ਟਿੱਪਰ-ਮੋਟਰਸਾਈਕਲ ਟੱਕਰ ''ਚ 1 ਦੀ ਮੌਤ

Monday, Sep 18, 2017 - 12:35 AM (IST)

ਟਿੱਪਰ-ਮੋਟਰਸਾਈਕਲ ਟੱਕਰ ''ਚ 1 ਦੀ ਮੌਤ

ਹਾਜੀਪੁਰ,   (ਜੋਸ਼ੀ)—  ਤਲਵਾੜਾ ਸੜਕ 'ਤੇ ਅੱਡਾ ਚੌਧਰੀ ਦਾ ਬਾਗ ਨੇੜੇ ਇਕ ਟਿੱਪਰ ਅਤੇ ਮੋਟਰਸਾਈਕਲ ਵਿਚਕਾਰ ਟੱਕਰ ਹੋਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਟਿੱਪਰ ਨੰਬਰ ਪੀ ਏ ਟੀ-4212 ਤਲਵਾੜਾ ਵੱਲ ਜਾ ਰਿਹਾ ਸੀ ਕਿ ਅੱਡਾ ਚੌਧਰੀ ਦਾ ਬਾਗ ਨੇੜੇ ਮੋਟਰਸਾਈਕਲ ਨੰਬਰ ਪੀ ਬੀ 07-ਬੀ ਐੱਚ 7815 ਜਿਸ ਨੂੰ ਦਵਿੰਦਰ ਕੁਮਾਰ ਪੁੱਤਰ ਮੁਨਸ਼ੀ ਰਾਮ ਵਾਸੀ ਦਲਵਾਲੀ ਕਲਾਂ ਚਲਾ ਰਿਹਾ ਸੀ, ਨਾਲ ਟੱਕਰ ਹੋ ਗਈ। ਟੱਕਰ ਵਿਚ ਦਵਿੰਦਰ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ।ਸੂਚਨਾ ਮਿਲਦੇ ਹੀ ਹਾਜੀਪੁਰ ਪੁਲਸ ਦੇ ਏ. ਐੱਸ. ਆਈ. ਦਲਜੀਤ ਸਿੰਘ ਆਪਣੀ ਪੁਲਸ ਪਾਰਟੀ ਨਾਲ ਮੌਕੇ 'ਤੇ 
ਪੁੱਜੇ ਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਮੁਕੇਰੀਆਂ ਦੇ ਸਰਕਾਰੀ ਹਸਪਤਾਲ 'ਚ ਭੇਜ ਕੇ ਦੁਰਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ।


Related News