ਵਿਦੇਸ਼ ਭੇਜਣ ਦੇ ਨਾਂ ''ਤੇ 10 ਲੱਖ ਠੱਗੇ

09/23/2017 12:34:38 AM

ਰਾਹੋਂ, (ਪ੍ਰਭਾਕਰ)- ਵਿਦੇਸ਼ ਭੇਜਣ ਦੇ ਨਾਂ 'ਤੇ 10 ਲੱਖ ਦੀ ਠੱਗੀ ਕਰਨ ਦੇ ਦੋਸ਼ 'ਚ ਦੋ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਥਾਣਾ ਰਾਹੋਂ ਦੇ ਐੱਸ.ਐੱਚ.ਓ. ਸੁਭਾਸ਼ ਬਾਠ ਨੇ ਦੱਸਿਆ ਕਿ ਹੁਸਨ ਲਾਲ ਪੁੱਤਰ ਚੂਹੜ ਰਾਮ ਵਾਸੀ ਗੜ੍ਹਪਧਾਣਾ ਨੇ ਪੁਲਸ ਨੂੰ ਦੱਸਿਆ ਕਿ ਮੈਂ ਆਪਣੇ ਲੜਕਿਆਂ ਜਸਵਿੰਦਰ ਸਿੰਘ ਤੇ ਸੰਦੀਪ ਕੁਮਾਰ ਨੂੰ ਵਿਦੇਸ਼ ਭੇਜਣ ਲਈ ਏਜੰਟ ਜਗਦੀਪ ਸਿੰਘ ਸੰਧੂ ਪੁੱਤਰ ਮੋਹਨ ਸਿੰਘ, ਜਸ਼ਨਜੋਤ ਪੁੱਤਰ ਜਗਦੀਪ ਸਿੰਘ ਸੰਧੂ ਪਿੰਡ ਮਛਾਣਾ ਜ਼ਿਲਾ ਬਠਿੰਡਾ ਨਾਲ ਬਾਬਾ ਜਸਵੀਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਮਾਹਲ ਖੁਰਦ ਜ਼ਿਲਾ ਨਵਾਂਸ਼ਹਿਰ ਰਾਹੀਂ ਸਾਲ 2013 ਵਿਚ ਗੱਲ ਕੀਤੀ ਸੀ।
ਦੋਵਾਂ ਏਜੰਟਾਂ ਨੇ ਜਸਵਿੰਦਰ ਸਿੰਘ ਤੇ ਸੰਦੀਪ ਕੁਮਾਰ ਤੋਂ ਸਮੇਤ ਪਰਿਵਾਰ ਕੈਨੇਡਾ ਭੇਜਣ ਲਈ 5 ਲੱਖ ਰੁਪਏ ਤੇ ਪਾਸਪੋਰਟ ਲੈ ਲਏ। ਤਿੰਨ ਮਹੀਨਿਆਂ ਬਾਅਦ ਇਨ੍ਹਾਂ ਹੋਰ ਪੈਸੇ ਮੰਗੇ, ਜਿਸ 'ਤੇ 5 ਲੱਖ ਰੁਪਏ ਹੋਰ ਦੇ ਦਿੱਤੇ ਪਰ ਇਨ੍ਹਾਂ ਨੇ ਨਾ ਤਾਂ ਕਿਸੇ ਨੂੰ ਵਿਦੇਸ਼ ਭੇਜਿਆ ਤੇ ਨਾ ਹੀ 10 ਲੱਖ ਰੁਪਏ ਵਾਪਸ ਦਿੱਤੇ। ਪੁਲਸ ਨੇ ਜਾਂਚ ਮਗਰੋਂ ਜਗਦੀਪ ਸਿੰਘ ਸੰਧੂ ਤੇ ਜਸ਼ਨਜੋਤ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਆਰੰਭ ਦਿੱਤੀ ਹੈ।


Related News