ਬੱਚੀ ਦੇ ਰੋਣ ’ਤੇ ਫੋਨ ’ਤੇ Boyfriend ਨਾਲ ਗੱਲ ਕਰ ਰਹੀ ਲੜਕੀ ਆਈ ਗੁੱਸੇ ’ਚ, ਮਾਂ-ਧੀ ’ਤੇ ਡੋਲ੍ਹ'ਤੀ ਉਬਲਦੀ ਦਾਲ

Sunday, Nov 26, 2023 - 12:54 AM (IST)

ਬੱਚੀ ਦੇ ਰੋਣ ’ਤੇ ਫੋਨ ’ਤੇ Boyfriend ਨਾਲ ਗੱਲ ਕਰ ਰਹੀ ਲੜਕੀ ਆਈ ਗੁੱਸੇ ’ਚ, ਮਾਂ-ਧੀ ’ਤੇ ਡੋਲ੍ਹ'ਤੀ ਉਬਲਦੀ ਦਾਲ

ਸੁਲਤਾਨਪੁਰ ਲੋਧੀ (ਧੀਰ) : 10 ਮਹੀਨੇ ਦੀ ਇਕ ਬੱਚੀ ਤੇ ਉਸ ਦੀ ਮਾਂ ’ਤੇ ਗੁਆਂਢ ਦੀ ਲੜਕੀ ਵੱਲੋਂ ਉਬਲਦੀ ਦਾਲ ਡੋਲ੍ਹਣ ਦਾ ਮਾਮਲਾ ਸਾਹਮਣੇ ਆਇਆ ਹੈ। ਝੁਲਸੀ ਬੱਚੀ ਦੀ ਮਾਂ ਦਾ ਇਲਜ਼ਾਮ ਹੈ ਕਿ ਗੁਆਂਢ ’ਚ ਰਹਿੰਦੀ ਲੜਕੀ ਆਪਣੇ ਬੁਆਏਫਰੈਂਡ ਨਾਲ ਫੋਨ ’ਤੇ ਗੱਲ ਕਰ ਰਹੀ ਸੀ। ਇਸ ਦੌਰਾਨ ਬੱਚੀ ਦੇ ਰੋਣ ’ਤੇ ਉਹ ਗੁੱਸੇ ’ਚ ਆ ਗਈ ਅਤੇ ਉਸ ਉਤੇ ਅਤੇ ਬੱਚੀ ’ਤੇ ਗਰਮ ਦਾਲ ਡੋਲ੍ਹ ਦਿੱਤੀ, ਜਿਸ ਕਾਰਨ ਉਹ ਝੁਲਸ ਗਈਆਂ।

ਗਰਮ ਦਾਲ ਪੈਣ ’ਤੇ ਝੁਲਸੀ ਬੱਚੀ ਤੇ ਉਸ ਦੀ ਮਾਂ ਨੂੰ ਪਹਿਲਾਂ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਕਪੂਰਥਲਾ ਦੇ ਸਿਵਲ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਡਿਊਟੀ 'ਤੇ ਮੌਜੂਦ ਡਾਕਟਰ ਅਨੁਸਾਰ ਬੱਚੀ 20 ਫ਼ੀਸਦੀ ਝੁਲਸ ਚੁੱਕੀ ਹੈ। ਥਾਣਾ ਸੁਲਤਾਨਪੁਰ ਲੋਧੀ ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬੀ ਵਿਅਕਤੀ ਦਾ ਮਨੀਲਾ ’ਚ ਗੋਲ਼ੀਆਂ ਮਾਰ ਕੇ ਕਤਲ, 3 ਬੱਚਿਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ

ਸਿਵਲ ਹਸਪਤਾਲ ਕਪੂਰਥਲਾ ’ਚ ਜ਼ੇਰੇ ਇਲਾਜ 10 ਮਹੀਨੇ ਦੀ ਬੱਚੀ ਕਾਵਿਆ ਦੀ ਮਾਂ ਚਾਂਦਨੀ ਪੁੱਤਰੀ ਮਨੀ ਕੁਮਾਰ ਵਾਸੀ ਪਿੰਡ ਹੈਦਰਾਬਾਦ ਬੇਟ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਉਸ ਦੀ ਨਜ਼ਦੀਕੀ ਰਿਸ਼ਤੇਦਾਰ ਲੜਕੀ ਉਨ੍ਹਾਂ ਦੇ ਘਰ ਆਈ ਹੋਈ ਹੈ, ਜੋ ਆਪਣੇ ਕਥਿਤ ਪ੍ਰੇਮੀ ਨਾਲ ਮੋਬਾਇਲ ’ਤੇ ਗੱਲਾਂ ਕਰ ਰਹੀ ਸੀ। ਇਸ ਦੌਰਾਨ ਉਸ ਦਾ 3 ਸਾਲ ਦਾ ਮਾਸੂਮ ਪੁੱਤਰ ਕਾਰਤਿਕ ਅਤੇ ਕਾਵਿਆ ਖੇਡ ਰਹੇ ਸੀ। ਇਸ ਤੋਂ ਗੁੱਸੇ ’ਚ ਆ ਕੇ ਲੜਕੀ ਨੇ ਝਿੜਕਦਿਆਂ ਉਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਇਸ ਦੌਰਾਨ 10 ਮਹੀਨਿਆਂ ਦੀ ਕਾਵਿਆ ਆਪਣੀ ਗੋਦੀ ’ਚ ਬੈਠੀ ਰੋਣ ਲੱਗੀ ਤਾਂ ਉਕਤ ਲੜਕੀ ਨੇ ਗੁੱਸੇ ’ਚ ਆ ਕੇ ਚੁੱਲ੍ਹੇ ’ਤੇ ਪਕਾਉਣ ਲਈ ਰੱਖੀ ਦਾਲ ਕੜਛੀ ਨਾਲ ਚੁੱਕ ਕੇ ਉਸ ਦੀ ਬੱਚੀ ਤੇ ਉਸ ’ਤੇ ਸੁੱਟ ਦਿੱਤੀ, ਜਿਸ ਕਾਰਨ ਉਸ ਦੀ ਬੇਟੀ ਕਾਵਿਆ ਤੇ ਉਹ ਝੁਲਸ ਗਈਆਂ। ਜ਼ਖ਼ਮੀ ਬੱਚੀ ਤੇ ਮਾਂ ਚਾਂਦਨੀ ਦਾ ਐਮਰਜੈਂਸੀ ਵਾਰਡ ’ਚ ਇਲਾਜ ਚੱਲ ਰਿਹਾ ਹੈ। ਥਾਣਾ ਸੁਲਤਾਨਪੁਰ ਲੋਧੀ ਦੇ ਐੱਸ.ਐੱਚ.ਓ. ਲਖਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਏ.ਐੱਸ.ਆਈ. ਲਖਬੀਰ ਸਿੰਘ ਕਰ ਰਹੇ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News