ਜ਼ਮੀਨੀ ਵਿਵਾਦ ਨੂੰ ਲੈ ਕੇ ਹੋਈ ਫਾਈਰਿੰਗ ’ਚ 1 ਦੀ ਮੌਤ, 2 ਜ਼ਖਮੀ

11/09/2020 10:54:19 PM

ਬਰਨਾਲਾ/ਧਨੌਲਾ, (ਵਿਵੇਕ ਸਿੰਧਵਾਨੀ, ਰਵੀ, ਰਵਿੰਦਰ)– ਪਿੰਡ ਕਾਲੇਕੇ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਈ ਫਾਈਰਿੰਗ ’ਚ ਇਕ ਵਿਅਕਤੀ ਦੀ ਮੌਤ ਹੋ ਗਈ। ਜਦੋਂਕਿ ਦੋ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਪਿਛਲੇ 15 ਸਾਲਾਂ ਤੋਂ ਜ਼ਮੀਨੀ ਵਿਵਾਦ ਨੂੰ ਲੈ ਕੇ ਦੋਵਾਂ ਧਿਰਾਂ ’ਚ ਝਗੜਾ ਚੱਲ ਰਿਹਾ ਸੀ। ਜੋ ਅੱਜ ਖੂਨੀ ਰੂਪ ਲੈ ਗਿਆ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸ. ਪੀ. ਡੀ. ਸੁਖਦੇਵ ਸਿੰਘ ਵਿਰਕ ਅਤੇ ਡੀ. ਐੱਸ. ਪੀ. ਲਖਵੀਰ ਸਿੰਘ ਟਿਵਾਣਾ ਸਿਵਲ ਹਸਪਤਾਲ ਬਰਨਾਲਾ ਪੁੱਜ ਗਏ ਅਤੇ ਉਨ੍ਹਾਂ ਨੇ ਪੀੜਤਾਂ ਦੇ ਬਿਆਨ ਦਰਜ ਕਰ ਕੇ ਪੰਜ ਦੋਸ਼ੀਆਂ ਖਿਲਾਫ ਕਤਲ ਦਾ ਕੇਸ ਦਰਜ ਕਰ ਦਿੱਤਾ।

ਜਾਣਕਾਰੀ ਦਿੰਦਿਆਂ ਕਾਲੇਕੇ ਵਾਸੀ ਜਸ਼ਨਦੀਪ ਸਿੰਘ ਨੇ ਦੱਸਿਆ ਕਿ ਭਰਪੂਰ ਸਿੰਘ, ਪ੍ਰਦੀਪ ਸਿੰਘ, ਕੁਲਵਿੰਦਰ ਸਿੰਘ ਨੇ ਧੱਕੇ ਨਾਲ ਸਾਡੇ ਖੇਤ ’ਚ ਵੱਟ ਪਾ ਦਿੱਤੀ। ਜਦੋਂ ਇਸ ਸਬੰਧੀ ਅਸੀਂ ਕਾਨੂੰਨੀ ਪ੍ਰਕ੍ਰਿਆ ਸ਼ੁਰੂ ਕੀਤੀ ਤਾਂ ਅੱਜ ਉਨ੍ਹਾਂ ਨੇ ਮੇਰੇ ਪਿਤਾ ਦੇ ਗੇਟ ਅੱਗੇ ਖੜ੍ਹੇ ਦੇ ਡਾਂਗ ਮਾਰੀ। ਜਦੋਂ ਖੇਤ ’ਚ ਪਾਈ ਵੱਟ ਸਬੰਧੀ ਅਸੀਂ ਆਪਣੇ ਖੇਤ ਪੁੱਜੇ ਤਾਂ ਰਾਈਫਲ ਨਾਲ ਲੈਸ ਭਰਪੂਰ ਸਿੰਘ, ਪ੍ਰਦੀਪ ਸਿੰਘ, ਕੁਲਵਿੰਦਰ ਸਿੰਘ, ਮਨਦੀਪ ਸਿੰਘ ਅਤੇ ਲਾਭ ਸਿੰਘ ਨੇ ਫਾਈਰਿੰਗ ਕਰ ਦਿੱਤੀ। ਗੋਲੀ ਲੱਗਣ ਕਾਰਣ ਦੂਸਰੀ ਧਿਰ ਦੇ ਕੁਲਵਿੰਦਰ ਸਿੰਘ (37) ਦੀ ਮੌਤ ਹੋ ਗਈ। ਜਦੋਂਕਿ ਮ੍ਰਿਤਕ ਕੁਲਵਿੰਦਰ ਸਿੰਘ ਦਾ ਭਰਾ ਗੁਰਕੀਰਤ ਸਿੰਘ ਅਤੇ ਜਸਮੇਲ ਸਿੰਘ ਜ਼ਖਮੀ ਹੋ ਗਏ।

ਥਾਣਾ ਸਦਰ ਬਰਨਾਲਾ ਦੇ ਐੱਸ. ਐੱਚ. ਓ. ਬਲਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਸ ਸਬੰਧੀ ਭਰਪੂਰ ਸਿੰਘ, ਕੁਲਵਿੰਦਰ ਸਿੰਘ, ਪ੍ਰਦੀਪ ਸਿੰਘ, ਮਨਦੀਪ ਸਿੰਘ ਅਤੇ ਲਾਭ ਸਿੰਘ ਵਾਸੀਆਨ ਕਾਲੇਕੇ ਖਿਲਾਫ ਕਤਲ ਦਾ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Bharat Thapa

Content Editor

Related News