ਦੁਨੀਆ ਦੇ 10 ਅਜਿਹੇ ਦੇਸ਼ ਜਿਥੇ ਮਿਲਦੀ ਹੈ ਸਭ ਤੋਂ ਵਧ ਤਨਖਾਹ

Thursday, Jun 20, 2019 - 08:34 PM (IST)

ਦੁਨੀਆ ਦੇ 10 ਅਜਿਹੇ ਦੇਸ਼ ਜਿਥੇ ਮਿਲਦੀ ਹੈ ਸਭ ਤੋਂ ਵਧ ਤਨਖਾਹ

ਜਲੰਧਰ/ਵਾਸ਼ਿੰਗਟਨ— ਦੁਨੀਆ 'ਚ ਇਕ ਤੋਂ ਵਧ ਇਕ ਦੇਸ਼ ਹਨ, ਜਿਨ੍ਹਾਂ ਦਾ ਪੇਅ ਸਕੇਲ ਭਾਰਤ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਇਸ ਦੌਰਾਨ ਅਜਿਹੇ 10 ਦੇਸ਼ਾਂ ਦੀ ਸੂਚੀ ਵੀ ਜਾਰੀ ਹੋਈ ਹੈ, ਜਿਨ੍ਹਾਂ ਦਾ ਪੇਅ ਸਕੇਲ ਚੋਟੀ ਦਾ ਗਿਣਿਆ ਗਿਆ ਹੈ। ਅੱਜ ਦੇ ਨੌਜਵਾਨਾਂ ਨੂੰ ਸ਼ਾਇਦ ਇਹ ਭੁਲੇਖਾ ਹੋਵੇਗਾ ਕਿ ਇਸ ਸੂਚੀ 'ਚ ਅਮਰੀਕਾ ਜਾਂ ਕੈਨੇਡਾ ਚੋਟੀ 'ਤੇ ਹੋਵੇਗਾ ਪਰ ਇਸ ਸੂਚੀ 'ਚ ਜਿਸ ਦੇਸ਼ ਨੇ ਚੋਟੀ ਦਾ ਸਥਾਨ ਹਾਸਲ ਕੀਤਾ ਹੈ ਉਸ ਦਾ ਨਾਂ ਹੈ ਲਕਸਮਬਰਗ। ਇਹ ਲਿਸਟ ਆਰਗੇਨਾਈਜ਼ੇਸ਼ਨ ਫਾਰ ਇਕਨਾਮਿਕ ਕੋਆਪਰੇਸ਼ਨ ਤੇ ਡੇਵਲਪਮੈਂਟ (ਓ.ਈ.ਸੀ.ਡੀ.) ਵਲੋਂ 2017 ਦੇ ਅੰਕੜਿਆਂ ਦੇ ਆਧਾਰ 'ਤੇ ਜਾਰੀ ਕੀਤੀ ਗਈ ਹੈ।

1. ਲਕਸਮਬਰਗ

PunjabKesari
ਇਕ ਛੋਟਾ ਜਿਹਾ ਦੇਸ਼ ਹੈ ਲਕਸਮਬਰਗ, ਜਿਸ ਦੀ ਆਬਾਦੀ ਹੈ ਸਿਰਫ 6 ਲੱਖ। ਇਸ ਛੋਟੇ ਜਿਹੇ ਮੁਲਕ ਦੇ ਪ੍ਰਤੀ ਵਿਅਕਤੀ ਪੇਅ ਸਕੇਲ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇਸ ਦੇਸ਼ 'ਚ ਪ੍ਰਤੀ ਵਿਅਕਤੀ ਪੇਅ ਸਕੇਲ ਹੈ 44,446 ਅਮਰੀਕੀ ਡਾਲਰ, ਜੋ ਕਿ ਵਰਤਮਾਨ ਸਮੇਂ 'ਚ ਤਕਰੀਬਨ 30 ਲੱਖ 83 ਹਜ਼ਾਰ ਰੁਪਏ ਬਣਦੇ ਹਨ ਤੇ ਇਸ ਦੇਸ਼ ਦੀ ਜੀਡੀਪੀ ਹੈ 19.4 ਟ੍ਰਿਲੀਅਨ ਡਾਲਰ।

2. ਆਸਟ੍ਰੇਲੀਆ

PunjabKesari
2 ਕਰੋੜ 46 ਲੱਖ ਦੀ ਆਬਾਦੀ ਵਾਲੇ ਦੇਸ਼ ਦੀ ਜੀਡੀਪੀ ਹੈ 1.32 ਟ੍ਰਿਲੀਅਨ ਡਾਲਰ ਤੇ ਆਸਟ੍ਰੇਲੀਆ 'ਚ ਪ੍ਰਤੀ ਵਿਅਕਤੀ ਤਨਖਾਹ ਦਾ ਪੱਧਰ ਹੈ 39,936 ਡਾਲਰ (ਤਕਰੀਬਨ 27 ਲੱਖ 70 ਹਜ਼ਾਰ ਰੁਪਏ)।

3. ਜਰਮਨੀ

PunjabKesari
8.28 ਕਰੋੜ ਦੀ ਆਬਾਦੀ ਵਾਲੇ ਜਮਰਨੀ ਦੀ ਜੀਡੀਪੀ ਹੈ 3.7 ਟ੍ਰਿਲੀਅਨ ਡਾਲਰ। ਇਥੇ ਪ੍ਰਤੀ ਵਿਅਕਤੀ ਤਨਖਾਹ ਹੈ 38,996 ਡਾਲਰ (ਤਕਰੀਬਨ 27 ਲੱਖ 05 ਹਜ਼ਾਰ ਰੁਪਏ)।

