ਸੜਕ ਹਾਦਸੇ ''ਚ 1 ਦੀ ਮੌਤ, 5 ਜ਼ਖਮੀ

Monday, Dec 04, 2017 - 06:11 AM (IST)

ਸੜਕ ਹਾਦਸੇ ''ਚ 1 ਦੀ ਮੌਤ, 5 ਜ਼ਖਮੀ

ਕਪੂਰਥਲਾ, (ਮਲਹੋਤਰਾ)- ਕਪੂਰਥਲਾ- ਫੱਤੂਢੀਂਗਾ ਮਾਰਗ 'ਤੇ ਪਿੰਡ ਨਵਾਂ ਪਿੰਡ ਭੱਠੇ ਦੇ ਨਜ਼ਦੀਕ ਟਰੈਕਟਰ-ਟਰਾਲੀ ਤੇ ਟਰੱਕ ਵਿਚਕਾਰ ਹੋਈ ਸੜਕ ਦੁਰਘਟਨਾ 'ਚ ਇਕ ਵਿਅਕਤੀ ਦੀ ਮੌਤ ਤੇ 5 ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਜ਼ਖਮੀਆਂ ਨੂੰ ਸਥਾਨਕ ਲੋਕਾਂ ਦੀ ਸਹਾਇਤਾ ਨਾਲ 108 ਨੰਬਰ ਐਂਬੂਲੈਂਸ ਰਾਹੀਂ ਇਲਾਜ ਲਈ ਸਿਵਲ ਹਸਤਪਾਲ ਕਪੂਰਥਲਾ 'ਚ ਭਰਤੀ ਕਰਵਾਇਆ ਗਿਆ। ਮੌਕੇ 'ਤੇ ਪਹੁੰਚੀ ਪੁਲਸ ਪਾਰਟੀ ਨੇ ਪੁਲਸ ਕਾਰਵਾਈ ਕਰਕੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਭੇਜ ਦਿੱਤਾ। 

PunjabKesariਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਇਲਾਜ ਅਧੀਨ ਲਲਨ (35) ਪੁੱਤਰ ਤ੍ਰਿਆਨੀ ਯਾਦਵ ਨਿਵਾਸੀ ਬਿਹਾਰ ਹਾਲ ਨਿਵਾਸੀ ਕਪੂਰਥਲਾ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਦੇ ਨਾਲ ਪਿੰਡ ਖੁਖਰੈਣ ਦੇ ਕੋਲ ਇਕ ਇਮਾਰਤ ਦਾ ਲੈਂਟਰ ਪਾਉਣ ਤੋਂ ਬਾਅਦ ਵਾਪਸ ਟਰੈਕਟਰ ਦੇ ਨਾਲ ਲੈਂਟਰ ਵਾਲੀ ਮਸ਼ੀਨ ਲੈ ਕੇ ਕਪੂਰਥਲਾ ਆ ਰਹੇ ਸਨ, ਜਦੋਂ ਉਹ ਪਿੰਡ ਨਵਾਂ ਪਿੰਡ ਭੱਠੇ ਦੇ ਨਜ਼ਦੀਕ ਪਹੁੰਚੇ ਤਾਂ ਸਾਹਮਣੇ ਤੋਂ ਆਏ ਇਕ ਤੇਜ਼-ਰਫਤਾਰ ਟਰੱਕ ਚਾਲਕ ਨੇ ਗਲਤ ਦਿਸ਼ਾ ਤੋਂ ਆ ਕੇ ਉਸਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਟਰੈਕਟਰ ਦਾ ਡਰਾਈਵਰ ਭਜਨ ਸਿੰਘ ਪੁੱਤਰ ਰੂਪ ਸਿੰਘ ਨਿਵਾਸੀ ਪਿੰਡ ਬੂਹ ਕਪੂਰਥਲਾ, ਸ਼ਿਵ ਨਰਾਇਣ ਪੁੱਤਰ ਲਕਸ਼ਮਣ ਨਿਵਾਸੀ ਬਿਹਾਰ ਹਾਲ ਨਿਵਾਸੀ ਕਪੂਰਥਲਾ, ਮਹਿੰਦਰ ਸ਼ਰਮਾ ਪੁੱਤਰ ਕੁੰਦਨ ਸ਼ਰਮਾ ਨਿਵਾਸੀ ਬਿਹਾਰ ਹਾਲ ਨਿਵਾਸੀ ਕਪੂਰਥਲਾ ਤੇ ਮਹਾਨੰਦ ਪੁੱਤਰ ਰੂਪ ਝਾਅ ਨਿਵਾਸੀ ਬਿਹਾਰ ਹਾਲ ਨਿਵਾਸੀ ਕਪੂਰਥਲਾ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਤੇ ਸਾਡੇ ਨਾਲ ਬੈਠੇ ਸ਼ੀਬੂ ਪਾਸਵਾਨ (50) ਨਿਵਾਸੀ ਲਾਲਬੇਨਾ ਪਿੰਡ ਬਿਹਾਰ ਹਾਲ ਨਿਵਾਸੀ ਜੱਟਪੁਰਾ ਕਪੂਰਥਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੌਕੇ 'ਤੇ ਪਹੁੰਚੀ 108 ਐਂਬੂਲੈਂਸ ਨੇ ਸਥਾਨਕ ਲੋਕਾਂ ਦੀ ਸਹਾਇਤਾ ਨਾਲ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਤਪਾਲ ਕਪੂਰਥਲਾ 'ਚ ਭਰਤੀ ਕਰਵਾਇਆ। ਡਿਊਟੀ 'ਤੇ ਤਾਇਨਾਤ ਡਾਕਟਰ ਨੇ ਦੱਸਿਆ ਕਿ ਇਕ ਜ਼ਖਮੀ ਦੀ ਹਾਲਤ ਚਿੰਤਾਜਨਕ ਹੈ।


Related News