ਦਿਲਬਾਗ ਨਗਰ ''ਚ ਆਟੋ ਦੀ ਫੇਟ ਕਾਰਨ 1 ਦੀ ਮੌਤ

Wednesday, Feb 07, 2018 - 05:38 AM (IST)

ਦਿਲਬਾਗ ਨਗਰ ''ਚ ਆਟੋ ਦੀ ਫੇਟ ਕਾਰਨ 1 ਦੀ ਮੌਤ

ਜਲੰਧਰ, (ਪ੍ਰੀਤ)- ਨਿਯੂ ਵਿਜੇ ਨਗਰ ਨਿਵਾਸੀ ਕੁਲਜੀਤ ਸਿੰਘ ਅਤੇ ਉਸ ਦਾ ਬੇਟਾ ਗਗਨਦੀਪ ਸਿੰਘ ਦੋਵੇਂ ਅੱਜ ਸਵੇਰੇ ਦਿਲਬਾਗ ਨਗਰ ਐਕਸਟੈਂਸ਼ਨ ਨਹਿਰ ਪੁਲੀ ਸਥਿਤ ਗਗਨ ਹਰਡਵੇਅਰ ਦੀ ਦੁਕਾਨ 'ਤੇ ਪਹੁੰਚੇ। ਇਸ ਮੌਕੇ ਗਗਨ ਦੱਸਿਆ ਕਿ ਕਰੀਬ 11.30 ਵਜੇ ਉਸ ਦਾ ਪਿਤਾ ਕੁਲਜੀਤ ਸਿੰਘ ਦੁਕਾਨ ਦੇ ਬਾਹਰ ਨਹਿਰ ਦੀ ਪੁਲੀ 'ਤੇ ਖੜ੍ਹੇ ਸੀ ਕਿ ਅਚਾਨਕ ਸ਼ੇਰ ਸਿੰਘ ਕਾਲੋਨੀ ਵੱਲੋਂ ਇਕ ਤੇਜ਼ ਰਫਤਾਰ ਆਟੋ ਨੇ ਉਸ ਨੂੰ ਫੇਟ ਮਾਰ ਦਿੱਤੀ। ਇਸ ਕਾਰਨ ਆਟੋ ਨਹਿਰ ਦੀ ਪੁਲੀ ਵੱਲ ਪਲਟ ਗਿਆ ਅਤੇ ਚਾਲਕ ਮੌਕੇ ਤੋਂ ਫਰਾਰ ਹੋ ਗਿਆ। 
ਘਟਨਾ 'ਚ ਜ਼ਖਮੀ ਹੋਏ ਕੁਲਜੀਤ ਸਿੰਘ ਨੂੰ ਤੁਰੰਤ ਪ੍ਰਾਈਵੇਟ ਹਸਪਤਾਲ ਪਹੁੰਚਾਇਆ ਗਿਆ ਪਰ ਹਾਲਤ ਗੰਭੀਰ ਹੋਣ ਕਾਰਨ ਨਿੱਜੀ ਹਸਪਤਾਲ 'ਚ ਸ਼ਿਫਟ ਕਰਨ ਤੋਂ ਪਹਿਲਾਂ ਰਸਤੇ 'ਚ ਉਸ ਦੀ ਮੌਤ ਹੋ ਗਈ। ਥਾਣਾ ਬਸਤੀ ਬਾਵਾ ਖੇਲ ਦੇ ਐੱਸ.ਐੱਚ.ਓ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਆਟੋ ਜ਼ਬਤ ਕਰ ਦਿੱਤਾ ਗਿਆ ਹੈ ਤੇ ਦੋਸ਼ੀ ਚਾਲਕ ਚਮਨ ਲਾਲ ਪੁਤਰ ਸਾਈਂ ਦਾਸ ਵਾਸੀ ਬਸਤੀ ਦਾਨਿਸ਼ਮੰਦਾ  ਖਿਲਾਫ ਕੇਸ ਦਰਜ ਕਰ ਲਿਆ ਹੈ ਤੇ ਛਾਪੇਮਾਰੀ ਜਾਰੀ ਹੈ।


Related News