4. ਨਾਰਵੇ

PunjabKesari
ਨਾਰਵੇ 'ਚ ਪ੍ਰਤੀ ਵਿਅਕਤੀ ਤਨਖਾਹ ਦਾ ਪੱਧਰ ਹੈ 37,635 ਡਾਲਰ (ਤਕਰੀਬਨ 26 ਲੱਖ 10 ਹਜ਼ਾਰ ਰੁਪਏ)। ਇਸ ਦੇਸ਼ ਦੀ ਜੀਡੀਪੀ ਹੈ 1 ਟ੍ਰਿਲੀਅਨ ਡਾਲਰ।

5. ਆਸਟ੍ਰੀਆ

PunjabKesari
ਇਸ ਯੂਰਪੀ ਦੇਸ਼ 'ਚ ਪ੍ਰਤੀ ਵਿਅਕਤੀ ਤਨਖਾਹ ਦਾ ਪੱਧਰ ਹੈ 36,166 ਡਾਲਰ (ਤਕਰੀਬਨ 25 ਲੱਖ 08 ਹਜ਼ਾਰ ਰੁਪਏ)। ਇਸ ਦੇਸ਼ ਦੀ ਜੀਡੀਪੀ ਹੈ 416.6 ਬਿਲੀਅਨ ਡਾਲਰ ਤੇ ਇਸ ਦੇਸ਼ ਦੀ ਆਬਾਦੀ ਹੈ ਸਿਰਫ 87 ਲੱਖ 70 ਹਜ਼ਾਰ।

6. ਫਰਾਂਸ

PunjabKesari
ਫਰਾਂਸ ਦੀ ਆਬਾਦੀ ਹੈ 6 ਕਰੋੜ 70 ਲੱਖ ਤੇ ਇਸ ਦੇਸ਼ 'ਚ ਪ੍ਰਤੀ ਵਿਅਕਤੀ ਤਨਖਾਹ ਦਾ ਪੱਧਰ 34,041 ਡਾਲਰ (ਤਕਰੀਬਨ 23 ਲੱਖ 61 ਹਜ਼ਾਰ ਰੁਪਏ) ਤੈਅ ਕੀਤਾ ਗਿਆ ਹੈ। ਇਸ ਦੇਸ਼ ਦੀ ਜੀਡੀਪੀ ਹੈ 2.58 ਟ੍ਰਿਲੀਅਨ ਡਾਲਰ।

7. ਬੈਲਜੀਅਮ

PunjabKesari
ਇਕ ਹੋਰ ਯੂਰਪੀ ਦੇਸ਼ ਬੈਲਜੀਅਮ, ਜਿਸ ਨੂੰ ਇਨ੍ਹਾਂ ਦੇਸ਼ਾਂ ਦੀ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ, 'ਚ ਪ੍ਰਤੀ ਵਿਅਕਤੀ ਤਨਖਾਹ ਪੱਧਰ ਹੈ 33,946 ਡਾਲਰ (ਤਕਰੀਬਨ 23 ਲੱਖ 54 ਹਜ਼ਾਰ ਰੁਪਏ)। ਇਸ ਦੇਸ਼ ਦੀ ਜੀਡੀਪੀ ਹੈ 492.7 ਬਿਲੀਅਨ ਡਾਲਰ।

8. ਨੀਦਰਲੈਂਡ

PunjabKesari
ਨੀਦਰਲੈਂਡ 'ਚ ਪ੍ਰਤੀ ਵਿਅਕਤੀ ਤਨਖਾਹ ਦਾ ਪੱਧਰ ਹੈ 33,578 ਡਾਲਰ (ਤਕਰੀਬਨ 23 ਲੱਖ 29 ਹਜ਼ਾਰ ਰੁਪਏ) ਤੇ 1 ਕਰੋੜ 71 ਲੱਖ ਦੀ ਆਬਾਦੀ ਨਾਲ ਇਸ ਦੇਸ਼ ਦੀ ਜੀਡੀਪੀ ਹੈ 826.2 ਬਿਲੀਅਨ ਡਾਲਰ।

9. ਸਵੀਡਨ

PunjabKesari
33,378 ਡਾਲਰ ਦੇ ਪੇਅ ਸਕੇਲ ਨਾਲ ਸਵੀਡਨ ਦੀ ਜੀਡੀਪੀ ਹੈ 538 ਬਿਲੀਅਨ ਡਾਲਰ।

10. ਡੈਨਮਾਰਕ

PunjabKesari
ਸਵੀਡਨ ਦੇ ਦੱਖਣ 'ਚ ਗੁਆਂਢੀ ਡੈਨਮਾਰਕ 'ਚ ਪ੍ਰਤੀ ਵਿਅਕਤੀ ਤਨਖਾਹ ਦਾ ਪੱਧਰ ਹੈ 33,335 ਡਾਲਰ (ਤਕਰੀਬਨ 23 ਲੱਖ 12 ਹਜ਼ਾਰ ਰੁਪਏ)। ਇਸ ਦੇਸ਼ ਦੀ ਜੀਡੀਪੀ ਹੈ 324.8 ਬਿਲੀਅਨ ਡਾਲਰ ਤੇ ਆਬਾਦੀ ਹੈ ਸਿਰਫ 57 ਲੱਖ 50 ਹਜ਼ਾਰ ਰੁਪਏ।


author

Baljit Singh

Content Editor

Related News