ਵਿਆਹੁਤਾ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ 1 ਗ੍ਰਿਫਤਾਰ
Thursday, Aug 02, 2018 - 06:27 AM (IST)

ਸੁਲਤਾਨਪੁਰ ਲੋਧੀ, (ਧੀਰ)- ਥਾਣਾ ਸੁਲਤਾਨਪੁਰ ਲੋਧੀ ਨੇ ਇਕ ਵਿਆਹੁਤਾ ਅੌਰਤ ਦੇ ਨਾਲ ਜਬਰ-ਜ਼ਨਾਹ ਦੇ ਮਾਮਲੇ ’ਚ ਇਕ ਵਿਅਕਤੀ ਦੇ ਖਿਲਾਫ ਕੇਸ ਦਰਜ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਇੰਸ. ਸੁਰਜੀਤ ਸਿੰਘ ਪੱਤਡ਼ ਨੇ ਦੱਸਿਆ ਕਿ ਇਕ ਵਿਅਾਹੁਤਾ ਅੌਰਤ ਨੇ ਪੁਲਸ ਨੂੰ ਦਿੱਤੀ ਲਿਖਿਤ ਸ਼ਿਕਾਇਤ ’ਚ ਦੱਸਿਆ ਕਿ ਉਸਦੇ ਦੋ ਬੱਚੇ ਲਡ਼ਕੀ ਤੇ ਲਡ਼ਕਾ ਹਨ। ਉਸ ਦਾ ਪਤੀ ਕੱਪਡ਼ੇ ਪ੍ਰੈੱਸ ਕਰਨ ਦਾ ਕੰਮ ਕਰਦੇ ਹਨ ਤੇ ਉਨ੍ਹਾਂ ਨਾਲ ਇਕ ਵਅਕਤੀ ਰਮੇਸ਼ ਚੰਦ ਉਰਫ ਵਿੱਕੀ ਪੁੱਤਰ ਕਸ਼ਮੀਰੀ ਲਾਲ ਵਾਸੀ ਕੁਆਰਟਰ ਨੰ. 890-ਸੀ. ਆਰ. ਸੀ. ਐੱਫ. ਵੀ ਕਦੇ- ਕਦੇ ਪ੍ਰੈੱਸ ਕਰਨ ਦਾ ਕੰਮ ਕਰਦਾ ਸੀ, ਜਿਸ ਦੌਰਾਨ ਉਨ੍ਹਾਂ ਦੀ ਮੇਰੇ ਪਤੀ ਹਨੀ ਤੇ ਵਿੱਕੀ ਦੀ ਆਪਸ ’ਚ ਗਹਿਰੀ ਦੌਸਤੀ ਹੋ ਗਈ ਤੇ ਸਾਡੇ ਦੋਹਾਂ ਪਰਿਵਾਰਾਂ ਦਾ ਆਪਸ ’ਚ ਘਰ ਆਉਣਾ ਜਾਣਾ ਸੀ। ਬੀਤੇ ਮਈ ਮਹੀਨੇ ’ਚ ਅਮਿਤ ਉਰਫ ਹਨੀ ਮੈਨੂੰ ਇਕੱਲੀ ਵੇਖ ਕੇ ਘਰ ਆ ਗਿਆ ਤੇ ਉਸਨੇ ਕਿਹਾ ਕਿ ਮੈਨੂੰ ਤੇਰੇ ਪਤੀ ਨੇ ਭੇਜਿਆ ਹੈ। ਘਰ ’ਚ ਅੰਦਰ ਦਾਖਲ ਹੁੰਦੇ ਹੀ ਵਿੱਕੀ ਨੇ ਮੈਨੂੰ ਮੂੰਹ ਤੋਂ ਫਡ਼ ਲਿਆ ਤੇ ਕਿਸੇ ਨਸ਼ੀਲੀ ਵਸਤੂ ਜੋ ਉਸਦੇ ਕੋਲ ਸੀ ਉਸਨੂੰ ਸੁੰਘਾ ਕੇ ਉਸਨੇ ਉਸਦੇ ਨਾਲ ਜਬਰ-ਜ਼ਨਾਹ (ਬਲਾਤਕਾਰ) ਕੀਤਾ ਤੇ ਜਾਂਦੇ ਹੋਏ ਮੈਨੂੰ ਧਮਕੀ ਦੇ ਗਿਆ ਕਿ ਜੇ ਉਸਨੇ ਇਸ ਦੀ ਕੋਈ ਵੀ ਗੱਲ ਕੀਤੀ ਤਾਂ ਉਸ ਦੇ ਕੋਲ ਉਸਦੀ ਅਸ਼ਲੀਲ ਵੀਡੀਓ ਹੈ ਤੇ ਉਹ ਉਸਨੂੰ ਬਰਬਾਦ ਕਰ ਦੇਵੇਗਾ।
ਉਸਨੇ ਦੱਸਿਆ ਕਿ ਇੱਜ਼ਤ ਦੇ ਕਾਰਨ ਉਸਨੇ ਡਰ ਮਾਰੇ ਕਿਸੇ ਨੂੰ ਨਹੀਂ ਦਸਿਆ ਤਾਂ ਥੋੜ੍ਹੇ ਦਿਨਾਂ ਬਾਅਦ ਰਮੇਸ਼ ਚੰਦ ਉਰਫ ਵਿੱਕੀ ਆਪਣੇ ਮਾਤਾ ਪਿਤਾ ਕਸ਼ਮੀਰੀ ਲਾਲ ਮਾਤਾ ਮੰਗਲੇਸ਼ ਰਾਣੀ ਉਸਦੇ ਘਰ ਆਏ ਤੇ ਉਸਦਾ ਲਡ਼ਕਾ ਜੈਮਸ ਜੋ 5 ਮਹੀਨੇ ਦਾ ਹੈ ਉਸਨੂੰ ਲੈ ਕੇ ਜਾਣ ਦੀ ਮੰਗ ਕਰਨ ਲੱਗੇ ਤਾਂ ਉਸਨੇ ਫਿਰ ਸਾਰੀ ਗੱਲ ਆਪਣੇ ਪਤੀ ਨੂੰ ਦੱਸੀ ਜੋ ਉਨ੍ਹਾਂ ਨਾਲ ਗੱਲ ਕਰਨ ਗਿਆ ਤਾਂ ਉਸਨੇ ਵਿੱਕੀ ਨੇ ਮੇਰੇ ਪਤੀ ਨੂੰ ਧਮਕੀਆਂ ਦਿੱਤੀਆਂ।
ਐੱਸ. ਐੱਚ. ਓ. ਪੱਤਡ਼ ਨੇ ਦਸਿਆ ਕਿ ਸ਼ਾਲੂ ਦੀ ਸ਼ਿਕਾਇਤ ’ਤੇ ਵੂਮੈਨ ਸੈੱਲ ਦੀ ਏ. ਐੱਸ. ਆਈ. ਮਨਜੀਤ ਕੌਰ ਨੇ ਜਾਂਚ ਪਡ਼ਤਾਲ ਕੀਤੀ ਜੋ ਸਹੀ ਹੋਣ ’ਤੇ ਪੁਲਸ ਉਕਤ ਵਿਅਕਤੀ ਰਮੇਸ਼ ਚੰਦ ਵਿੱਕੀ ਦੇ ਖਿਲਾਫ ਜਬਰ-ਜ਼ਨਾਹ ਦੇ ਦੋਸ਼ ’ਚ ਧਾਰਾ 376 ਤਹਿਤ ਕੇਸ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ।