2 ਟਰੱਕਾਂ ਦੀ ਟੱਕਰ ''ਚ 1 ਵਿਅਕਤੀ ਫੱਟੜ
Monday, Mar 26, 2018 - 01:50 AM (IST)

ਤਪਾ ਮੰਡੀ, (ਸ਼ਾਮ,ਗਰਗ)— ਐਤਵਾਰ ਸਵੇਰੇ ਤਪਾ-ਢਿੱਲਵਾਂ ਮਾਰਗ 'ਤੇ ਸਥਿਤ ਡਰੇਨ 'ਤੇ 2 ਟਰੱਕਾਂ ਦੀ ਆਪਸੀ ਟੱਕਰ 'ਚ 1 ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਬਲਕਰਨ ਸਿੰਘ ਪੁੱਤਰ ਵਿਰਸਾ ਸਿੰਘ ਟਰੱਕ ਰਾਹੀਂ ਬੁਢਲਾਡਾ ਤੋਂ ਲੱਕੜ ਦੇ ਬਾਲੇ ਭਰ ਕੇ ਪੱਟੀ ਵੱਲ ਜਾ ਰਿਹਾ ਸੀ ਕਿ ਜਦੋਂ ਉਹ ਢਿੱਲਵਾਂ ਰੋਡ 'ਤੇ ਗੰਦੇ ਨਾਲੇ ਕੋਲ ਸਾਹਮਣੇ ਤੋਂ ਆਉਂਦੇ ਟਰੱਕ, ਜਿਸ ਨੂੰ ਬਲਵਿੰਦਰ ਸਿੰਘ ਪੁੱਤਰ ਰਮੇਸ਼ ਸਿੰਘ ਚਲਾ ਰਿਹਾ ਸੀ, ਨੂੰ ਕਰਾਸ ਕਰਨ ਲੱਗਾ ਤਾਂ ਦੋਵਾਂ ਦੀ ਟੱਕਰ ਹੋ ਗਈ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਅੰਗਰੇਜ਼ਾਂ ਸਮੇਂ ਦੇ ਬਣੇ ਇਸ ਤੰਗ ਪੁਲ ਕਾਰਨ ਹਾਦਸਾਗ੍ਰਸਤ ਟਰੱਕਾਂ ਦੇ ਖੜ੍ਹੇ ਹੋਣ ਕਾਰਨ ਘੰਟਿਆਂਬੱਧੀ ਆਵਾਜਾਈ ਪ੍ਰਭਾਵਿਤ ਹੁੰਦੀ ਦੇਖ ਸਿਟੀ ਇੰਚਾਰਜ ਰਾਮ ਲੁਭਾਇਆ ਨੇ ਹਾਈਡਰਾਂ ਮੰਗਵਾ ਕੇ ਹਾਦਸਾਗ੍ਰਸਤ ਟਰੱਕਾਂ ਨੂੰ ਪਰ੍ਹੇ ਕੀਤਾ ਅਤੇ ਆਵਾਜਾਈ ਬਹਾਲ ਕਰਵਾਈ।