ਸਿਆਸਤ ਦਾ ਮੁੱਖ ਗੜ੍ਹ ਹੈ ਹਲਕਾ ਸੁਨਾਮ

01/05/2017 6:21:14 AM

ਸੁਨਾਮ— ਸਿਆਸੀ ਲਿਹਾਜ਼ ਨਾਲ ਸੁਨਾਮ ਹਲਕਾ ਜ਼ਿਲੇ ਦੀ ਸਿਆਸਤ ਦਾ ਮੁੱਖ ਗੜ੍ਹ ਹੈ। ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੇ ਹਲਕਾ ਛੱਡਣ ਅਤੇ ਅਮਨ ਅਰੋੜਾ ਦੇ ਕਾਂਗਰਸ ਛੱਡ ਕੇ ਆਪ ਦਾ ਦਾਮਨ ਫੜਨ ਨਾਲ ਇਥੋਂ ਦੀ ਸਿਆਸਤ ਦਾ ਸਮੀਕਰਨ ਵਿਗੜ ਰਿਹਾ ਹੈ। ਕਾਂਗਰਸ ''ਚੋਂ ਦਮਨ ਕੌਰ ਬਾਜਵਾ ਮੈਦਾਨ ''ਚ ਹੈ। ਕਾਂਗਰਸ ਅਤੇ ਅਕਾਲੀ ਦਲ ਦੇ ਉਮੀਦਵਾਰ ਇਥੇ ਨਵੇਂ ਹਨ ਪਰ ਅਮਨ ਅਰੋੜਾ ਪੁਰਾਣੇ ਕਾਂਗਰਸੀ ਹਨ। ਲਿਹਾਜ਼ਾ ''ਆਪ'' ਤੋਂ ਉਮੀਦਵਾਰ ਬਣਨ ਤੋਂ ਬਾਅਦ ਇਥੋਂ ਦਾ ਸਮੀਕਰਨ ਬਦਲ ਗਿਆ ਹੈ। 

