ਮੋਟਰਸਾਈਕਲਾਂ ਦੀ ਟੱਕਰ ’ਚ 1 ਦੀ ਮੌਤ, 4 ਜ਼ਖ਼ਮੀ
Sunday, Jan 22, 2023 - 10:09 PM (IST)

ਅਮਲੋਹ (ਜੋਗਿੰਦਰਪਾਲ) : ਅਮਲੋਹ ਗੋਬਿੰਦਗੜ੍ਹ ਰੋਡ ਪਿੰਡ ਸਲਾਣੀ ਦੇ ਨਜ਼ਦੀਕ ਮੋਟਰਸਾਈਕਲਾਂ ਦੀ ਟੱਕਰ ਦੌਰਾਨ 1 ਵਿਅਕਤੀ ਦੀ ਮੌਤ ਅਤੇ 4 ਵਿਅਕਤੀਆਂ ਦੇ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਅਮਲੋਹ ਵਿਖੇ ਲਿਆਂਦਾ ਗਿਆ, ਜਿੱਥੇ ਤਾਇਨਾਤ ਡਾਕਟਰ ਵੱਲੋਂ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਜ਼ਖ਼ਮੀ ਵਿਅਕਤੀਆਂ ਨੂੰ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਪੁਲਸ ਤੇ BSF ਦੀ ਵੱਡੀ ਕਾਰਵਾਈ : 5 ਕਿਲੋ ਹੈਰੋਇਨ ਨਾਲ ਲੱਦਿਆ ਹਾਈਟੈਕ ਡਰੋਨ ਕੀਤਾ ਢੇਰ
ਮ੍ਰਿਤਕ ਦੀ ਪਛਾਣ ਦਵਿੰਦਰਜੀਤ ਸਿੰਘ ਵੱਜੋਂ ਹੋਈ, ਜਦ ਕਿ ਜ਼ਖਮੀਆਂ ਦੀ ਪਛਾਣ ਧਰਮ ਸਿੰਘ ਵਾਸੀ ਅਮਲੋਹ, ਸ਼ਨੀ, ਮਨਪ੍ਰੀਤ ਸਿੰਘ ਤੇ ਮਹਿਲਾ ਗਗਨਪ੍ਰੀਤ ਕੌਰ ਵੱਜੋਂ ਹੋਈ। ਇਸ ਮਾਮਲੇ ਸਬੰਧੀ ਥਾਣਾ ਮੁਖੀ ਅਮਲੋਹ ਸਾਹਿਬ ਸਿੰਘ ਵਿਰਕ ਨੇ ਦੱਸਿਆ ਇਸ ਮਾਮਲੇ ਦੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।