ਕੈਂਟਰ ਤੇ ਮੋਟਰਸਾਈਕਲ ਦੀ ਟੱਕਰ ''ਚ ਮੋਟਰਸਾਈਕਲ ਸਵਾਰ ਦੀ ਮੌਤ
Friday, Jul 07, 2017 - 01:05 AM (IST)
ਘੱਲ ਖੁਰਦ(ਦਲਜੀਤ)-ਫਿਰੋਜ਼ਸ਼ਾਹ ਕਾਲਜ ਨਜ਼ਦੀਕ ਫਿਰੋਜ਼ਪੁਰ-ਮੋਗਾ ਜੀ. ਟੀ. ਰੋਡ ਉਪਰ ਵਾਪਰੇ ਸੜਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਕ ਆਇਸ਼ਰ ਕੈਂਟਰ ਨੰ. ਐੱਚ. ਆਰ. 55-9002 ਜੋ ਮੋਗਾ ਸਾਈਡ ਤੋਂ ਫਿਰੋਜ਼ਪੁਰ ਨੂੰ ਜਾ ਰਿਹਾ ਸੀ, ਜਦੋਂ ਫਿਰੋਜ਼ਸ਼ਾਹ ਕਾਲਜ ਨਜ਼ਦੀਕ ਪੁੱਜਾ ਤਾਂ ਬੇਕਾਬੂ ਹੋ ਕੇ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨਾਲ ਸਿੱਧਾ ਜਾ ਟਕਰਾਇਆ। ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਕੈਂਟਰ ਥੱਲੇ ਬੁਰੀ ਤਰ੍ਹਾਂ ਨਾਲ ਕੁੱਚਲਿਆ ਗਿਆ, ਜਿਸ ਨੂੰ ਘਟਨਾ ਸਥਾਨ 'ਤੇ ਮੌਜੂਦ ਲੋਕਾਂ ਵੱਲੋਂ ਇਲਾਜ ਲਈ ਫਿਰੋਜ਼ਪੁਰ ਲਈ ਲਿਜਾਇਆ ਗਿਆ ਪਰ ਉਕਤ ਵਿਅਕਤੀ ਨੇ ਸੱਟਾਂ ਦੀ ਤਾਬ ਨਾ ਸਹਾਰਦੇ ਹੋਏ ਰਸਤੇ ਵਿਚ ਦਮ ਤੋੜ ਦਿੱਤਾ। ਉਕਤ ਵਿਅਕਤੀ ਦੀ ਪਛਾਣ ਦਰਸ਼ਨ ਸਿੰਘ ਸੂਬੇਦਾਰ ਪੁੱਤਰ ਗੁਰਾ ਸਿੰਘ ਵਾਸੀ ਪਿੰਡ ਫਿੱਡੇ ਵਜੋਂ ਹੋਈ। ਕੈਂਟਰ ਚਾਲਕ ਮੌਕੇ ਤਂੋ ਫਰਾਰ ਦੱਸਿਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਘੱਲ ਖੁਰਦ ਦੇ ਏ. ਐੱਸ. ਆਈ. ਸੁਦੇਸ਼ ਕੁਮਾਰ ਨੇ ਪੁਲਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪੁੱਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