ਕੁੱਲ ਵੋਟਰ- 1,77,942 
ਪੁਰਸ਼- 94,687
ਮਹਿਲਾ- 83,252 
10 ਸਾਲ ''ਚ ਖਰਚੇ 500 ਕਰੋੜ ਰੁਪਏ: ਢੀਂਡਸਾ
ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਸੁਨਾਮ ਹਲਕੇ ਦਾ ਸਰਵਪੱਖੀ ਵਿਕਾਸ ਕਰਵਾਇਆ ਗਿਆ ਹੈ। ਪਿਛਲੇ 10 ਸਾਲ ''ਚ ਹਲਕੇ ਦੇ ਵਿਕਾਸ ਦੇ ਲਈ ਕਰੀਬ 500 ਕਰੋੜ ਖਰਚ ਕੀਤੇ ਗਏ ਹਨ। ਇਲਾਕੇ ''ਚ ਸਕੂਲਾਂ, ਕਾਲਜਾਂ, ਹਸਪਤਾਲਾਂ ਨੂੰ ਅਪਗ੍ਰੇਡ ਕੀਤਾ ਗਿਆ ਹੈ। ਸੜਕਾਂ ਦੀ ਹਾਲਤ ਸੁਧਾਰੀ ਗਈ ਹੈ। ਸ਼ਹੀਦ ਉਧਮ ਸਿੰਘ ਦੇ ਘਰ ਨੂੰ ਸਵਾਰਿਆ ਗਿਆ ਹੈ ਅਤੇ 15 ਕਰੋੜ ਖਰਚ ਕਰਕੇ ਉਨ੍ਹਾਂ ਦਾ ਇਕ ਸ਼ਾਨਦਾਰ ਸਮਾਰਕ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਪਾਰਟੀ ਦੇ ਆਦੇਸ਼ ''ਤੇ ਲਹਿਰਾਗਾਗਾ ਤੋਂ ਚੋਣ ਲੜ ਰਿਹਾ ਹਾਂ। 
ਹਾਰ ਦੇਖ ਦੇ ਭੱਜੇ ਢੀਂਡਸਾ: ਅਮਨ ਅਰੋੜਾ 
ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨ ਅਰੋੜਾ ਨੇ ਕਿਹਾ ਕਿ ਸਿਰਫ ਗਲੀਆਂ-ਨਾਲੀਆਂ ਬਣਾਉਣ ਨੂੰ ਵਿਕਾਸ ਨਹੀਂ ਮੰਨਿਆ ਜਾ ਸਕਦਾ। ਸੁਨਾਮ ''ਚ ਵਿਕਾਸ ਨਾ ਹੋਣ ਦਾ ਸਭ ਤੋਂ ਵੱਡਾ ਪ੍ਰਮਾਣ ਇਹ ਹੈ ਕਿ ਵਿਧਾਇਕ ਹਲਕਾ ਛੱਡ ਕੇ ਭੱਜ ਗਏ ਹਨ। ਜੇਕਰ ਵਿਕਾਸ ਕਰਵਾਇਆ ਹੁੰਦਾ ਤਾਂ ਉਹ ਇਥੇ ਨਹੀਂ ਜਾਂਦੇ। ਪਿਛਲੇ 10 ਸਾਲ ''ਚ ਇਥੇ ਕੋਈ ਇੰਡਸਟਰੀ ਨਹੀਂ ਲੱਗੀ। ਵੱਡੀ ਸਿੱਖਿਆ ਸੰਸਥਾ ਅਤੇ ਹੈਲਥ ਇੰਸਟੀਚਿਊਟ ਨਹੀਂ ਖੁੱਲ੍ਹ ਸਕਿਆ ਹੈ। ਇਹ ਸਰਕਾਰ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ ਅਤੇ ਲੋਕ ਨਿਰਾਸ਼ ਹਨ। 
ਰੋਜ਼ਗਾਰ ਦੇਣਾ ਸਾਡੀ ਤਰਜੀਹ: ਦਮਨ 
ਕਾਂਗਰਸ ਦੀ ਉਮੀਦਵਾਰ ਦਮਨ ਕੌਰ ਬਾਜਵਾ ਨੇ ਕਿਹਾ ਕਿ ਬੁਨਿਆਦੀ ਸਹੂਲਤਾਂ ਨਾਲ ਲੋਕ ਮਰਹੂਮ ਹਨ ਅਤੇ ਇਥੇ ਸਫਾਈ-ਪ੍ਰਬੰਧਾਂ ਦੀ ਹਲਾਤ ਖਸਤਾ ਹੈ। ਨੌਜਵਾਨ ਵਰਗ ਰੋਜ਼ਗਾਰ ਲਈ ਤਰਸ ਰਿਹਾ ਹੈ ਅਤੇ ਖੇਤਰ ''ਚ ਨੌਕਰੀ ਓਰੀਐਂਟਿਡ ਕੋਰਸ ਲਈ ਕੋਈ ਵਿਸ਼ੇਸ਼ ਸੰਸਥਾ ਨਹੀਂ ਹੈ। ਨੌਜਵਾਨਾਂ ਨੂੰ ਖੇਡਾਂ ਵਾਂਗ ਆਕਰਸ਼ਿਤ ਕਰਨ ''ਚ ਇਥੋਂ ਦੇ ਰਾਜਨੇਤਾ ਅਸਫਲ ਰਹੇ ਹਨ। ਕਾਂਗਰਸ ਪਾਰਟੀ ਹੀ ਇਕੋਂ ਸਿਰਫ ਅਜਿਹਾ ਦਲ ਹੈ, ਜੋ ਲੋਕਾਂ ਦੀ ਉਮੀਦ ''ਤੇ ਖਰੀ ਉਤਰੇਗੀ। ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਸਾਡੀ ਤਰਜੀਹ ''ਚ ਹੋਵੇਗਾ।

Related News