ਵਿਧਾਨ ਸਭਾ ਹਲਕਾ ''ਧਰਮਕੋਟ'' ਦਾ ਇਤਿਹਾਸ
12/21/2016 3:34:18 PM
ਮੋਗਾ : ਮੋਗਾ-ਜਲੰਧਰ ਮੁੱਖ ਮਾਰਗ ''ਤੇ ਵਸੇ ਹਲਕਾ ਧਰਮਕੋਟ ''ਚ 20 ਵਰ੍ਹਿਆਂ ਤੋਂ ਲਗਾਤਾਰ ਅਕਾਲੀ ਦਲ ਰਾਜ ਕਰਦਾ ਆ ਰਿਹਾ ਹੈ। ਧਰਮਕੋਟ ਬਹੁਗਿਣਤੀ ਪਿੰਡਾਂ ਵਾਲਾ ਪੰਥਕ ਹਲਕਾ ਸਮਝਿਆ ਜਾਂਦਾ ਹੈ। ਆਜ਼ਾਦੀ ਮਗਰੋਂ ਸਤਲੁਜ ਦਰਿਆ ਦੀ ਮਾਰ ਝੱਲਦਾ ਰਿਹਾ ਇਹ ਇਲਾਕਾ ਲੰਮਾ ਸਮਾਂ ਰਿਜ਼ਰਵ ਰਿਹਾ ਹੈ ਪਰ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਈ ਹੱਦਬੰਦੀ ਮਗਰੋਂ ਇਹ ਹਲਕਾ ਜਨਰਲ ਹੋ ਗਿਆ ਸੀ। ਜਾਤੀ ਫੈਕਟ ਤਾਂ ਇਸ ਹਲਕੇ ''ਚ ਭਾਵੇਂ ਕੋਈ ਬਹੁਤਾ ਪ੍ਰਭਾਵ ਨਹੀਂ ਰੱਖਦਾ ਪਰ ਹਲਕੇ ਦੇ ਲੋਕਾਂ ਦੀ ਜ਼ਿਆਦਾਤਰ ਰੁਚੀ ਪੰਥਕ ਹੋਣ ਕਰਕੇ ਪਿਛਲੇ 20 ਵਰ੍ਹਿਆਂ ਤੋਂ ਲਗਾਤਾਰ ਇਸ ਸੀਟ ''ਤੇ ਅਕਾਲੀ ਦਲ ਦਾ ਕਬਜ਼ਾ ਹੈ। ਇਸ ਸਮੇਂ ਖੇਤੀਬਾੜੀ ਮੰਤਰੀ ਤੋਤਾ ਸਿੰਘ ਇੱਥੋਂ ਦੇ ਵਿਧਾਇਕ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਹਲਕੇ ''ਚ ਕੀਤਾ ਗਿਆ ਵਿਕਾਸ ਮੂੰਹੋਂ ਬੋਲਦਾ ਹੈ।
ਸੀਟ ਦਾ ਇਤਿਹਾਸ
ਸਾਲ | ਪਾਰਟੀ | ਜੇਤੂ |
1977 | ਸੀ. ਪੀ. ਆਈ. | ਸਵਰਨ ਸਿੰਘ |
1980 | ਸੀ. ਪੀ. ਆਈ. | ਸਵਰਨ ਸਿੰਘ |
1985 | ਕਾਂਗਰਸ | ਗੁਰਦੇਵ ਸਿੰਘ |
1992 | ਬਸਪਾ | ਬਲਦੇਵ ਸਿੰਘ |
1997 | ਅਕਾਲੀ ਦਲ | ਸ਼ੀਤਲ ਸਿੰਘ |
2002 | ਅਕਾਲੀ ਦਲ | ਸ਼ੀਤਲ ਸਿੰਘ |
2007 | ਅਕਾਲੀ ਦਲ | ਸ਼ੀਤਲ ਸਿੰਘ |
2012 | ਅਕਾਲੀ ਦਲ | ਤੋਤਾ ਸਿੰਘ |
ਜਾਤੀ ਸਮੀਕਰਨ
ਬ੍ਰਾਹਮਣ | 2533 |
ਬਾਣੀਏ | 434 |
ਖੱਤਰੀ | 7117 |
ਜੱਟ | 10572 |
ਰਾਮਗੜ੍ਹੀਆ | 6072 |
ਰਾਜਪੂਤ | 1251 |
ਮਜ਼੍ਹਬੀ ਸਿੱਖ | 46312 |
ਰਵਿਦਾਸੀਆ | 1997 |
ਵਾਲਮੀਕਿ | 544 |
ਮੁਸਲਿਮ | 859 |
ਕ੍ਰਿਸ਼ਚੀਅਨ | 593 |
ਹੋਰ | 30187 |