17 ਸਾਲਾਂ ਬਾਅਦ ਨਿਕਲੀ 10 ਲੱਖ ਦੀ ਲਾਟਰੀ, ਫੋਨ ਆਉਣ 'ਤੇ ਵੀ ਨਹੀਂ ਹੋਇਆ ਯਕੀਨ
Sunday, Aug 25, 2024 - 01:34 PM (IST)
ਫਾਜ਼ਿਲਕਾ : ਫਾਜ਼ਿਲਕਾ 'ਚ ਪੰਜਾਬ ਸਟੇਟ ਡੀਅਰ ਰੱਖੜੀ ਬੰਪਰ ਦੌਰਾਨ ਜ਼ਿਲ੍ਹੇ ਦੇ ਫੂਡ ਸਪਲਾਈ ਵਿਭਾਗ ਦੇ ਮੁਲਾਜ਼ਮ ਦੀ 10 ਲੱਖ ਰੁਪਏ ਦੀ ਲਾਟਰੀ ਨਿਕਲੀ ਹੈ। ਲਾਟਰੀ ਏਜੰਟ ਨੂੰ ਜਦੋਂ ਇਸ ਦਾ ਪਤਾ ਲੱਗਿਆ ਤਾਂ ਉਸ ਨੇ ਟਿਕਟ ਦੇ ਖ਼ਰੀਦਦਾਰ ਨੂੰ ਫੋਨ ਕੀਤਾ ਪਰ ਟਿਕਟ ਖ਼ਰੀਦਦਾਰ ਨੂੰ ਯਕੀਨ ਹੀ ਨਹੀਂ ਹੋਇਆ। ਇਸ ਤੋਂ ਬਾਅਦ ਲਾਟਰੀ ਏਜੰਟ ਮਠਿਆਈ ਦਾ ਡੱਬਾ ਲੈ ਕੇ ਉਸ ਦੇ ਘਰ ਪੁੱਜਿਆ ਤਾਂ ਉਸ ਨੂੰ ਭਰੋਸਾ ਹੋਇਆ ਕਿ ਉਹ 10 ਲੱਖ ਦਾ ਮਾਲਕ ਬਣ ਗਿਆ ਹੈ।
ਇਹ ਵੀ ਪੜ੍ਹੋ : 'ਮੰਕੀਪਾਕਸ' ਨੂੰ ਲੈ ਕੇ ਲੋਕਾਂ ਲਈ ਜਾਰੀ ਹੋਈ ਐਡਵਾਈਜ਼ਰੀ, ਇਨ੍ਹਾਂ ਲੱਛਣਾਂ ਨੂੰ ਨਾ ਕਰੋ ਨਜ਼ਰ-ਅੰਦਾਜ਼
ਲਾਟਰੀ ਖ਼ਰੀਦਦਾਰ ਦਾ ਕਹਿਣਾ ਹੈ ਕਿ ਉਹ ਪਿਛਲੇ 17 ਸਾਲਾਂ ਤੋਂ ਲਾਟਰੀ ਦੀ ਟਿਕਟ ਖ਼ਰੀਦਦਾ ਆ ਰਿਹਾ ਹੈ। ਜਾਣਕਾਰੀ ਮੁਤਾਬਕ ਫਾਜ਼ਿਲਕਾ ਦੇ ਕੈਂਟ ਰੋਡ ਵਾਸੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਹ ਫੂਡ ਪਲਾਈ ਵਿਭਾਗ 'ਚ ਤਾਇਨਾਤ ਹੈ ਅਤੇ ਉਸ ਦੀ ਪਤਨੀ ਤੇਜੱਸਵੀ ਪਿੰਡ ਬਨਵਾਲਾ ਦੇ ਸਰਕਾਰੀ ਸਕੂਲ 'ਚ ਅਧਿਆਪਕਾ ਹੈ। ਉਹ 2007 ਤੋਂ ਲਾਟਰੀ ਦੀ ਟਿਕਟ ਖ਼ਰੀਦ ਰਿਹਾ ਹੈ। ਉਸ ਦਾ ਕਦੇ-ਕਦਾਈਂ 2 ਤੋਂ 3 ਹਜ਼ਾਰ ਰੁਪਏ ਤੱਕ ਦਾ ਇਨਾਮ ਨਿਕਲਿਆ ਹੈ ਪਰ ਇੰਨਾ ਵੱਡਾ ਇਨਾਮ ਨਿਕਲਣ ਦੀ ਉਸ ਨੂੰ ਉਮੀਦ ਨਹੀਂ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਨੂੰ ਲੈ ਆਈ ਨਵੀਂ ਅਪਡੇਟ, ਇਨ੍ਹਾਂ 3 ਜ਼ਿਲ੍ਹਿਆਂ ਲਈ ਅਲਰਟ ਜਾਰੀ
ਇਸ ਵਾਰ ਉਸ ਨੇ ਰੱਖੜੀ ਬੰਪਰ ਖ਼ਰੀਦਿਆ ਸੀ, ਜਿਸ ਦਾ ਪੰਜਾਬ ਸਟੇਟ ਡੀਅਰ ਰੱਖੜੀ ਬੰਪਰ 10 ਲੱਖ ਦਾ ਇਨਾਮ ਕੱਢਿਆ ਹੈ। ਰਾਕੇਸ਼ ਕੁਮਾਰ ਨੇ ਦੱਸਿਆ ਕਿ ਪਹਿਲਾਂ ਉਸ ਨੂੰ ਫੋਨ ਕਰਕੇ ਦੱਸਿਆ ਗਿਆ ਕਿ ਉਸ ਦੀ 10 ਲੱਖ ਦੀ ਲਾਟਰੀ ਲੱਗੀ ਹੈ ਪਰ ਉਸ ਨੂੰ ਭਰੋਸਾ ਨਹੀਂ ਹੋਇਆ। ਆਖ਼ਰਕਾਰ ਲਾਟਰੀ ਏਜੰਟ ਖਜਾਨ ਚੰਦ ਬਜ਼ਾਰ ਤੋਂ ਮਠਿਆਈ ਦਾ ਡੱਬਾ ਲੈ ਕੇ ਉਸ ਨੂੰ ਵਧਾਈ ਦੇਣ ਉਨ੍ਹਾਂ ਦੇ ਘਰ ਪਹੁੰਚ ਗਿਆ ਤਾਂ ਉਸ ਨੂੰ ਇਸ ਇਨਾਮ 'ਤੇ ਯਕੀਨ ਹੋਇਆ। ਖਜਾਨ ਚੰਦ ਦਾ ਕਹਿਣਾ ਹੈ ਕਿ ਉਹ ਕਈ ਸਾਲਾਂ ਤੋਂ ਗਲੀਆਂ 'ਚ ਜਾ ਕੇ ਲੋਕਾਂ ਨੂੰ ਟਿਕਟਾਂ ਵੇਚਦੇ ਹਨ ਅਤੇ ਰਾਕੇਸ਼ ਕੁਮਾਰ ਉਨ੍ਹਾਂ ਤੋਂ ਲੰਬੇ ਸਮੇਂ ਤੋਂ ਲਾਟਰੀ ਦੀਆਂ ਟਿਕਟਾਂ ਖ਼ਰੀਦਦਾ ਆ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8