 AM

ਚੰਡੀਗੜ੍ਹ  (ਭੁੱਲਰ) - ਪੰਜਾਬ ਸਰਕਾਰ ਵੱਲੋਂ ਅੱਜ ਰਾਤ ਫਿਰ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ 11 ਸੀਨੀਅਰ ਆਈ. ਏ. ਐੱਸ. ਅਧਿਕਾਰੀਆਂ ਤੋਂ ਇਲਾਵਾ 3 ਪੀ. ਸੀ. ਐੱਸ. ਅਧਿਕਾਰੀ ਤਬਦੀਲ ਕੀਤੇ ਗਏ ਹਨ। ਰਾਜਪਾਲ ਵੀ. ਪੀ. ਸਿੰਘ ਬਦਨੌਰ ਦੇ ਨਾਲ ਤਾਇਨਾਤ ਵਧੀਕ ਮੁੱਖ ਸਕੱਤਰ ਐੱਮ. ਪੀ. ਸਿੰਘ ਨੂੰ ਤਬਦੀਲ ਕਰ ਕੇ ਹੁਣ ਜੇ. ਐੱਮ. ਬਾਲਾਮੁਰੂਗਨ ਨੂੰ ਰਾਜਪਾਲ ਦਾ ਸਕੱਤਰ ਲਾਇਆ ਗਿਆ ਹੈ।
ਨਾਂ ਨਵੀਂ ਤਾਇਨਾਤੀ
ਆਈ. ਏ. ਐੱਸ.  
* ਐੱਮ. ਪੀ. ਸਿੰਘ ਵਧੀਕ ਮੁੱਖ ਸਕੱਤਰ ਕਮ ਵਿੱਤ ਕਮਿਸ਼ਨਰ, ਵਿਕਾਸ
* ਅਨਰੁੱਧ ਤਿਵਾੜੀ ਪ੍ਰਧਾਨ ਸਕੱਤਰ, ਵਿੱਤ ਤੇ ਪ੍ਰੰਪਰਾਗਤ ਊਰਜਾ ਨਿਵੇਸ਼ ਪ੍ਰਮੋਸ਼ਨ   ਤੇ ਪਲਾਨਿੰਗ ਦਾ ਵਾਧੂ ਕਾਰਜਭਾਰ
* ਜੇ. ਐੱਮ. ਬਾਲਾਮੁਰੂਗਨ ਸਕੱਤਰ, ਰਾਜਪਾਲ ਪੰਜਾਬ ਤੇ ਖੇਡ ਤੇ ਯੁਵਾ ਵਿਭਾਗ ਦਾ ਵਾਧੂ  ਕਾਰਜਭਾਰ
* ਐੱਸ. ਕਰੁਣਾ ਰਾਜੂ ਸਕੱਤਰ, ਪਲਾਨਿੰਗ
* ਭਾਵਨਾ ਗਰਗ ਸਕੱਤਰ, ਰੋਜ਼ਗਾਰ ਜਨਰੇਸ਼ਨ ਤੇ ਸਿਖਲਾਈ ਤੇ ਤਕਨੀਕੀ ਸਿੱਖਿਆ  ਤੇ ਉਦਯੋਗਿਕ ਸਿਖਲਾਈ ਦਾ ਵਾਧੂ ਚਾਰਜ
* ਹਰਜੀਤ ਸਿੰਘ ਡਿਪਟੀ ਕਮਿਸ਼ਨਰ, ਗੁਰਦੁਆਰਾ ਇਲੈਕਸ਼ਨ ਪੰਜਾਬ ਤੇ ਬੈਕਵਰਡ  ਕਲਾਸ ਕਮਿਸ਼ਨ ਦੇ ਮੈਂਬਰ ਸਕੱਤਰ ਤੇ ਡੀ. ਪੀ. ਆਈ. ਕਾਲਜ  ਦਾ ਵਾਧੂ ਚਾਰਜ
* ਆਰ.ਕੇ. ਕੌਸ਼ਿਕ ਵਿਸ਼ੇਸ਼ ਸਕੱਤਰ, ਬਿਜਲੀ ਤੇ ਗੈਰ ਪ੍ਰੰਪਰਾਗਤ ਊਰਜਾ
* ਡੀ. ਐੱਸ. ਮਾਂਗਟ ਵਿਸ਼ੇਸ਼ ਸਕੱਤਰ ਗ੍ਰਹਿ, ਨਿਆਂ ਤੇ ਜੇਲ
* ਇੰਦੂ ਮਲਹੋਤਰਾ ਐੱਮ. ਡੀ., ਪੀ. ਐੱਸ. ਆਈ. ਟੀ. ਸੀ. ਤੇ ਵਿੱਤ ਨਿਗਮ, ਸਮਾਜਿਕ  ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਦਾ ਵਾਧੂ ਚਾਰਜ
* ਅਸ਼ਵਨੀ ਕੁਮਾਰ ਵਿਸ਼ੇਸ਼ ਸਕੱਤਰ, ਸੈਨੀਟੇਸ਼ਨ  
* ਭੁਪਿੰਦਰ ਸਿੰਘ ਡਾਇਰੈਕਟਰ ਸਟੇਟ ਟ੍ਰਾਂਸਪੋਰਟ
ਪੀ. ਸੀ. ਐੱਸ.
* ਹਰਜੀਤ ਕੌਰ ਡਿਪਟੀ ਸਟੇਟ ਟ੍ਰਾਂਸਪੋਰਟ ਕਮਿਸ਼ਨਰ
* ਸੁਰਿੰਦਰ ਸਿੰਘ ਐੱਸ. ਡੀ. ਐੱਮ., ਪੱਟੀ ਤੇ ਭਿੱਖੀਵਿੰਡ ਦਾ ਵਾਧੂ ਚਾਰਜ
* ਰਮਨ ਕੋਛੜ ਸਹਾਇਕ ਕਮਿਸ਼ਨਰ, ਸ਼ਿਕਾਇਤ ਨਿਵਾਰਣ, ਗੁਰਦਾਸਪੁਰ


Related News