ਲੋਕ ਸਭਾ ਚੋਣਾਂ : ਰਾਕਾਂਪਾ ਨੇ ਮੈਨੀਫੈਸਟੋ ਕੀਤਾ ਜਾਰੀ, ਜਾਤੀ ਆਧਾਰਤ ਜਨਗਣਨਾ ਦਾ ਸਮਰਥਨ

04/23/2024 5:41:25 PM

ਮੁੰਬਈ (ਭਾਸ਼ਾ)- ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਮੁਖੀ ਅਜੀਤ ਪਵਾਰ ਨੇ ਸੋਮਵਾਰ ਨੂੰ ਲੋਕ ਸਭਾ ਚੋਣਾਂ ਲਈ ਆਪਣੀ ਪਾਰਟੀ ਦਾ ਮੈਨੀਫੈਸਟੋ ਜਾਰੀ ਕੀਤਾ, ਜਿਸ 'ਚ ਇਸ ਗੱਲ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ ਕਿ ਪਾਰਟੀ ਜਾਤੀ ਆਧਾਰਤ ਜਨਗਣਨਾ ਦੀ ਮੰਗ ਦਾ ਸਮਰਥਨ ਕਰੇਗੀ। ਹਾਲਾਂਕਿ ਇਸ ਮੁੱਦੇ ਨਾਲ ਇਸ ਦੀ ਸਹਿਯੋਗੀ ਭਾਜਪਾ ਕਿਨਾਰਾ ਕਰਦੀ ਰਹੀ ਹੈ। ਇੱਥੇ ਇਕ ਸਭਾ ਨੂੰ ਸੰਬੋਧਨ ਕਰਦੇ ਹੋਏ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਰਾਕਾਂਪਾ ਮਹਾਰਾਸ਼ਟਰ ਦੇ ਮਰਹੂਮ ਸਾਬਕਾ ਮੁੱਖ ਮੰਤਰੀ ਅਤੇ ਰੱਖਿਆ ਮੰਤਰੀ ਯਸ਼ਵੰਤਰਾਵ ਚੌਹਾਨ ਲਈ ਦੇਸ਼ ਦੇ ਸਰਵਉੱਚ ਨਾਗਰਿਕ ਪੁਰਸਕਾਰ 'ਭਾਰਤ ਰਤਨ' ਦੀ ਮੰਗ ਕਰੇਗੀ। ਮੈਨੀਫੈਸਟੋ 'ਚ ਕਿਹਾ ਗਿਆ ਹੈ,''ਸਾਡੀ ਪਾਰਟੀ ਜਾਤੀ, ਪੰਥ ਅਤੇ ਧਰਮ ਤੋਂ ਵੱਖ ਇਕ ਇਨਸਾਨ ਵਜੋਂ ਜਿਊਂਣ ਦੇ ਅਧਿਕਾਰ 'ਚ ਭਰੋਸਾ ਕਰਦੀ ਹੈ। ਇਹ ਸਮਾਨਤਾ ਅਤੇ ਏਕਤਾ 'ਚ ਵਿਸ਼ਵਾਸ ਕਰਦੀ ਹੈ। ਰਾਕਾਂਪਾ ਨੂੰ ਸਮਾਜ ਸੁਧਾਰਕ ਸਾਨੇ ਗੁਰੂਜੀ ਦੇ ਇਸ ਕਥਨ 'ਤੇ ਭਰੋਸਾ ਹੈ ਕਿ- ਸੱਚਾ ਧਰਮ ਦੁਨੀਆ ਨੂੰ ਪਿਆਰ ਦੇਣਾ ਹੈ। ਸਾਨੂੰ ਸਮਾਜ ਦੇ ਵਾਂਝੇ ਅਤੇ ਪਿਛੜੇ ਵਰਗਾਂ ਨੂੰ ਮੁੱਖ ਧਾਰਾ 'ਚ ਲਿਆਉਣਾ ਹੋਵੇਗਾ। ਅਸੀਂ ਜਾਤੀ ਆਧਾਰਤ ਜਨਗਣਨਾ ਦੀ ਮੰਗ ਕਰਾਂਗੇ।''

ਅਜੀਤ ਪਵਾਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੱਤਾ 'ਚ ਆ ਜਾਵੇਗੀ ਤਾਂ ਉਹ ਜਾਤੀ ਆਧਾਰਤ ਜਨਗਣਨਾ ਦੀ ਮੰਗ ਕਰੇਗੀ। ਰਾਕਾਂਪਾ ਦੀ ਸਾਬਕਾ ਸਹਿਯੋਗੀ ਕਾਂਗਰਸ ਦੇਸ਼ ਭਰ 'ਚ ਜਾਤੀ ਆਧਾਰਤ ਜਨਗਣਨਾ ਦੀ ਮੰਗ ਕਰ ਰਹੀ ਹੈ, ਜਦੋਂ ਕਿ ਭਾਜਪਾ ਇਸ ਦੀ ਕਾਟ ਲਈ ਤਰੀਕੇ ਲੱਭ ਰਹੀ ਹੈ। ਰਾਕਾਂਪਾ ਮਹਾਯੁਤੀ ਗਠਜੋੜ ਦਾ ਇਕ ਘਟਕ ਹੈ, ਜਿਸ 'ਚ ਸ਼ਿਵ ਸੈਨਾ ਅਤੇ ਭਾਜਪਾ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦੀਆਂ ਹੋਰ ਮੰਗਾਂ 'ਚ ਰਾਜ 'ਚ ਉਰਦੂ ਮਾਧਿਅਮ ਦੇ ਸਕੂਲਾਂ ਨੂੰ ਅਰਧ-ਅੰਗਰੇਜ਼ੀ ਦਾ ਦਰਜਾ ਦੇਣਾ ਅਤੇ ਖੇਤੀਬਾੜੀ ਉਪਜ ਲਈ ਘੱਟੋ-ਘੱਟ ਸਮਰਥਨ ਮੁੱਲ ਦੇਣਾ ਸ਼ਾਮਲ ਹੈ। ਰਾਕਾਂਪਾ ਪ੍ਰਮੁੱਖ ਨੇ ਪਿਛਲੇ 10 ਸਾਲ 'ਚ ਦੇਸ਼ ਦੇ ਵਿਕਾਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯੋਗਦਾਨ ਅਤੇ ਉਨ੍ਹਾਂ ਦੀ ਅਗਵਾਈ 'ਚ ਪ੍ਰਸ਼ੰਸਾ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News