108 ਐਂਬੂਲੈਂਸ ਕਰਮਚਾਰੀਆਂ ਨੇ ਤਨਖਾਹ ਨਾ ਮਿਲਣ ਕਾਰਨ ਕੀਤੀ ਨਾਅਰੇਬਾਜ਼ੀ

09/25/2017 12:38:28 AM

ਬਟਾਲਾ,    (ਸੈਂਡੀ)-  ਅੱਜ 108 ਐਬੂਲੈਂਸ ਕਰਮਚਾਰੀਆਂ ਨੇ ਤਨਖਾਹ ਨਾ ਮਿਲਣ ਕਾਰਨ ਕੰਪਨੀ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰ ਕੇ ਆਪਣਾ ਰੋਸ ਪ੍ਰਗਟ ਕੀਤਾ।  ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਾਜਨਬੀਰ ਸਿੰਘ ਪ੍ਰਧਾਨ ਟੀ. ਟੀ., ਚਰਨਜੀਤ ਸਿੰਘ, ਰਜਿੰਦਰ ਸਿੰਘ, ਸੰਦੀਪ ਸਿੰਘ, ਦਲਵਿੰਦਰ ਸਿੰਘ, ਮਨਰਿੰਦਰ ਸਿੰਘ, ਬਲਜਿੰਦਰ ਸਿੰਘ, ਸੁਰਜੀਤ ਸਿੰਘ, ਰਾਜਬੀਰ ਸਿੰਘ, ਅਮਰਜੀਤ ਸਿੰਘ, ਰਛਪਾਲ ਸਿੰਘ, ਵਰਿੰਦਰਪਾਲ ਸਿੰਘ, ਇੰਦਰਜੀਤ ਸਿੰਘ, ਗੁਰਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਅਜਮੇਰ ਸਿੰਘ, ਕਪਿਲ ਸ਼ਰਮਾ, ਗੁਰਜੰਟ ਸਿੰਘ, ਗੁਰਵਿੰਦਰ ਸਿੰਘ ਵਿੱਕੀ, ਹਰਜੀਤ ਸਿੰਘ ਆਦਿ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਚਕਿਤਸਾ ਹੈਲਥ ਕੇਅਰ ਕੰਪਨੀ ਵੱਲੋਂ ਸਾਨੂੰ ਹਰ 7 ਤੋਂ 10 ਤਾਰੀਕ ਦੇ 'ਚ ਤਨਖਾਹ ਦੇ ਦਿੱਤੀ ਜਾਂਦੀ ਸੀ। ਪੂਰਾ ਮਹੀਨਾ ਖਤਮ ਹੋਣ ਵਾਲਾ ਹੈ ਪਰ ਸਾਨੂੰ ਅਜੇ ਤੱਕ ਤਨਖਾਹ ਨਹੀਂ ਦਿੱਤੀ ਗਈ। ਜਦੋਂ ਅਸੀਂ ਇਸ ਬਾਰੇ ਕੰਪਨੀ ਦੇ ਅਧਿਕਾਰੀਆਂ ਨੂੰ ਪੁੱਛਦੇ ਹਾਂ ਤਾਂ ਉਹ ਸਾਨੂੰ ਝੂਠੇ ਲਾਅਰੇ ਲਾ ਕੇ ਪ੍ਰੇਸ਼ਾਨ ਕਰ ਰਹੇ ਹਨ। ਤਨਖਾਹ ਨਾ ਮਿਲਣ ਕਾਰਨ ਅਸੀਂ ਘਰ ਦੇ ਖਰਚੇ ਕਰਨ, ਬੱਚਿਆਂ ਦੀਆਂ ਫੀਸਾਂ ਆਦਿ ਦੇਣ ਤੋਂ ਤੰਗ ਹੋਏ ਹਾਂ। ਅੰਤ 'ਚ ਕਰਮਚਾਰੀਆਂ ਨੇ ਕੰਪਨੀ ਅਤੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਅਗਲੇ 2 ਦਿਨਾਂ ਦੇ ਅੰਦਰ-ਅੰਦਰ ਸਾਡੀਆਂ ਤਨਖਾਹਾਂ ਨਾ ਆਈਆਂ ਤਾਂ ਅਸੀਂ ਸੰਘਰਸ਼ ਨੂੰ ਤੇਜ਼ ਕਰਾਂਗੇ ਅਤੇ ਲੋੜ ਪੈਣ 'ਤੇ ਧਰਨਿਆਂ 'ਤੇ ਵੀ ਬੈਠਾਂਗੇ।


Related News